ਗੱਲ ਕਰਨੀ ਬੰਦ ਕੀਤੀ ਤਾਂ ਰਸਤੇ ’ਚ ਰੋਕ ਕੇ ਕਲਚਰ ਡਾਂਸ ਆਰਟਿਸਟ ਨਾਲ ਕੀਤਾ ਇਹ ਸ਼ਰਮਨਾਕ ਕਾਂਡ

03/28/2024 2:05:35 PM

ਜਲੰਧਰ (ਵਰੁਣ)–ਰਵਿਦਾਸ ਨਗਰ ਵਿਚ ਸੜਕ ਵਿਚ ਇਕ ਕਲਚਰ ਡਾਂਸ ਆਰਟਿਸ ਨੂੰ ਨੌਜਵਾਨ ਵੱਲੋਂ ਜਬਰੀ ਰੋਕ ਕੇ ਉਸ ਨਾਲ ਬੈਡ ਟੱਚ ਕਰਨ ਅਤੇ ਨੌਜਵਾਨ ਦੇ ਪਿਤਾ ਵੱਲੋਂ ਵੀ ਬਦਸਲੂਕੀ ਕਰਨ ’ਤੇ ਪੁਲਸ ਨੇ ਬਾਪ-ਬੇਟੇ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਅਧੀਨ ਕੇਸ ਦਰਜ ਕੀਤਾ ਹੈ। ਫਿਲਹਾਲ ਪੁਲਸ ਦੋਵਾਂ ਨੂੰ ਗ੍ਰਿਫ਼ਤਾਰ ਨਹੀਂ ਕਰ ਸਕੀ। ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ 34 ਸਾਲਾ ਕਲਚਰ ਡਾਂਸ ਆਰਟਿਸਟ ਨੇ ਦੱਸਿਆ ਕਿ ਪਿਛਲੇ 2 ਸਾਲਾਂ ਤੋਂ ਉਹ ਰੋਹਿਤ ਕੁਮਾਰ ਪੁੱਤਰ ਸੁਭਾਸ਼ ਸਿੰਘ ਵਾਸੀ ਰਵਿਦਾਸ ਨਗਰ ਨਾਲ ਰਿਲੇਸ਼ਨ ਵਿਚ ਸੀ। ਰੋਹਿਤ ਸ਼ਰਾਬ ਪੀਣ ਦਾ ਆਦੀ ਸੀ, ਜੋ ਅਕਸਰ ਉਸ ਨਾਲ ਸ਼ਰਾਬ ਦੇ ਨਸ਼ੇ ’ਚ ਗਾਲੀ-ਗਲੋਚ ਕਰਦਾ ਸੀ ਅਤੇ ਪਰਿਵਾਰ ਨੂੰ ਵੀ ਗਾਲ੍ਹਾਂ ਕੱਢਦਾ ਸੀ। ਇਸੇ ਕਾਰਨ ਉਸ ਨੇ 4 ਮਹੀਨੇ ਪਹਿਲਾਂ ਰੋਹਿਤ ਨਾਲ ਗੱਲ ਕਰਨੀ ਬੰਦ ਕਰ ਦਿੱਤੀ ਸੀ।

