ਵਿਦੇਸ਼ ਤੋਂ ਆਈ ਮੰਦਭਾਗੀ ਖ਼ਬਰ: ਸੜਕ ਹਾਦਸੇ 'ਚ 3 ਪੰਜਾਬੀਆਂ ਦੀ ਮੌਤ
Thursday, Dec 18, 2025 - 03:40 PM (IST)
ਦੋਰਾਂਗਲਾ (ਨੰਦਾ)- ਕੁਵੈਤ ਤੋਂ ਇਕ ਬਹੁਤ ਹੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ, ਜਿਥੇ ਕਿ ਕੁਝ ਦਿਨ ਪਹਿਲਾਂ ਇੱਕ ਸੜਕ ਹਾਦਸੇ 'ਚ 7 ਨੌਜਵਾਨਾਂ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਮ੍ਰਿਤਕਾਂ 'ਚ ਦੋ ਨੌਜਵਾਨ ਅੰਮ੍ਰਿਤਸਰ ਦੇ, ਇਕ ਗੁਰਦਾਸਪੁਰ, ਦੋ ਪਾਕਿਸਤਾਨ ਦੇ ਤੇ ਦੋ ਦੀ ਪਹਿਚਾਨ ਨਹੀਂ ਹੋ ਸਕੀ ਹੈ।
ਇਹ ਵੀ ਪੜ੍ਹੋ- ਅੰਮ੍ਰਿਤਸਰ ਦੇ ਥਾਣੇ ਬਾਹਰ 2 ਭੈਣਾਂ ਦੀ ਹੋਈ ਆਪਸੀ ਤਕਰਾਰ, ਇਕ ਦੇ ਬੁਆਏਫ੍ਰੈਂਡ ਨੇ...
ਦੱਸਿਆ ਜਾ ਰਿਹਾ ਹੈ ਹਾਦਸੇ 'ਚ ਗੰਭੀਰ ਸੱਟਾਂ ਲੱਗਣ ਤੋਂ ਬਾਅਦ ਉਨ੍ਹਾਂ ਨੂੰ ਮੌਕੇ 'ਤੇ ਹੀ ਮੌਤ ਹੋ ਗਈ ਸੀ। ਨੌਜਵਾਨ ਕੁਵੈਤ ਰੋਜ਼ੀ ਰੋਟੀ ਲਈ ਗਏ ਸਨ ਅਤੇ ਸੜਕ ਹਾਦਸੇ ਨੇ ਉਨ੍ਹਾਂ ਦੀ ਜਾਨ ਲੈ ਲਈ। ਜਿੱਥੇ ਇਸ ਭਿਆਨਕ ਸੜਕੀ ਹਾਦਸੇ ਦੇ ਵਿੱਚ ਸੱਤ ਨੌਜਵਾਨਾਂ ਦੀ ਦਰਦਨਾਕ ਮੌਤ ਹੋਈ, ਜਿਨਾਂ 'ਚੋਂ ਭਾਰਤ ਪਾਕਿਸਤਾਨ ਸਰਹੱਦ ਦੇ ਕਸਬਾ ਦੋਰਾਂਗਲਾ ਇੱਕ ਨੌਜਵਾਨ ਜਗਦੀਪ ਸਿੰਘ ਮੰਗਾ, ਦੋ ਨੌਜਵਾਨ ਅੰਮ੍ਰਿਤਸਰ ਦੇ ਅਤੇ ਦੋ ਨੌਜਵਾਨ ਪਾਕਿਸਤਾਨ ਅਤੇ ਦੋ ਨੌਜਵਾਨਾਂ ਦੀ ਹਾਲੇ ਤੱਕ ਸ਼ਨਾਖਤ ਨਹੀਂ ਹੋ ਸਕੀ ਹੈ।
ਇਹ ਵੀ ਪੜ੍ਹੋ- ਅੰਮ੍ਰਿਤਸਰ ਪੁਲਸ ਕਮਿਸ਼ਨਰ ਨੇ ਜਾਰੀ ਕੀਤੇ ਸਖ਼ਤ ਹੁਕਮ, ਅਧਿਕਾਰੀਆਂ ਨੂੰ ਵੀ ਦਿੱਤੀ ਚਿਤਾਵਨੀ
ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੇ ਭਰਾ ਨੇ ਦੱਸਿਆ ਕਿ ਉਨ੍ਹਾਂ ਨੂੰ ਕੁਵੈਤ ਤੋਂ ਫੋਨ ਆਇਆ ਸੀ, ਜੋ ਉਸ ਦੇ ਭਰਾ ਨਾਲ ਨੌਕਰੀ ਕਰਦੇ ਸੀ, ਨੇ ਦੱਸਿਆ ਕਿ ਦਰਦਨਾਕ ਹਾਦਸੇ 'ਚ ਜਗਦੀਪ ਸਿੰਘ ਮੰਗਾ ਦੀ ਮੌਤ ਹੋ ਗਈ ਹੈ। ਉਕਤ ਨੌਜਵਾਨ ਘਰੋਂ ਕੰਮ ਲਈ ਨਿਕਲੇ ਸਨ ਅਤੇ ਰਸਤੇ ਦੇ ਵਿੱਚ ਇਹ ਹਾਦਸਾ ਵਾਪਰ ਗਿਆ।
ਇਹ ਵੀ ਪੜ੍ਹੋ- 19 ਦਸੰਬਰ ਨੂੰ ਪੂਰੇ ਪੰਜਾਬ 'ਚ ਅਲਰਟ, ਮੌਸਮ ਵਿਭਾਗ ਨੇ 5 ਦਿਨਾਂ ਦੀ ਦਿੱਤੀ ਜਾਣਕਾਰੀ
ਇਸ ਦੌਰਾਨ ਮੌਕੇ 'ਤੇ ਹੀ ਸੱਤ ਨੌਜਵਾਨਾਂ ਦੀ ਦਰਦਨਾਕ ਮੌਤ ਹੋ ਗਈ। ਜਿਨਾਂ 'ਚੋਂ ਉਨ੍ਹਾਂ ਦੇ ਭਰਾ ਦੀ ਵੀ ਸ਼ਨਾਖਤ ਕੁਝ ਦਿਨ ਪਹਿਲਾਂ ਹੀ ਹੋਈ ਹੈ। ਪਰਿਵਾਰ 'ਚ ਬੇਹੱਦ ਗਮਗੀਨ ਮਾਹੌਲ ਹੈ । ਪਰਿਵਾਰ 'ਚ ਜਗਦੀਪ ਦਾ ਇੱਕ 11 ਸਾਲਾ ਬੇਟਾ ਤੇ ਉਸਦੀ ਪਤਨੀ ਅਤੇ ਬਜ਼ੁਰਗ ਪਿਤਾ ਹਨ। ਜਿਨ੍ਹਾਂ ਦਾ ਅੱਗੇ ਹੀ ਬੜੀ ਮੁਸ਼ਕਿਲ ਨਾਲ ਪਰਿਵਾਰਿਕ ਗੁਜ਼ਾਰਾ ਚੱਲਾ ਰਿਹਾ ਸੀ।
