ਅਦਾਲਤ ''ਚ ਚੱਲ ਰਿਹਾ ਸੀ ਤਲਾਕ ਦਾ ਕੇਸ, ਪਤੀ ਨੇ ਸ਼ਰੇਆਮ ਪਤਨੀ ਨੂੰ ਰਸਤੇ ''ਚ ਘੇਰ ਕਰ ''ਤਾ ਸ਼ਰਮਨਾਕ ਕਾਰਾ

04/25/2024 6:38:43 PM

ਅੰਮਿਤਸਰ (ਗੁਰਪ੍ਰੀਤ)- ਅੰਮਿਤਸਰ 'ਚ ਇਕ ਪੀੜਤ ਪਤਨੀ ਨੇ ਆਪਣੇ ਪਤੀ 'ਤੇ ਜ਼ਬਰਦਸਤੀ ਕਰਨ ਤੇ ਕੁੱਟਮਾਰ ਕਰਨ ਦੇ ਇਲਜ਼ਾਮ ਲਗਾਏ ਹਨ। ਪੀੜਤ ਪਤਨੀ ਦਾ ਕਹਿਣਾ ਹੈ ਕਿ ਉਸ ਦਾ ਵਿਆਹ ਸੱਤ ਸਾਲ ਪਹਿਲਾਂ ਕੋਟ ਖ਼ਾਲਸਾ ਇਲਾਕੇ ਵਿਖੇ ਹੋਇਆ ਸੀ ਉਸਦਾ ਪਤੀ ਮੰਗਤ ਰਾਮ ਉਸ ਨਾਲ ਕਾਫ਼ੀ ਕੁੱਟ ਮਾਰ ਕੇ ਉਸਨੂੰ ਤੰਗ ਪ੍ਰੇਸ਼ਾਨ ਕਰਦਾ ਸੀ, ਜਿਸ ਦੇ ਚਲਦੇ ਉਹ ਪਿਛਲੇ ਦੋ ਸਾਲਾਂ ਤੋਂ ਆਪਣੇ ਪੇਕੇ ਘਰ ਆ ਗਈ। ਪੀੜਤਾ ਨੇ ਦੱਸਿਆ ਜਦੋਂ ਉਹ ਅੱਜ ਆਪਣੀ ਨੌਕਰੀ ਤੋਂ ਘਰ ਵਾਪਸ ਆ ਰਹੀ ਸੀ ਤਾਂ ਰਸਤੇ ਵਿੱਚ ਉਸਦੇ ਪਤੀ ਵੱਲੋਂ ਉਸ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਗਈ ਤੇ ਨਾਲ ਕੁੱਟਮਾਰ ਕੀਤੀ ਗਈ। ਪੀੜਤਾ ਨੇ ਦੱਸਿਆ ਉਸ ਦੇ ਸਰੀਰ ਅਤੇ ਨੱਕ 'ਤੇ ਕੁੱਟਮਾਰ ਦੇ ਨਿਸ਼ਾਨ ਹਨ ਅਤੇ ਇਸ ਤੋਂ ਪਹਿਲਾਂ ਵੀ ਕਈ ਵਾਰ ਇਸ ਤਰ੍ਹਾਂ ਦੀਆਂ ਹਰਕਤਾਂ ਕੀਤੀਆਂ ਹਨ। ਜਿਸ ਦੇ ਚਲਦੇ ਪੀੜਤ ਪਤਨੀ ਨੇ ਆਪਣੀ ਇੱਜਤ ਨੂੰ ਬਚਾਉਣ ਲਈ ਪੁਲਸ ਪ੍ਰਸ਼ਾਸਨ ਦੇ ਅਤੇ ਇਨਸਾਫ਼ ਦੀ ਗੁਹਾਰ ਲਗਾਈ।

ਇਹ ਵੀ ਪੜ੍ਹੋ- ਸੇਫ਼ ਸਕੂਲ ਵਾਹਨ ਪਾਲਿਸੀ ਦੇ ਮੱਦੇਨਜ਼ਰ DC ਸਾਰੰਗਲ ਨੇ ਸਖ਼ਤ ਹੁਕਮ ਕੀਤੇ ਜਾਰੀ, ਦੱਸੀਆਂ ਇਹ ਜ਼ਰੂਰੀ ਗੱਲਾਂ

