ਬੱਸ ਹਾਦਸੇ ਵਿਚ ਮਾਰੇ ਗਏ ਵਿਅਕਤੀ ਦਾ ਹੋਇਆ ਸਸਕਾਰ

Saturday, Dec 07, 2024 - 05:42 PM (IST)

ਗੁਰੂ ਕਾ ਬਾਗ (ਭੱਟੀ) : ਬੀਤੇ ਕੱਲ ਬਿਆਸ ਨੇੜੇ ਵਾਪਰੇ ਇਕ ਸੜਕ ਹਾਦਸੇ ਦੌਰਾਨ ਮਜੀਠਾ ਬਲਾਕ ਦੇ ਪਿੰਡ ਕੋਟਲਾ ਗੁੱਜਰਾਂ ਦੇ ਵਸਨੀਕ ਇਕ ਵਿਅਕਤੀ ਗੁਰ ਪਵਿੱਤਰ ਸਿੰਘ ਪੁੱਤਰ ਬਲਵਿੰਦਰ ਸਿੰਘ ਦੀ ਮੌਤ ਹੋ ਗਈ ਸੀ ਤੇ ਉਸ ਦੀ ਲਾਸ਼ ਅੱਜ ਪਹੁੰਚਣ ਤੇ ਪਿੰਡ ਸ਼ਮਸ਼ਾਨ ਘਾਟ ਵਿਖੇ ਅੰਤਿਮ ਸਸਕਾਰ ਕਰ ਦਿੱਤਾ ਗਿਆ। ਦੱਸਣਯੋਗ ਹੈ ਕਿ ਇਹ ਘਟਨਾ ਕੱਲ ਇਕ ਪ੍ਰਾਈਵੇਟ ਬੱਸ ਜੋ ਅੰਮ੍ਰਿਤਸਰ ਤੋਂ ਜਲੰਧਰ ਜਾ ਰਹੀ ਸੀ ਅਤੇ ਬਿਆਸ ਨੇੜੇ ਬੱਸ ਟਰੈਕਟਰ-ਟਰਾਲੀ ਨੂੰ ਪਾਸ ਕਰਨ ਲੱਗੀ ਤਾਂ ਟਰਾਲੀ ਨਾਲ ਖਹਿ ਗਈ, ਜਿਸ ਕਾਰਨ 2 ਵਿਅਕਤੀਆਂ ਦੀ ਮੌਤ ਹੋ ਗਈ ਅਤੇ ਕਈ ਸਵਾਰੀਆਂ ਜ਼ਖਮੀ ਹੋ ਗਈਆਂ ਸਨ। 

ਹਾਦਸੇ 'ਚ ਬੱਸ ਦੇ ਕੰਡਕਟਰ ਦੀਆਂ ਦੋਵੇਂ ਲੱਤਾਂ ਕੱਟੀਆਂ ਗਈਆਂ ਸਨ। ਮ੍ਰਿਤਕ ਗੁਰ ਪਵਿੱਤਰ ਸਿੰਘ (52) ਵਾਸੀ ਕੋਟਲਾ ਗੁਜਰਾਂ ਆਪਣੀ ਪਤਨੀ ਅਤੇ ਬੇਟੀ ਦਾ ਇਕੋ ਇਕ ਸਹਾਰਾ ਸੀ ਜੋ ਇਸ ਦੁਨੀਆਂ ਤੇ ਨਹੀਂ ਰਿਹਾ ਗੁਰ ਪਵਿੱਤਰ ਸਿੰਘ ਦੀ ਮੌਤ ਹੋਣ ਨਾਲ ਪੂਰੇ ਪਿੰਡ ਵਿਚ ਸੋਗ ਦੀ ਨਹਿਰ ਪਾਈ ਜਾ ਰਹੀ।


Gurminder Singh

Content Editor

Related News