ਰੁਕਣ ਦਾ ਇਸ਼ਾਰਾ ਕੀਤਾ ਤਾਂ ਕਾਰ ਚਾਲਕ ਨੇ ਗੋਲ਼ੀਆਂ ਚਲਾ ਕੇ ਮਾਰੇ 2 ਪੁਲਸ ਅਫ਼ਸਰ, ਪੁਲਸ ਨੇ ਵੀ ਲੱਭ ਕੇ ਮਾਰਿਆ

Tuesday, Apr 16, 2024 - 02:41 AM (IST)

ਨਿਊਯਾਰਕ (ਰਾਜ ਗੋਗਨਾ)- ਐਤਵਾਰ ਨੂੰ ਨਿਊਯਾਰਕ ਵਿੱਚ ਇੱਕ ਚੋਰੀ ਹੋਈ ਕਾਰ ਨੂੰ ਲੱਭਦਿਆਂ ਕਾਰਵਾਈ ਕਰਦੇ ਹੋਏ ਕਾਰ ਚਾਲਕ ਵੱਲੋਂ ਕੀਤੀ ਗਈ ਗੋਲੀਬਾਰੀ ਕਾਰਨ ਪੁਲਸ ਟੀਮ ਦੇ ਦੋ ਅਫ਼ਸਰਾਂ ਦੀ ਮੌਤ ਹੋ ਗਈ। ਜਦੋਂ ਪੁਲਸ ਨੇ ਕਾਰ ਚੋਰ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਡਰਾਈਵਰ ਭੱਜ ਗਿਆ। ਜਦੋਂ ਪੁਲਸ ਉਸ ਦੀ ਲਾਇਸੈਂਸ ਨੰਬਰ ਪਲੇਟ ਦੇ ਆਧਾਰ 'ਤੇ ਉਸ ਦੇ ਘਰ ਪਹੁੰਚੀ ਤਾਂ ਉੱਥੇ ਗੋਲੀਬਾਰੀ ਹੋ ਗਈ ਅਤੇ ਕਾਰ ਚੋਰ ਹਮਲਾਵਰ ਵੀ ਮਾਰਿਆ ਗਿਆ।

ਐਤਵਾਰ ਸ਼ਾਮ ਨੂੰ ਅੱਪਸਟੇਟ ਨਿਊਯਾਰਕ ਦੇ ਇਲਾਕੇ ਵਿੱਚ ਗੋਲੀਬਾਰੀ ਦੀ ਘਟਨਾ, ਇਸ ਘਟਨਾ 'ਚ ਦੋ ਪੁਲਸ ਅਫਸਰਾਂ ਦੀ ਮੌਤ ਹੋ ਗਈ ਹੈ। ਇਹ ਘਟਨਾ ਨਿਊਯਾਰਕ ਸੂਬੇ ਦੇ ਸਾਈਰਾਕਿਊਜ਼ ਦੇ ਵਿੱਚ ਵਾਪਰੀ। ਇਸ ਘਟਨਾ ਵਿੱਚ ਦੋ ਪੁਲਸ ਅਫਸਰਾਂ ਦੀ ਮੌਤ ਹੋ ਗਈ ਜਦੋਂ ਇੱਕ ਵਿਅਕਤੀ ਵੱਲੋਂ ਇੱਕ ਚੋਰੀ ਕੀਤੀ ਕਾਰ ਦੀ ਜਾਂਚ ਕਰਨ ਦੌਰਾਨ ਗੋਲੀ ਚਲਾ ਦਿੱਤੀ ਗਈ ਅਤੇ ਪੁਲਸ ਨੇ ਹਮਲਾਵਰ ਨੂੰ ਵੀ ਗੋਲੀ ਮਾਰ ਦਿੱਤੀ, ਜਿਸ ਦੌਰਾਨ ਉਸ ਦੀ ਵੀ ਮੋਤ ਹੋ ਗਈ। 

PunjabKesari

ਇਹ ਵੀ ਪੜ੍ਹੋ- ਤੇਜ਼ ਬਾਰਿਸ਼ ਤੇ ਗੜ੍ਹੇਮਾਰੀ ਨੇ ਗਰਮੀ ਤੋਂ ਦਿਵਾਈ ਰਾਹਤ, ਪਰ ਪੱਕੀ ਫਸਲ ਦੇ ਨੁਕਸਾਨ ਡਰੋਂ ਕਿਸਾਨਾਂ ਦੇ ਚਿਹਰੇ ਮੁਰਝਾਏ