ਉਸ ਦਾ ਕਹਿਣਾ ਹੈ ਕਿ ਮੈਂ ਪਹਿਲਾਂ ਵੀ ਕਈ ਵਾਰ ਪੁਲਸ ਪ੍ਰਸ਼ਾਸਨ ਨੂੰ ਇਸ ਦੀ ਸ਼ਿਕਾਇਤ ਕਰ ਚੁੱਕੀ ਹਾਂ ਪਰ ਪੁਲਸ ਪ੍ਰਸ਼ਾਸਨ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ। ਉੱਥੇ ਹੀ ਹਿੰਦੂ ਸ਼ਿਵ ਸੈਨਾ ਟਕਸਾਲੀ ਦੇ ਆਗੂ ਨੇ ਦੱਸਿਆ ਕਿ ਪੀੜਤ ਔਰਤ ਜਿਸਦਾ ਨਾਂ ਨੇਹਾ ਹੈ, ਅੱਜ ਤੋਂ ਦੋ ਸਾਲ ਪਹਿਲਾਂ ਵੀ ਇਹ ਔਰਤ ਸਾਡੇ ਕੋਲ ਆਈ ਸੀ ਤੇ ਇਸਦੇ ਪਤੀ ਵੱਲੋਂ ਉਸ ਨਾਲ ਕੁੱਟਮਾਰ ਕੀਤੀ ਜਾਂਦੀ ਸੀ ਤੇ ਉਸ ਸਮੇਂ ਵੀ ਅਸੀਂ ਇਸ ਦੀ ਸ਼ਿਕਾਇਤ ਪੁਲਸ ਪ੍ਰਸ਼ਾਸਨ ਨੂੰ ਦਿੱਤੀ ਸੀ ਪਰ ਪੁਲਸ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ।  ਉਨ੍ਹਾਂ ਕਿਹਾ ਕਿ ਆਏ ਦਿਨ ਇਸਦੇ ਪਤੀ ਵੱਲੋਂ ਘਰ 'ਚ ਵੜ੍ਹ ਕੇ ਬਜ਼ੁਰਗ ਮਾਂ ਦੇ ਸਾਹਮਣੇ ਇਸ ਨਾਲ ਕੁੱਟਮਾਰ ਕੀਤੀ ਜਾਂਦੀ ਹੈ। ਸ਼ਿਵ ਸੈਨਾ ਆਗੂ ਨੇ ਦੱਸਿਆ ਕਿ ਇਸ ਪੀੜਤ ਔਰਤ ਦੇ ਦੋ ਕੁੜੀਆਂ ਤੇ ਇਕ ਮੁੰਡਾ ਹੈ ਤੇ ਇਹ ਆਪਣੇ ਘਰ ਦਾ ਗੁਜ਼ਾਰਾ ਕੰਮ ਕਾਜ ਕਰਕੇ ਕਰਦੀ ਹੈ। ਇਸਦਾ ਪਤੀ ਆਏ ਦਿਨ ਇਸਨੂੰ ਤੰਗ ਪ੍ਰੇਸ਼ਾਨ ਕਰਦਾ ਹੈ ਤੇ ਕੁੱਟਮਾਰ ਕਰਦਾ ਹੈ। 

ਇਹ ਵੀ ਪੜ੍ਹੋ- ਦਾਦਾ-ਦਾਦੀ ਨਾਲ ਜਾ ਰਹੇ ਚਾਰ ਸਾਲਾ ਬੱਚੇ ਦੀ ਦਰਦਨਾਕ ਮੌਤ, ਬੁਲੇਟ ਹੇਠ ਆਉਣ ਕਾਰਣ ਵਾਪਰਿਆ ਭਾਣਾ

ਉੱਥੇ ਹੀ ਪੁਲਸ ਅਧਿਕਾਰੀ ਨੇ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਨੇਹਾ ਨਾਂ ਦੀ ਔਰਤ ਜੋ ਕਿ ਆਪਣੇ ਪੇਕੇ ਘਰ ਪਿਛਲੇ ਦੋ ਸਾਲ ਤੋਂ ਰਹਿ ਰਹੀ ਹੈ ਉਸ ਦੇ ਪਤੀ ਮੰਗਤ ਰਾਮ ਨਾਲ ਉਸਦਾ ਅਦਾਲਤ ਵਿੱਚ ਤਲਾਕ ਦਾ ਕੇਸ ਚੱਲ ਰਿਹਾ ਹੈ। ਪਤੀ ਵੱਲੋਂ ਪਤਨੀ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਤੇ ਕੁੱਟਮਾਰ ਕੀਤੀ ਗਈ ਹੈ। ਅਸੀਂ ਇਸ ਦੇ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਰਹੇ ਹਾਂ। ਜਲਦੀ ਹੀ ਦੋਸ਼ੀ ਨੂੰ ਕਾਬੂ ਕਰ ਲਿਆ ਜਾਵੇਗਾ। 

ਇਹ ਵੀ ਪੜ੍ਹੋ-  ਪਰਿਵਾਰ ’ਤੇ ਟੁੱਟਾ ਦੁੱਖਾਂ ਦਾ ਪਹਾੜ, ਵੱਡੇ ਭਰਾ ਦੀ ਮੌਤ ਤੋਂ ਦੋ ਦਿਨ ਬਾਅਦ ਛੋਟੇ ਦੀ ਵੀ ਹੋਈ ਮੌਤ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Shivani Bassan

Content Editor

Related News