ਭਾਰਤ ''ਚ ਲਾਂਚ ਹੋਈ Vivo Y18 Series, ਕੀਮਤ 10 ਹਜ਼ਾਰ ਰੁਪਏ ਤੋਂ ਵੀ ਘੱਟ

05/06/2024 4:28:11 PM

ਗੈਜੇਟ ਡੈਸਕ- ਵੀਵੋ ਨੇ ਆਪਣੀ Y18 Series ਨੂੰ ਭਾਰਤ 'ਚ ਲਾਂਚ ਕਰ ਦਿੱਤਾ ਹੈ। ਇਸ ਸੀਰੀਜ਼ 'ਚ ਕੰਪਨੀ ਨੇ ਦੋ ਸਮਾਰਟਫੋਨ Vivo Y18 ਅਤੇ Vivo Y18e ਪੇਸ਼ ਕੀਤੇ ਹਨ। Vivo Y18 ਦੇ 4GB+64GB ਵੇਰੀਐਂਟ ਦੀ ਕੀਮਤ 8,999 ਰੁਪਏ ਅਤੇ 4GB+128GB ਵੇਰੀਐਂਟ ਦੀ ਕੀਮਤ 9,999 ਰੁਪਏ ਰੱਖੀ ਗਈ ਹੈ। ਉਥੇ ਹੀ Vivo Y18e ਦੇ 4GB+64GB ਵੇਰੀਐਂਟ ਦੀ ਕੀਮਤ 7,999 ਰੁਪਏ ਹੈ। 

Vivo Y18 ਅਤੇ Vivo Y18e ਦੇ ਫੀਚਰਜ਼

Vivo ਦੇ ਦੋਵੇਂ ਫੋਨ 6.56ਇੰਚ ਦੀ LCD, 1612 × 720 ਪਿਕਸਲ ਰੈਜ਼ੋਲਿਊਸ਼, 90Hz ਤਕ ਰੈਜ਼ੋਲਿਊਸ਼ਨ ਵਾਲੀ ਡਿਸਪਲੇਅ ਨਾਲ ਆਉਂਦੇ ਹਨ। ਫੋਨਾਂ 'ਚ Helio G85 ਪ੍ਰੋਸੈਸਰ ਦਿੱਤਾ ਗਿਆ ਹੈ। Vivo Y18 'ਚ 4GB LPDDR4X ਰੈਮ ਅਤੇ 64GB/128GB eMMC 5.1 ਸਟੋਰੇਜ ਮਿਲਦੀ ਹੈ। Vivo Y18e ਫੋਨ 4GB + 64 GB ਵੇਰੀਐਂਟ LPDDR4X ਰੈਮ ਟਾਈਪ ਅਤੇ eMMC 5.1 ਰੋਮ ਟਾਈਪ ਦੇ ਨਾਲ ਲਿਆਂਦਾ ਗਿਆ ਹੈ। 

Vivo Y18 'ਚ 50 MP + 0.08 MP ਰੀਅਰ ਕੈਮਰਾ ਅਤੇ ਸੈਲਫੀ ਲਈ 5 MP ਫਰੰਟ ਕੈਮਰਾ ਦਿੱਤਾ ਗਿਆ ਹੈ। ਉਥੇ ਹੀ Vivo Y18e 'ਚ 13 MP + 0.08 MP ਰੀਅਰ ਕੈਮਰਾ ਅਤੇ ਸੈਲਫੀ ਲਈ 5 MP ਫਰੰਟ ਕੈਮਰਾ ਦਿੱਤਾ ਗਿਆ ਹੈ। 

ਇਹ ਫੋਨ 5000mAh ਬੈਟਰੀ ਅਤੇ 15 ਵਾਟ ਚਾਰਜਿੰਗ ਪਾਵਰ ਨਾਲ ਆਉਂਦੇ ਹਨ। Vivo ਦਾ ਇਹ ਨਵਾਂ ਫੋਨ Funtouch OS 14.0 'ਤੇ ਚਲਦਾ ਹੈ।


Rakesh

Content Editor

Related News