ਕਾਰ ਦਾ ਟੋਲ ਕੱਟਣ ਨੂੰ ਲੈ ਕੇ ਹੈਰਾਨ ਕਰ ਦੇਣ ਵਾਲਾ ਮਾਮਲਾ, ਤੁਸੀਂ ਵੀ ਪੜ੍ਹ ਸੋਚਾਂ 'ਚ ਪੈ ਜਾਵੋਗੇ

Saturday, Apr 20, 2024 - 04:53 PM (IST)

ਕਾਰ ਦਾ ਟੋਲ ਕੱਟਣ ਨੂੰ ਲੈ ਕੇ ਹੈਰਾਨ ਕਰ ਦੇਣ ਵਾਲਾ ਮਾਮਲਾ, ਤੁਸੀਂ ਵੀ ਪੜ੍ਹ ਸੋਚਾਂ 'ਚ ਪੈ ਜਾਵੋਗੇ

ਭਵਾਨੀਗੜ੍ਹ (ਵਿਕਾਸ ਮਿੱਤਲ) : ਹੁਣ ਤੱਕ ਤੁਸੀਂ ਟੋਲ ਨਾਕਿਆਂ 'ਤੇ ਕਾਰ ਜਾਂ ਕਿਸੇ ਹੋਰ ਚਾਰ ਪਹੀਆ ਵਾਹਨ ਦਾ ਟੋਲ ਪੁਆਇੰਟ ਤੋਂ ਨਿਕਲਣ 'ਤੇ ਹੀ ਫਾਸਟੈਗ 'ਚੋਂ ਪੈਸੇ ਕੱਟੇ ਜਾਂਦੇ ਵੇਖੇ ਅਤੇ ਸੁਣੇ ਹੋਣਗੇ ਪਰ ਭਵਾਨੀਗੜ੍ਹ 'ਚ ਇਕ ਕਾਰ ਮਾਲਕ ਨਾਲ ਨਵਾਂ ਅਤੇ ਅਨੋਖਾ ਮਾਮਲਾ ਉਸ ਸਮੇਂ ਸਾਹਮਣੇ ਆਇਆ ਹੈ, ਜਦੋਂ ਘਰ 'ਚ ਖੜ੍ਹੀ ਉਸ ਦੀ ਕਾਰ ਦਾ 107 ਕਿਲੋਮੀਟਰ ਦੀ ਦੂਰੀ ਦੇ ਟੋਲ ਬੈਰੀਅਰ 'ਤੇ ਟੋਲ ਕੱਟਿਆ ਗਿਆ। ਹੁਣ ਕਾਰ ਮਾਲਕ ਇਸ ਮਾਮਲੇ ਨੂੰ ਖ਼ਪਤਕਾਰ ਅਦਾਲਤ 'ਚ ਲਿਜਾਣ ਦੀ ਤਿਆਰੀ ਕਰ ਰਿਹਾ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਅਗਲੇ 24 ਘੰਟਿਆਂ ਲਈ ਮੌਸਮ ਨੂੰ ਲੈ ਕੇ ਚਿਤਾਵਨੀ ਜਾਰੀ, ਸੋਚ-ਸਮਝ ਕੇ ਨਿਕਲੋ ਘਰੋਂ

