ਬਲਾਕ ਸੰਮਤੀ ਚੋਣਾਂ ਵਿਚ ਪੈ ਗਿਆ ਵੱਡਾ ਪੰਗਾ, 'ਆਪ' ਉਮੀਦਵਾਰ ਦੇ ਅੱਗੇ ਲਗਾ 'ਤੀ ਤੱਕੜੀ
Sunday, Dec 14, 2025 - 10:43 AM (IST)
ਅੰਮ੍ਰਿਤਸਰ : ਅੰਮ੍ਰਿਤਸਰ ਦੇ ਹਲਕਾ ਅਟਾਰੀ ਦੇ ਪਿੰਡ ਖਾਸਾ 'ਚ ਪੰਚਾਇਤ ਸੰਮਤੀ ਚੋਣ ਰੱਦ ਕਰ ਦਿੱਤੀ ਗਈ ਹੈ। ਦਰਅਸਲ ਪਿੰਡ ਖਾਸਾ 'ਚ ਆਮ ਆਦਮੀ ਪਾਰਟੀ ਦੀ ਉਮੀਦਵਾਰ ਸੁਖਵਿੰਦਰ ਕੌਰ ਦੇ ਅੱਗੇ ਅਕਾਲੀ ਦਲ ਦੇ ਚੋਣ ਨਿਸ਼ਾਨ ਤੱਕੜੀ ਦੀ ਤਸਵੀਰ ਲਗਾ ਦਿੱਤੀ ਗਈ। ਜਿਸ ਨੂੰ ਲੈ ਕੇ ਉਥੇ ਵਿਵਾਦ ਖੜ੍ਹਾ ਹੋ ਗਿਆ। ਮਾਮਲਾ ਭਖਣ ਤੋਂ ਬਾਅਦ ਪਿੰਡ ਖਾਸਾ 'ਚ ਪੰਚਾਇਤ ਸੰਮਤੀ ਚੋਣ ਰੱਦ ਕਰ ਦਿੱਤੀ ਗਈ।
ਇਹ ਵੀ ਪੜ੍ਹੋ : ਪਟਿਆਲਾ ਜ਼ਿਲ੍ਹੇ ਅਮਨ-ਅਮਾਨ ਨਾਲ ਚੱਲ ਰਿਹਾ ਚੋਣਾਂ ਦਾ ਕੰਮ, ਡੀ. ਸੀ. ਪਹੁੰਚੇ ਜਾਇਜ਼ਾ ਲੈਣ
ਇਸ ਦੌਰਾਨ ਚੋਣ ਅਧਿਕਾਰੀ ਨੇ ਮੰਨਿਆ ਕਿ ਪ੍ਰਿਟਿੰਗ ਦੌਰਾਨ ਹੋਈ ਗਲਤੀ ਕਰਕੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੇ ਅੱਗੇ ਤੱਕੜੀ ਦੀ ਛਪਾਈ ਹੋ ਗਈ ਹੈ। ਜਿਸ ਨੂੰ ਦਰੁਸਤ ਕੀਤਾ ਜਾਵੇਗਾ।
