ਗੁਲਮਰਗ ਗੰਡੋਲਾ ''ਚ ਇਸ ਸਾਲ 10 ਲੱਖ ਸੈਲਾਨੀਆਂ ਨੇ ਕੀਤੀ ਸਵਾਰੀ, ਟੁੱਟੇ ਰਿਕਾਰਡ
Tuesday, Apr 02, 2024 - 11:50 AM (IST)
ਸ਼੍ਰੀਨਗਰ- ਜੰਮੂ ਕਸ਼ਮੀਰ 'ਚ ਸੈਲਾਨੀਆਂ ਦੀ ਗਿਣਤੀ 'ਚ ਲਗਾਤਾਰ ਵਾਧਾ ਦੇਖਿਆ ਜਾ ਰਿਹਾ ਹੈ। ਵਿਸ਼ਵ ਪ੍ਰਸਿੱਧ ਸੈਰ-ਸਪਾਟਾ ਸਥਾਨ ਗੁਲਮਰਗ ਗੰਡੋਲਾ ਨੇ ਨਵੇਂ ਰਿਕਾਰਡ ਨੂੰ ਆਪਣੇ ਨਾਂ ਕੀਤਾ ਹੈ। ਇਸ ਸਾਲ ਗੁਲਮਰਗ ਗੰਡੋਲਾ 'ਚ 10 ਲੱਖ ਤੋਂ ਵੱਧ ਸੈਲਾਨੀਆਂ ਨੇ ਸਵਾਰੀ ਕੀਤੀ। ਇਸ ਤੋਂ ਪਹਿਲਾਂ ਜੰਮੂ ਕਸ਼ਮੀਰ ਸੈਰ-ਸਪਾਟੇ ਨੂੰ 110 ਕਰੋੜ ਰੁਪਏ ਤੋਂ ਵੱਧ ਦੀ ਆਮਦਨ ਹੋਈ ਹੈ। ਜੰਮੂ ਕਸ਼ਮੀਰ ਸੈਰ-ਸਪਾਟਾ ਵਿਭਾਗ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਦੱਸਿਆ,''ਵਿੱਤ ਸਾਲ 2023-24 'ਚ ਪਹਿਲੀ ਵਾਰ ਇਕ ਮਿਲੀਅਨ (10 ਲੱਖ) ਤੋਂ ਵੱਧ ਸੈਲਾਨੀਆਂ ਨੇ ਗੁਲਮਰਗ ਗੰਡੋਲਾ ਕੇਬਲ ਕਾਰ ਦੀ ਸਵਾਰੀ ਕੀਤੀ। ਆਮਦਨ 110 ਕਰੋੜ ਰੁਪਏ ਨੂੰ ਪਾਰ ਕਰ ਗਈ ਹੈ। ਜੰਮੂ ਕਸ਼ਮੀਰ 'ਚ ਸੈਰ-ਸਪਾਟੇ 'ਚ ਵਾਧਾ ਦੇਖਿਆ ਜਾ ਰਿਹਾ ਹੈ, ਜੋ ਪਿਛਲੇ ਸਾਰੇ ਅੰਕੜਿਆਂ ਨੂੰ ਪਾਰ ਕਰ ਰਿਹਾ ਹੈ।''
ਪਿਛਲੇ ਸਾਲ (2022-23) ਗੰਡੋਲਾ ਦੀ ਸਵਾਰੀ ਕਰਨ ਵਾਲੇ ਸੈਲਾਨੀਆਂ ਦੀ ਗਿਣਤੀ 8.5 ਲੱਖ ਸੀ, ਜਦੋਂ ਕਿ 2021-22 'ਚ 6 ਲੱਖ ਸੈਲਾਨੀਆਂ ਨੇ ਸਵਾਰੀ ਕੀਤੀ। ਗੁਲਮਰਗ ਗੰਡੋਲਾ ਏਸ਼ੀਆ ਦਾ ਸਭ ਤੋਂ ਉੱਚਾ ਅਤੇ ਲੰਬੀ ਕੇਬਲ ਕਾਰ ਪ੍ਰਾਜੈਕਟ ਹੈ। ਇਹ ਵਿਸ਼ਵ ਪੱਧਰ 'ਤੇ ਦੂਜੀ ਸਭ ਤੋਂ ਲੰਬੀ ਅਤੇ ਦੂਜੀ ਸਭ ਤੋਂ ਉੱਚੀ ਕੇਬਲ ਕਾਰ ਪ੍ਰਣਾਲੀ ਹੈ। ਗੁਲਮਰਗ ਗੰਡੋਲਾ 600 ਲੋਕਾਂ ਨੂੰ ਗੁਲਮਰਗ 'ਚ ਆਪਣੇ ਆਧਾਰ ਖਿਲਨਮਰਗ ਅਤੇ ਅਫਰਵਾਟ ਤੱਕ 14 ਹਜ਼ਾਰ ਫੁੱਟ ਦੀ ਉੱਚਾਈ ਤੱਕ ਪਹੁੰਚਾਉਂਦੀ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e