ਇਸ ਸਬੰਧੀ ਇੱਥੇ ਸ੍ਰੀ ਦੁਰਗਾ ਮਾਤਾ ਮੰਦਰ ਕਮੇਟੀ ਦੇ ਪ੍ਰਧਾਨ ਕਾਰ ਮਾਲਕ ਮੁਨੀਸ਼ ਸਿੰਗਲਾ ਨੇ ਦੱਸਿਆ ਕਿ ਉਸ ਦੀ ਕਾਰ ਘਰ 'ਚ ਖੜ੍ਹੀ ਸੀ ਤਾਂ 20 ਅਪ੍ਰੈਲ ਨੂੰ ਕਾਰ ਦੇ ਫਾਸਟੈਗ ਤੋਂ ਕਰੀਬ 107 ਕਿਲੋਮੀਟਰ ਦੂਰ ਲੁਧਿਆਣਾ ਬਾਈਪਾਸ ’ਤੇ ਸਥਿਤ ਲਾਡੋਵਾਲ ਟੋਲ ਪਲਾਜ਼ਾ 'ਤੇ 215 ਰੁਪਏ ਦੀ ਕਟੌਤੀ ਦਾ ਫੋਨ 'ਤੇ ਮੈਸਜ ਆਇਆ, ਜਿਸ ਨੂੰ ਦੇਖ ਕੇ ਉਹ ਦੰਗ ਰਹਿ ਗਿਆ। ਉਸ ਨੇ ਦੱਸਿਆ ਕਿ ਉਹ ਇੱਕ ਨਿੱਜੀ ਕੰਪਨੀ ਦਾ ਫਾਸਟੈਗ ਵਰਤਦਾ ਹੈ ਅਤੇ ਮੈਸੇਜ ਦੇਖਦੇ ਹੀ ਉਸਨੇ ਫਾਸਟੈਗ ਕੰਪਨੀ ਦੇ ਹੈਲਪਲਾਈਨ ਨੰਬਰ 'ਤੇ ਮਾਮਲੇ ਦੀ ਸ਼ਿਕਾਇਤ ਕੀਤੀ, ਜਿਸ 'ਤੇ ਕਸਟਮਰ ਕੇਅਰ ਵਾਲਿਆਂ ਨੇ ਉਸ ਕੋਲੋਂ 12 ਤੋਂ 15 ਦਿਨਾਂ ਦਾ ਸਮਾਂ ਮੰਗਿਆ।

ਇਹ ਵੀ ਪੜ੍ਹੋ : ਜੇਕਰ ਤੁਸੀਂ ਵੀ ਘਰ ਨੌਕਰ ਰੱਖਦੇ ਹੋ ਤਾਂ ਹੋ ਜਾਓ Alert, ਹੈਰਾਨ ਕਰ ਦੇਵੇਗੀ ਇਹ ਖ਼ਬਰ

ਅਜਿਹੇ ਵਿੱਚ ਕੰਪਨੀ ਤੋਂ ਅਸੰਤੁਸ਼ਟ ਕਾਰ ਮਾਲਕ ਦਾ ਕਹਿਣਾ ਹੈ ਕਿ ਉਹ ਮਾਮਲੇ 'ਚ ਇਨਸਾਫ਼ ਲਈ ਖ਼ਪਤਕਾਰ ਅਦਾਲਤ ਜਾਵੇਗਾ। ਦੱਸ ਦੇਈਏ ਕਿ ਲੋਕਾਂ ਦੇ ਘਰਾਂ 'ਚ ਖੜ੍ਹੇ ਵਾਹਨਾਂ ਦੇ ਫਾਸਟੈਗ ਤੋਂ ਪੈਸੇ ਕੱਟਣ ਦੀਆਂ ਖ਼ਬਰਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ। ਇਸ ਤੋਂ ਪਹਿਲਾਂ ਵੀ ਭਵਾਨੀਗੜ੍ਹ ਦੇ ਪਿੰਡ ਘਰਾਚੋਂ ਦੇ ਇਕ ਬਿਜ਼ਨੈੱਸਮੈਨ ਨਾਲ ਵੀ ਅਜਿਹਾ ਹੀ ਵਾਪਰਿਆ ਸੀ, ਜਦੋਂ ਕਈ ਕਿਲੋਮੀਟਰ ਦੂਰ ਸਥਿਤ ਵੱਖ-ਵੱਖ ਟੋਲ ਪਲਾਜ਼ਿਆਂ 'ਤੇ ਉਸਦੇ ਘਰ ਦੇ ਗੈਰਾਜ 'ਚ ਖੜ੍ਹੀ ਕਾਰ ਦੇ ਫਾਸਟੈਗ ਤੋਂ 2 ਵਾਰ ਪੈਸੇ ਕੱਟ ਲਏ ਗਏ ਸਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 


author

Babita

Content Editor

Related News