ਸਾਈਰਾਕਿਊਜ਼ ਦੇ ਪੁਲਸ ਮੁਖੀ ਜੋਸਫ਼ ਐੱਲ. ਨੇ ਸੋਮਵਾਰ ਸਵੇਰੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਨੇ ਕਿਹਾ ਕਿ ਪੁਲਸ 'ਤੇ ਬੇਰਹਿਮੀ ਨਾਲ ਹਮਲੇ ਦੇ ਪਿੱਛੇ ਦਾ ਮਕਸਦ ਅਜੇ ਪਤਾ ਨਹੀਂ ਲੱਗ ਸਕਿਆ ਹੈ। ਗੋਲੀਬਾਰੀ ਵਿੱਚ ਸਾਈਰਾਕਿਊਜ਼ ਪੁਲਸ ਵਿਭਾਗ ਦੇ ਇੱਕ ਅਧਿਕਾਰੀ ਤੋਂ ਇਲਾਵਾ, ਨਿਊਯਾਰਕ ਰਾਜ ਦੀ ਓਨੋਂਡਾਗਾ ਕਾਉਂਟੀ ਸ਼ੈਰਿਫ ਦੇ ਦਫ਼ਤਰ ਦੇ ਇੱਕ ਡਿਪਟੀ ਨੂੰ ਵੀ ਗੋਲੀ ਮਾਰ ਦਿੱਤੀ ਗਈ ਸੀ ,ਜਿਸ ਨੂੰ ਕਿ ਹਸਪਤਾਲ ਲਿਜਾਇਆ ਗਿਆ, ਪਰ ਡਿਊਟੀ 'ਤੇ ਮੌਜੂਦ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। 

ਬੀਤੇਂ ਦਿਨ ਰਾਤ 8:00 ਵਜੇ ਵਾਪਰੀ ਇਸ ਘਟਨਾ ਵਿੱਚ ਕੁੱਲ ਤਿੰਨ ਲੋਕਾਂ ਦੀ ਮੌਤ ਹੋ ਗਈ। ਪੁਲਸ ਦੇ ਅਨੁਸਾਰ ਸੀਰਾਕਿਊਜ਼ ਪੁਲਸ ਅਧਿਕਾਰੀਆਂ ਨੇ ਐਤਵਾਰ ਸ਼ਾਮ 7:00 ਵਜੇ ਦੇ ਕਰੀਬ ਇੱਕ ਸ਼ੱਕੀ ਕਾਰ ਨੂੰ ਰੋਕਿਆ ਸੀ। ਪਰ ਡਰਾਈਵਰ ਨੇ ਭੱਜਣ ਦੀ ਕੋਸ਼ਿਸ਼ ਕੀਤੀ। ਕਾਰ ਦੀ ਲਾਇਸੈਂਸ ਪਲੇਟ ਦੇ ਅਧਾਰ 'ਤੇ ਇਸ ਨੂੰ ਲਿਵਰਪੂਲ ਦੇ ਸਿਲੀਨਾ ਵਿਲੇਜ ਤੱਕ ਟਰੈਕ ਕੀਤਾ ਗਿਆ ਅਤੇ ਰਾਤ 8:00 ਵਜੇ ਦੇ ਕਰੀਬ ਪੁਲਸ ਦੀ ਟੀਮ ਉਥੇ ਪਹੁੰਚੀ। 

PunjabKesari

ਇਹ ਵੀ ਪੜ੍ਹੋ- ਕਾਂਗਰਸ ਨੇ ਜਾਰੀ ਕੀਤੀ ਲੋਕ ਸਭਾ ਉਮੀਦਵਾਰਾਂ ਦੀ ਲਿਸਟ, ਚੰਨੀ ਨੂੰ ਜਲੰਧਰ ਤੋਂ ਮਿਲੀ ਟਿਕਟ

ਸਾਈਰਾਕਿਊਜ਼ ਅਫਸਰਾਂ ਨੇ ਇਹ ਸੂਚਨਾ ਮਿਲੀ ਕਿ ਡਰਾਈਵਰ ਕੋਲ ਕੋਈ ਹਥਿਆਰ ਵੀ ਹੋ ਸਕਦਾ ਹੈ। ਪੁਲਸ ਦੀ ਇੱਕ ਟੀਮ ਨੇ ਕਾਰ ਦੇ ਕੋਲ ਪਹੁੰਚ ਕੇ ਤਲਾਸ਼ੀ ਲਈ ਤਾਂ ਕਾਰ ਦੇ ਅੰਦਰੋਂ ਹਥਿਆਰ ਵੀ ਮਿਲੇ, ਪਰ ਉਸੇ ਸਮੇਂ ਕਾਰ ਸਵਾਰ ਨੇ ਗੋਲੀ ਚਲਾ ਦਿੱਤੀ, ਜਿਸ ਵਿੱਚ ਦੋ ਪੁਲਸ ਮੁਲਾਜ਼ਮਾਂ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ। ਅਚਾਨਕ ਗੋਲੀਬਾਰੀ ਤੋਂ ਸੁਚੇਤ ਹੋਏ, ਹੋਰ ਪੁਲਸ ਅਧਿਕਾਰੀਆਂ ਨੇ ਹਮਲਾਵਰ ਦੇ ਖਿਲਾਫ ਜਵਾਬੀ ਕਾਰਵਾਈ ਕੀਤੀ, ਜਿਸ ਵਿੱਚ ਕਾਰ ਚੋਰ ਹਮਲਾਵਰ ਵੀ ਮਾਰਿਆ ਗਿਆ।

