ਜਥੇਦਾਰ ਕੁਲਦੀਪ ਸਿੰਘ ਗੜਗੱਜ ਸ਼ਿਲੌਂਗ ਦੇ ਦੋ ਦਿਨਾਂ ਦੌਰੇ 'ਤੇ

Sunday, Dec 14, 2025 - 01:37 PM (IST)

ਜਥੇਦਾਰ ਕੁਲਦੀਪ ਸਿੰਘ ਗੜਗੱਜ ਸ਼ਿਲੌਂਗ ਦੇ ਦੋ ਦਿਨਾਂ ਦੌਰੇ 'ਤੇ

ਅੰਮ੍ਰਿਤਸਰ (ਸਰਬਜੀਤ)- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ 14 ਅਤੇ 15 ਦਸੰਬਰ ਨੂੰ ਮੇਘਾਲਿਆ ਸੂਬੇ ਦੇ ਸ਼ਿਲੌਂਗ ਸ਼ਹਿਰ ਦੇ ਦੌਰੇ 'ਤੇ ਦੋ ਦਿਨ ਲਈ ਗਏ ਹਨ। ਇਸ ਦੌਰਾਨ ਜਥੇਦਾਰ ਗੜਗੱਜ ਗੁਰਦੁਆਰਾ ਗੁਰੂ ਨਾਨਕ ਦਰਬਾਰ, ਸ਼ਿਲੌਂਗ ਦੀ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਸਾਕੇ ਦੀ 350 ਸਾਲਾ ਸ਼ਤਾਬਦੀ ਨੂੰ ਸਮਰਪਿਤ ਕਰਵਾਏ ਜਾ ਰਹੇ ਗੁਰਮਤਿ ਸਮਾਗਮ ਵਿੱਚ 14 ਦਸੰਬਰ ਨੂੰ ਸ਼ਮੂਲੀਅਤ ਕਰਨਗੇ ਅਤੇ 15 ਦਸੰਬਰ ਨੂੰ ਉਹ ਸ਼ਿਲੌਂਗ ਪੰਜਾਬੀ ਲੇਨ ਵਿੱਚ ਵੱਸਦੇ ਸਥਾਨਕ ਸਿੱਖਾਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ ਬਾਰੇ ਜਾਣਕਾਰੀ ਪ੍ਰਾਪਤ ਕਰਨਗੇ। ਗੁਵਾਹਟੀ ਹਵਾਈ ਅੱਡੇ ਉੱਤੇ ਪੁੱਜਣ ਉੱਤੇ ਅਸਾਮ ਤੇ ਮੇਘਾਲਿਆ ਦੀ ਸਿੱਖ ਸੰਗਤ ਨੇ ਜਥੇਦਾਰ ਗੜਗੱਜ ਦਾ ਭਰਵਾਂ ਸੁਆਗਤ ਕੀਤਾ।

ਇਹ ਵੀ ਪੜ੍ਹੋ-ਬਟਾਲਾ 'ਚ ਵੋਟਿੰਗ ਦੌਰਾਨ ਦੋ ਧਿਰਾਂ 'ਚ ਤਕਰਾਰ, ਮੌਕੇ 'ਤੇ ਪੁਲਸ ਨੇ ਸੰਭਾਲਿਆ ਮਾਹੌਲ


author

Shivani Bassan

Content Editor

Related News