ਬੱਸ ਚਾਲਕ ਦੀ ਲਾਪਰਵਾਹੀ, ਸਫਾਈ ਸੇਵਕ ਪ੍ਰਕਾਸ਼ ਦੀ ਹੋਈ ਮੌਤ
Saturday, Dec 20, 2025 - 06:13 PM (IST)
ਬਾਬਾ ਬਕਾਲਾ ਸਾਹਿਬ (ਰਾਕੇਸ਼)- ਇਤਿਹਾਸਕ ਨਗਰੀ ਬਾਬਾ ਬਕਾਲਾ ਸਾਹਿਬ ਦੇ ਬਜ਼ਾਰਾਂ `ਚ ਪੁਰਾਣੇ ਸਮੇਂ ਤੋਂ ਸਫਾਈ ਸੇਵਕ ਵਜੋਂ ਡਿਊਟੀ ਨਿਭਾਉਣ ਵਾਲਾ ਪ੍ਰਕਾਸ਼ ਜਿਸਦਾ ਪਿਛਲੇ ਹਫਤੇ ਇਕ ਬੱਸ ਵਿਚ ਚੜਣ ਲੱਗਿਆ ਹਾਦਸਾ ਵਾਪਰ ਗਿਆ ਸੀ, ਨੂੰ ਗੰਭੀਰ ਜ਼ਖਮੀ ਹਾਲਤ ਵਿਚ ਅੰਮ੍ਰਿਤਸਰ ਦੇ ਇਕ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ, ਜਿਥੇ ਮ੍ਰਿਤਕ ਪ੍ਰਕਾਸ਼ ਝਖਮਾਂ ਦੀ ਤਾਬ ਨਾਲ ਝੱਲਦਾ ਹੋਇਆ ਦਮ ਤੋੜ ਗਿਆ।
ਇਹ ਵੀ ਪੜ੍ਹੋ- ਗੱਡੀਆਂ ਰੱਖਣ ਦੇ ਸ਼ੌਕੀਨ ਹੋ ਜਾਣ ਸਾਵਧਾਨ, ਪੁਲਸ ਨੇ ਦਿੱਤੀਆਂ ਸਖ਼ਤ ਹਦਾਇਤਾਂ
ਵਰਨਣਯੋਗ ਹੈ ਕਿ ਮ੍ਰਿਤਕ ਪ੍ਰਕਾਸ਼ ਆਪਣੀ ਕੁੜੀ ਕੋਲ ਜਾਣ ਲਈ ਬੱਸ `ਤੇ ਸਵਾਰ ਹੋਣ ਲੱਗਾ ਸੀ, ਕਿ ਅਚਾਨਕ ਬੱਸ ਡਰਾਈਵਰ ਵੱਲੋਂ ਬੱਸ ਨੂੰ ਤੋਰ ਲਿਆ ਗਿਆ, ਜਿਸ ਨਾਲ ਪ੍ਰਕਾਸ਼ ਡਿੱਗ ਪਿਆ ਅਤੇ ਉਸਦੀਆਂ ਦੋਵਾਂ ਲੱਤਾਂ ਉਪਰੋ ਬੱਸ ਦੇ ਟਾਇਰ ਲੰਘ ਗਏ। ਪ੍ਰਕਾਸ਼ ਦੀ ਮੌਤ `ਤੇ ਸਮੁੱਚੇ ਬਜ਼ਾਰ ਨਿਵਾਸੀਆਂ ਅਤੇ ਨਗਰ ਪੰਚਾਇਤ ਬਾਬਾ ਬਕਾਲਾ ਸਾਹਿਬ ਦੇ ਦਫਤਰੀ ਸਟਾਫ ਵੱਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਅਤੇ ਪੰਜਾਬ ਸਰਕਾਰ ਤੇ ਪੰਜਾਬ ਰੋਡਵੇਜ਼ ਬਟਾਲਾ ਦੇ ਜਨਰਲ ਮੈਨੇਜਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਗਈ ਹੈ। ਮ੍ਰਿਤਕ ਪ੍ਰਕਾਸ਼ ਦਾ ਅੱਜ ਨਮ ਅੱਖਾਂ ਨਾਲ ਅੰਤਿਮ ਸਸਕਾਰ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ- ਪੰਜਾਬ 'ਚ 20, 21, 22 ਤਾਰੀਖ਼ ਲਈ ਵੱਡੀ ਭਵਿੱਖਬਾਣੀ, ਮੌਸਮ ਵਿਭਾਗ ਦੀ ਵੱਡੀ ਅਪਡੇਟ
