ਕਾਰ ਸਵਾਰਾਂ ਨੇ ਕੇਬਲ ਆਪ੍ਰੇਟਰ ਨੂੰ ਰਸਤੇ ''ਚ ਰੋਕ ਕੇ ਕੀਤਾ ਜ਼ਖਮੀ

08/18/2017 12:10:58 PM

ਰਈਆ (ਹਰਜੀਪ੍ਰੀਤ)- ਰਈਆ-ਬਾਬਾ ਬਕਾਲਾ ਸਾਹਿਬ ਸੰਪਰਕ ਸੜਕ 'ਤੇ ਕੁਝ ਕਾਰ ਸਵਾਰਾਂ ਵੱਲੋਂ ਇਕ ਕੇਬਲ ਆਪ੍ਰੇਟਰ ਨੂੰ ਰਸਤੇ 'ਚ ਰੋਕ ਕੇ ਗੰਭੀਰ ਰੂਪ ਵਿਚ ਜ਼ਖਮੀ ਕੀਤੇ ਜਾਣ ਦਾ ਸਮਾਚਾਰ ਹੈ। ਬਾਬਾ ਬਕਾਲਾ ਸਾਹਿਬ ਸਿਵਲ ਹਸਪਤਾਲ ਵਿਖੇ ਜ਼ੇਰੇ ਇਲਾਜ ਸੁਰਜੀਤ ਸਿੰਘ ਬੱਗਾ ਪੁੱਤਰ ਕਸ਼ਮੀਰ ਸਿੰਘ ਵਾਸੀ ਬਾਬਾ ਬਕਾਲਾ ਸਾਹਿਬ ਨੇ ਦੱਸਿਆ ਕਿ ਮੈਂ ਇਥੇ ਕੇਬਲ ਚਲਾਉਂਦਾ ਹਾਂ, ਰਮੇਸ਼ ਨਾਂ ਦਾ ਵਿਅਕਤੀ ਜੋ ਵਡਾਲਾ ਵਿਖੇ ਕੇਬਲ ਚਲਾਉਂਦਾ ਹੈ ਤੇ ਉਸ ਦੀ ਕੇਬਲ ਕੁਝ ਸਮੇਂ ਲਈ ਬੰਦ ਹੋ ਗਈ ਤੇ ਉਸ ਦੇ ਕਹਿਣ 'ਤੇ ਮੈਂ ਉਸ ਨੂੰ ਆਪਣੀ ਕੇਬਲ ਤੋਂ ਕੁਨੈਕਸ਼ਨ ਦੇ ਦਿੱਤਾ, ਇਥੋਂ ਵੀ ਜਦ ਉਸ ਦੀ ਕੇਬਲ ਕਿਸੇ ਕਾਰਨ ਬੰਦ ਹੋ ਗਈ ਤਾਂ ਉਸ ਨੇ ਸਮਝਿਆ ਕਿ ਸ਼ਾਇਦ ਮੈਂ ਕੇਬਲ ਜਾਣਬੁਝ ਕੇ ਬੰਦ ਕੀਤੀ ਹੈ ਤੇ ਇਸ ਤੋਂ ਉਹ ਮੈਨੂੰ ਵੱਧ-ਘੱਟ ਬੋਲਿਆ। ਮੈਂ ਜਦ ਬਾਬਾ ਬਕਾਲਾ ਸਾਹਿਬ ਤੋਂ ਰਈਆ ਨੂੰ ਜਾ ਰਿਹਾ ਸੀ ਤਾਂ ਉਸ ਨੇ ਆਪਣੇ 5-6 ਸਾਥੀਆਂ ਨਾਲ ਮੈਨੂੰ ਰਸਤੇ ਵਿਚ ਰੋਕ ਕੇ ਬੁਰੀ ਤਰ੍ਹਾਂ ਕੁੱਟਿਆ, ਜਿਸ ਨਾਲ ਮੇਰੇ ਮੋਢੇ ਦੀ ਹੱਡੀ ਟੁੱਟ ਗਈ। ਉਨ੍ਹਾਂ ਨੇ ਮੇਰਾ ਮੋਟਰਸਾਈਕਲ ਵੀ ਬੁਰੀ ਤਰ੍ਹਾਂ ਭੰਨ ਦਿੱਤਾ।


Related News