ਪੀੜਤਾ ਦਾ ਕਹਿਣਾ ਹੈ ਕਿ ਇਸੇ ਗੱਲ ਤੋਂ ਗੁੱਸੇ ਵਿਚ ਆਏ ਰੋਹਿਤ ਨੇ ਉਸ ਦੇ ਘਰ ਆ ਕੇ ਗਾਲੀ-ਗਲੋਚ ਕੀਤੀ ਅਤੇ ਭਰਾ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਲੱਗਾ। ਇਸ ਬਾਰੇ ਜਦੋਂ ਪੀੜਤਾ ਨੇ ਰੋਹਿਤ ਦੇ ਪਿਤਾ ਸੁਭਾਸ਼ ਸਿੰਘ ਨੂੰ ਉਸਦੀਆਂ ਹਰਕਤਾਂ ਦੱਸੀਆਂ ਤਾਂ ਪਿਤਾ ਨੇ ਆਪਣੇ ਬੇਟੇ ਨੂੰ ਕੁਝ ਕਹਿਣ ਦੀ ਬਜਾਏ ਪੀੜਤਾ ਦੇ ਚਰਿੱਤਰ ’ਤੇ ਉਂਗਲੀ ਉਠਾ ਦਿੱਤੀ। ਪੀੜਤਾ ਨੇ ਕਿਹਾ ਕਿ 14 ਮਾਰਚ ਨੂੰ ਰੋਹਿਤ ਉਸ ਦਾ ਪਿੱਛਾ ਕਰਦੇ ਹੋਏ ਉਸ ਕੋਲ ਆਇਆ ਅਤੇ ਸਰੀਰਕ ਤੌਰ ’ਤੇ ਉਸ ਨਾਲ ਛੇੜਖਾਨੀ ਕੀਤੀ। ਸੜਕ ਵਿਚਕਾਰ ਉਸ ਦੀ ਬਾਂਹ ਫੜ ਲਈ। ਕਿਸੇ ਤਰ੍ਹਾਂ ਉਸ ਤੋਂ ਪਿੱਛਾ ਛੁਡਵਾ ਕੇ ਪੀੜਤਾ ਘਰ ਪਹੁੰਚੀ ਅਤੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਸਾਰੀ ਗੱਲ ਦੱਸੀ।

ਇਹ ਵੀ ਪੜ੍ਹੋ:  ਕੁਲਦੀਪ ਸਿੰਘ ਧਾਲੀਵਾਲ ਨੇ ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨਾਲ ਕੀਤੀ ਮੁਲਾਕਾਤ

ਜਿਵੇਂ ਹੀ ਪੀੜਤਾ ਦਾ ਭਰਾ ਰੋਹਿਤ ਦੇ ਪਿਤਾ ਸੁਭਾਸ਼ ਨੂੰ ਸ਼ਿਕਾਇਤ ਲਗਾਉਣ ਉਸ ਦੇ ਘਰ ਗਿਆ ਤਾਂ ਉਸ ਨਾਲ ਕੁੱਟਮਾਰ ਕੀਤੀ ਗਈ। ਦੋਸ਼ ਹੈ ਕਿ ਦੋਵਾਂ ਬਾਪ-ਬੇਟੇ ਨੇ ਲੜਕੀ ਅਤੇ ਉਸ ਦੇ ਪਰਿਵਾਰ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ। ਇਸ ਬਾਰੇ ਤੁਰੰਤ ਪੀੜਤ ਪਰਿਵਾਰ ਨੇ ਪੁਲਸ ਨੂੰ ਸੂਚਨਾ ਦਿੱਤੀ। ਲਿਖਤੀ ਤੌਰ ’ਤੇ ਸ਼ਿਕਾਇਤ ਮਿਲਣ ਤੋਂ ਬਾਅਦ ਥਾਣਾ ਨੰਬਰ 1 ਦੀ ਪੁਲਸ ਨੇ ਰੋਹਿਤ ਅਤੇ ਉਸ ਦੇ ਪਿਤਾ ਸੁਭਾਸ਼ ਖ਼ਿਲਾਫ਼ ਧਾਰਾ 354-ਏ, 354-ਡੀ, 506, 341, 509, 34 ਆਈ. ਪੀ. ਸੀ. ਦੀ ਧਾਰਾ ਅਧੀਨ ਕੇਸ ਦਰਜ ਕਰ ਲਿਆ। ਪੁਲਸ ਦਾ ਕਹਿਣਾ ਹੈ ਕਿ ਫਿਲਹਾਲ ਦੋਵੇਂ ਮੁਲਜ਼ਮ ਫ਼ਰਾਰ ਹਨ, ਜਿਨ੍ਹਾਂ ਦੀ ਭਾਲ ਵਿਚ ਛਾਪਾਮਾਰੀ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਇਹ ਵੀ ਪੜ੍ਹੋ:  MP ਸੁਸ਼ੀਲ ਰਿੰਕੂ ਤੇ MLA ਅੰਗੁਰਾਲ ਦੇ ਪਾਰਟੀ ਛੱਡਣ ਨਾਲ 'ਆਪ' ਦੀ ਹੋਂਦ ਡਗਮਗਾਈ, BJP ਨੂੰ ਕਈ ਸੀਟਾਂ ’ਤੇ ਮਿਲੇਗਾ ਲਾਭ
 

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


shivani attri

Content Editor

Related News