ਇਸ ਘਟਨਾ ਵਿੱਚ ਮਰਨ ਵਾਲੇ ਪੁਲਸ ਅਫ਼ਸਰਾਂ ਵਿੱਚੋਂ ਇੱਕ ਨੇ ਸਿਰਫ਼ ਤਿੰਨ ਸਾਲ ਪਹਿਲਾਂ ਹੀ ਪੁਲਸ ਸੇਵਾ ਜੁਆਇਨ ਕੀਤਾ ਸੀ। ਸਾਈਰਾਕਿਊਜ਼ ਦੇ ਮੇਅਰ ਬੇਨ ਵਾਲਸ਼ ਨੇ ਇਸ ਘਟਨਾ 'ਤੇ ਅਫਸੋਸ ਪ੍ਰਗਟ ਕੀਤਾ, ਇਸ ਨੂੰ ਸ਼ਹਿਰ ਦੀ ਹੁਣ ਤੱਕ ਦੀ ਸਭ ਤੋਂ ਮੰਦਭਾਗੀ ਘਟਨਾ ਵੀ ਦੱਸਿਆ ਅਤੇ ਐਤਵਾਰ ਨੂੰ ਸੈਰਾਕਿਊਜ਼ ਲਈ ਇੱਕ ਕਾਲਾ ਦਿਨ ਵੀ ਕਿਹਾ। ਅਮਰੀਕਾ ਵਿੱਚ ਹਰ ਵਾਰ ਅਜਿਹੀਆ ਘਟਨਾਵਾਂ ਵਾਪਰਦੀਆ ਹਨ। 

PunjabKesari

ਇਹ ਵੀ ਪੜ੍ਹੋ- ਥਾਣੇ ਦਰਜ ਮਾਮਲੇ 'ਚ ਪੱਖ ਲੈਣ ਬਦਲੇ ਰਿਸ਼ਵਤ ਮੰਗਣ ਵਾਲਾ ASI ਵਿਜੀਲੈਂਸ ਬਿਊਰੋ ਨੇ ਕੀਤਾ ਕਾਬੂ

ਬੰਦੂਕ ਸੱਭਿਆਚਾਰ 'ਤੇ ਸਵਾਲ ਉਠਾਏ ਜਾਂਦੇ ਹਨ ਪਰ ਅਜੇ ਤੱਕ ਕੋਈ ਵੀ ਸਰਕਾਰ ਇਸ ਨੂੰ ਰੋਕਣ ਲਈ ਠੋਸ ਕਦਮ ਨਹੀਂ ਚੁੱਕ ਸਕੀ। ਬੰਦੂਕ ਦੇ ਅਪਰਾਧਾਂ ਵਿੱਚ ਹਰ ਸਾਲ ਕਿੰਨੇ ਹੀ ਲੋਕ ਮਾਰੇ ਜਾਂਦੇ ਹਨ। ਅੰਕੜਿਆਂ ਮੁਤਾਬਕ ਸਾਲ 2021 ਵਿੱਚ ਅਮਰੀਕਾ ਵਿੱਚ 81 ਫੀਸਦੀ ਕਤਲ ਬੰਦੂਕ ਅਪਰਾਧ ਨਾਲ ਸਬੰਧਤ ਸਨ ਅਤੇ ਇਹ ਗਿਣਤੀ 26,031 ਸੀ। ਹਾਲਾਂਕਿ 2023 'ਚ ਇਹ ਅੰਕੜਾ 40 ਹਜ਼ਾਰ ਨੂੰ ਪਾਰ ਕਰ ਗਿਆ ਸੀ। ਇੱਕ ਰਿਪੋਰਟ ਅਨੁਸਾਰ 01 ਜਨਵਰੀ 2023 ਤੋਂ 07 ਦਸੰਬਰ 2023 ਤੱਕ ਅਮਰੀਕਾ ਵਿੱਚ ਬੰਦੂਕ ਦੀ ਹਿੰਸਾ ਵਿੱਚ 40,000 ਲੋਕਾਂ ਦੀ ਜਾਨ ਚਲੀ ਗਈ, ਜਿਸ ਦਾ ਮਤਲਬ ਹੈ ਕਿ ਸਾਲ 2023 ਵਿੱਚ ਅਮਰੀਕਾ ਵਿੱਚ ਹਰ ਰੋਜ਼ 118 ਲੋਕਾਂ ਦੀ ਗੋਲੀਆਂ ਲੱਗਣ ਕਾਰਨ ਮੌਤ ਹੋਈ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


Harpreet SIngh

Content Editor

Related News