ਭਾਰਤ ''ਚ ਲਾਂਚ ਹੋਈ Tecno Camon 30 5G ਸੀਰੀਜ਼, ਖ਼ਰੀਦਣ ''ਤੇ ਪਾਓ ਸ਼ਾਨਦਾਰ ਡਿਸਕਾਊਂਟ

05/18/2024 6:22:46 PM

ਗੈਜੇਟ ਡੈਸਕ- Tecno Camon 30 5G ਸੀਰੀਜ਼ ਭਾਰਤੀ ਬਾਜ਼ਾਰ 'ਚ ਲਾਂਚ ਕਰ ਦਿੱਤੀ ਗਈ ਹੈ। ਇਸ ਸੀਰੀਜ਼ 'ਚ ਕੰਪਨੀ ਦੋ ਫੋਨ- Tecno Camon 30 5G ਅਤੇ Camon 30 Premier 5G ਲੈ ਕੇ ਆਈ ਹੈ। Tecno Camon 30 5G ਦੇ 8 ਜੀ.ਬੀ. ਰੈਮ+256 ਜੀ.ਬੀ. ਵੇਰੀਐਂਟ ਦੀ ਕੀਮਤ 22,999 ਰੁਪਏ ਅਤੇ 12 ਜੀ.ਬੀ.+256 ਜੀ.ਬੀ. ਵੇਰੀਐਂਟ ਦੀ ਕੀਮਤ 26,999 ਰੁਪਏ ਹੈ। ਉਥੇ ਹੀ Camon 30 Premier 5G ਦੇ 12 ਜੀ.ਬੀ.+512 ਜੀ.ਬੀ. ਸਟੋਰੇਜ ਮਾਡਲ ਦੀ ਕੀਮਤ 39,999 ਰੁਪਏ ਹੈ। ਇਹ ਦੋਵੇਂ ਫੋਨ 23 ਮਈ ਤੋਂ ਭਾਰਤ 'ਚ ਵਿਕਰੀ ਲਈ ਉਪਲੱਬਧ ਹੋਣਗੇ।  ਕੰਪਨੀ Tecno Camon 30 5G ਅਤੇ Camon 30 Premier 5G 'ਤੇ 3,000 ਰੁਪਏ ਦਾ ਇੰਸਟੈਂਟ ਬੈਂਕ ਡਿਸਕਾਊਂਟ ਵੀ ਦੇ ਰਹੀ ਹੈ। 

PunjabKesari

ਫੀਚਰਜ਼

Tecno Camon 30 5G 'ਚ 6.78 ਇੰਚ ਦੀ ਫੁੱਲ-HD+ AMOLED ਸਕਰੀਨ ਦਿੱਤੀ ਗਈ ਹੈ, ਜਿਸਨੂੰ 120Hz ਰਿਫ੍ਰੈਸ਼ ਰੇਟ ਨਾਲ ਜੋੜਿਆ ਗਿਆ ਹੈ। ਉਥੇ ਹੀ Camon 30 Premier 5G 'ਚ 6.77-ਇੰਚ 1.5K LTPO AMOLED ਸਕਰੀਨ ਹੈ, ਜੋ 120Hz ਰਿਫ੍ਰੈਸ਼ ਰੇਟ ਨਾਲ ਆਉਂਦੀ ਹੈ। 

Tecno Camon 30 5G 'ਚ 6nm ਡਾਈਮੈਂਸ਼ਨ 7020 ਚਿੱਪ ਮਿਲਦਾ ਹੈ। ਉਥੇ ਹੀ Camon 30 Premier 5G 'ਚ 4nm ਡਾਈਮੈਂਸ਼ਨ 8200 ਅਲਟੀਮੈਟ ਚਿੱਪਸੈੱਟ ਮਿਲਦਾ ਹੈ। 

Camon 30 5G 'ਚ 50MP ਦਾ ਪ੍ਰਾਈਮਰੀ ਕੈਮਰਾ ਹੈ। Camon 30 Premier 5G में 50MP ਦਾ ਟੈਲੀਫੋਟੋ ਕੈਮਰਾ ਅਤੇ 50MP ਦਾ ਅਲਟਰਾ-ਵਾਈਡ ਐਂਗਲ ਕੈਮਰਾ ਹੈ। ਦੋਵਾਂ ਮਾਡਲਾਂ 'ਚ ਸੈਲਫੀ ਅਤੇ ਵੀਡੀਓ ਕਾਲ ਲਈ 50MP ਦਾ ਕੈਮਰਾ ਹੈ।

Camon 30 5G ਸੀਰੀਜ਼ ਦੇ ਦੋਵਾਂ ਫੋਨਾਂ 'ਚ 5,000mAh ਦੀ ਬੈਟਰੀ ਦਿੱਤੀ ਗਈ ਹੈ ਜਿਸ ਨਾਲ 70W ਵਾਇਰਡ ਚਾਰਜਿੰਗ ਸਪੋਰਟ ਮਿਲਦਾ ਹੈ।


Rakesh

Content Editor

Related News