ਅੰਮ੍ਰਿਤਸਰ-ਮੜਗਾਂਵ ''ਚ ਸੁਪਰਫਾਸਟ ਟ੍ਰੇਨ ਦਾ ਹੋਵੇਗਾ ਸੰਚਾਲਨ

Sunday, Dec 21, 2025 - 10:55 AM (IST)

ਅੰਮ੍ਰਿਤਸਰ-ਮੜਗਾਂਵ ''ਚ ਸੁਪਰਫਾਸਟ ਟ੍ਰੇਨ ਦਾ ਹੋਵੇਗਾ ਸੰਚਾਲਨ

ਅੰਮ੍ਰਿਤਸਰ (ਜਸ਼ਨ)- ਰੇਲ ਮੁਸਾਫਰਾਂ ਲਈ ਚੰਗੀ ਖਬਰ ਸਾਹਮਣੇ ਆਈ ਹੈ। ਰੇਲਵੇ ਨੇ ਤਿਉਹਾਰਾਂ ਦੇ ਮੱਦੇਨਜ਼ਰ ਅੰਮ੍ਰਿਤਸਰ-ਮੜਗਾਂਵ ਵਿੱਚ ਵਿਸ਼ੇਸ਼ ਸੁਪਰਫਾਸਟ ਟ੍ਰੇਨ ਚਲਾਉਣ ਦਾ ਐਲਾਨ ਕੀਤਾ ਹੈ। ਜਾਣਕਾਰੀ ਅਨੁਸਾਰ ਇਹ ਵਿਸ਼ੇਸ਼ ਸੁਪਰਫਾਸਟ ਟ੍ਰੇਨ ਨੰਬਰ 04694, ਅੰਮ੍ਰਿਤਸਰ ਸਟੇਸ਼ਨ ਤੋਂ 22 , 27 ਦਸੰਬਰ ਅਤੇ 1 ਜਨਵਰੀ ਨੂੰ ਸਵੇਰੇ 5:10 ਵਜੇ ਰਵਾਨਾ ਹੋਵੇਗੀ, ਜੋ ਕਿ 42 ਘੰਟੇ 45 ਮਿੰਟ ਦੀ ਯਾਤਰਾ ਦੇ ਉਪਰੰਤ ਅੱਧੀ ਰਾਤ 11:55 ਵਜੇ ਮੜਗਾਂਵ ਰੇਲਵੇ ਸਟੇਸ਼ਨ’ ਤੇ ਪਹੁੰਚੇਗੀ ।

ਇਹ ਵੀ ਪੜ੍ਹੋ- 24 ਦਸੰਬਰ ਨੂੰ ਪੂਰੇ ਪੰਜਾਬ 'ਚ ਅਲਰਟ, ਮੌਸਮ ਵਿਭਾਗ ਨੇ 5 ਦਿਨਾਂ ਦੀ ਦਿੱਤੀ ਜਾਣਕਾਰੀ

ਉੱਥੋ ਵਾਪਸੀ ਲਈ ਗੱਡੀ ਨੰਬਰ 04693 ਅਲਾਟ ਕੀਤਾ ਗਿਆ ਹੈ ਅਤੇ ਇਹ ਟ੍ਰੇਨ ਮੜਗਾਂਵ ਰੇਲਵੇ ਸਟੇਸ਼ਨ ਤੋਂ 24, 29 ਦਸੰਬਰ ਅਤੇ 3 ਜਨਵਰੀ ਨੂੰ ਸਵੇਰੇ 8 ਵਜੇ ਰਵਾਨਾ ਹੋਵੇਗੀ ਅਤੇ ਇਹ ਟ੍ਰੇਨ 44 ਘੰਟੇ 30 ਮਿੰਟ ਦਾ ਸਫਰ ਤੈਅ ਕਰ ਕੇ ਸ਼ਾਮ ਦੇ 4:30 ਵਜੇ ਅੰਮ੍ਰਿਤਸਰ ਰੇਲਵੇ ਸਟੇਸ਼ਨ ਪੁੱਜੇਗੀ। ਇੰਨ੍ਹਾਂ ਟ੍ਰੇਨਾਂ ਦਾ ਸਟਾਪੇਜ ਦੋਨਾਂ ਦਿਸ਼ਾਵਾਂ ਵਿੱਚ ਬਿਆਸ, ਜਲੰਧਰ ਸਿਟੀ, ਲੁਧਿਆਣਾ, ਅੰਬਾਲਾ ਕੈਂਟ, ਪਾਣੀਪਤ, ਦਿੱਲੀ ਸਊਦਰਜੰਗ, ਮਥੁਰਾ, ਗੰਗਾਪੁਰ ਸਿਟੀ, ਸਵਾਈ ਮਾਧੋਪੁਰ, ਕੋਟਾ, ਰਤਲਾਮ, ਵਡੋਦਰਾ, ਸੂਰਤ, ਵਸਈ ਰੋਡ, ਪਨਵੇਲ, ਰੋਹਾ, ਮਾਣਗਾਂਵ, ਖੇੜ, ਚਿਪਲੂ, ਸੰਗਮੇਸ਼ਵਰ ਰੋਡ, ਰਤਨਾਗਿਰੀ, ਰਾਜਾਪੁਰ ਰੋਡ, ਕਣਕਵਲੀ, ਕੁਡਾਲ , ਸਾਵੰਤਵਾਡੀ ਰੋਡ, ਥਿਵਿਮ ਅਤੇ ਕਰਮਲੀ ਸਟੇਸ਼ਨਾਂ ’ਤੇ ਹੋਵੇਗਾ।

ਇਹ ਵੀ ਪੜ੍ਹੋ- ਪੰਜਾਬ ਦੇ ਅੱਜ ਇਨ੍ਹਾਂ ਇਲਾਕਿਆਂ 'ਚ ਲੱਗੇਗਾ ਲੰਬਾ Powercut ! ਇੰਨੀ ਦੇਰ ਰਹੇਗੀ ਬੱਤੀ ਗੁੱਲ


author

Shivani Bassan

Content Editor

Related News