ਭਿਆਨਕ ਹਾਦਸੇ ਨੇ ਉਜਾੜਿਆ ਘਰ, ਨੌਜਵਾਨ ਕੁੜੀ ਦੀ ਮੌਤ

Tuesday, Dec 09, 2025 - 04:21 PM (IST)

ਭਿਆਨਕ ਹਾਦਸੇ ਨੇ ਉਜਾੜਿਆ ਘਰ, ਨੌਜਵਾਨ ਕੁੜੀ ਦੀ ਮੌਤ

ਰਈਆ (ਹਰਜੀਪ੍ਰੀਤ)- ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਕਾਲਜ ਦੇ ਸਾਹਮਣੇ ਜੀ. ਟੀ. ਰੋਡ ’ਤੇ ਇਕ ਐਕਟਿਵਾ ਦੇ ਟਰੱਕ ਨਾਲ ਟਕਰਾਉਣ ’ਤੇ ਐਕਟਿਵਾ ਸਵਾਰ ਲੜਕੀ ਦੀ ਦਰਦਨਾਲ ਮੌਤ ਹੋਣ ਦਾ ਸਮਾਚਾਰ ਹੈ। ਮ੍ਰਿਤਕਾ ਦੀ ਪਛਾਣ ਨਵਪ੍ਰੀਤ ਕੌਰ ਪੁੱਤਰੀ ਬਲਬੀਰ ਸਿੰਘ ਵਾਰਡ ਨੰ. 11 ਰਈਆ ਖੁਰਦ ਵਜੋਂ ਹੋਈ ਹੈ। ਚੌਕੀ ਇੰਚਾਰਜ ਏ. ਐੱਸ. ਆਈ. ਅਮਨਜੀਤ ਸਿੰਘ ਨੇ ਮੌਕੇ ’ਤੇ ਪਹੁੰਚ ਕੇ ਟਰੱਕ ਅਤੇ ਲਾਸ਼ ਕਬਜ਼ੇ ਵਿਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ-ਮੋਟਰਸਾਈਕਲ 'ਤੇ ਜਾ ਰਹੇ 3 ਦੋਸਤਾਂ ਨਾਲ ਵਾਪਰੀ ਅਣਹੋਣੀ, ਇਕ ਨੌਜਵਾਨ ਦੀ ਦਰਦਨਾਕ ਮੌਤ

ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਟਰੱਕ ਜਿਸ ਨੂੰ ਹਰਜਿੰਦਰ ਸਿੰਘ ਪੁੱਤਰ ਹਰਚਰਨ ਸਿੰਘ ਵਾਸੀ ਪੰਡੋਰੀ ਗੋਲਾ ਜ਼ਿਲਾ ਤਰਨਤਾਰਨ ਚਲਾ ਰਿਹਾ ਸੀ, ਬਾਬਾ ਬਕਾਲਾ ਵਲੋਂ ਰਈਆ ਵੱਲ ਆ ਰਿਹਾ ਸੀ। ਘਟਨਾ ਸਥਾਨ ’ਤੇ ਪਹੁੰਚ ਕੇ ਉਹ ਟਰੱਕ ਖੜਾ ਕਰ ਕੇ ਰਸਤਾ ਪੁੱਛ ਰਿਹਾ ਸੀ। ਇਸੇ ਦੌਰਾਨ ਮ੍ਰਿਤਕਾ ਜੋ ਅਕਾਲ ਹਸਪਤਾਲ ਰਈਆ ਵਿਖੇ ਨੌਕਰੀ ਕਰਦੀ ਹੈ, ਵੀ ਰਈਆ ਵੱਲ ਆ ਰਹੀ ਸੀ। ਘਟਨਾ ਸਥਾਨ ’ਤੇ ਪਹੁੰਚਦੇ ਹੀ ਉਸ ਦੀ ਸਕੂਟਰੀ ਬੇਕਾਬੂ ਹੋ ਕੇ ਟਰੱਕ ਨਾਲ ਟਕਰਾ ਗਈ। ਮ੍ਰਿਤਕਾ ਦਾ ਮੂੰਹ ਟਰੱਕ ਨਾਲ ਵੱਜਣ ਨਾਲ ਉਸ ਦੀ ਦਰਦਨਾਕ ਮੌਤ ਹੋ ਗਈ।

ਇਹ ਵੀ ਪੜ੍ਹੋ-  ਅੰਮ੍ਰਿਤਸਰ 'ਚ ਵੱਡਾ ਖ਼ਤਰਾ, ਚਰਚਾ 'ਚ ਆਏ ਇਹ ਪਿੰਡ, ਲਗਾਤਾਰ ਹੋ ਰਹੀ...

 


author

Shivani Bassan

Content Editor

Related News