ਘਰੇਲੂ ਝਗੜੇ ਨੇ ਧਾਰਿਆ ਖ਼ੂਨੀ ਰੂਪ, ਪਿਓ ਨੇ ਧੀ 'ਤੇ ਚਾਕੂ ਨਾਲ ਕੀਤੇ 25 ਵਾਰ, ਦਿੱਤੀ ਬੇਰਹਿਮ ਮੌਤ

Thursday, Jun 01, 2023 - 08:35 AM (IST)

ਘਰੇਲੂ ਝਗੜੇ ਨੇ ਧਾਰਿਆ ਖ਼ੂਨੀ ਰੂਪ, ਪਿਓ ਨੇ ਧੀ 'ਤੇ ਚਾਕੂ ਨਾਲ ਕੀਤੇ 25 ਵਾਰ, ਦਿੱਤੀ ਬੇਰਹਿਮ ਮੌਤ

ਸੂਰਤ (ਇੰਟ.) - ਦੇਸ਼ ਵਿਚ ਧੀਆਂ ’ਤੇ ਜਿਵੇਂ ਆਫ਼ਤ ਜਿਹੀ ਆ ਗਈ ਹੈ। ਰਾਸ਼ਟਰੀ ਰਾਜਧਾਨੀ ਦਿੱਲੀ ਦੇ ਸ਼ਾਹਬਾਦ ਡੇਅਰੀ ਇਲਾਕੇ ’ਚ ਇਕ ਨਾਬਾਲਗ ਕੁੜੀ ਦੀ ਬੇਰਹਿਮੀ ਨਾਲ ਹੱਤਿਆ ਦੀ ਗੂੰਜ ਅਜੇ ਸ਼ਾਂਤ ਨਹੀਂ ਹੋਈ ਸੀ ਕਿ ਗੁਜਰਾਤ ਦੇ ਸੂਰਤ ਤੋਂ ਇਕ ਹੋਰ ਡਰਾਉਣੀ ਖਬਰ ਸਾਹਮਣੇ ਆਈ ਹੈ। ਇੱਥੇ ਪੁਲਸ ਨੇ ਆਪਣੀ ਧੀ ’ਤੇ ਚਾਕੂ ਨਾਲ 25 ਵਾਰ ਹਮਲਾ ਕਰਨ ਵਾਲੇ ਪਿਤਾ ਨੂੰ ਗ੍ਰਿਫ਼ਤਾਰ ਕੀਤਾ ਹੈ। 

ਇਹ ਵੀ ਪੜ੍ਹੋ: ਜੇਕਰ 2024 ਦੀਆਂ ਚੋਣਾਂ ਜਿੱਤਦੇ ਨੇ ਟਰੰਪ ਤਾਂ ਚੁੱਕਣਗੇ ਇਹ ਵੱਡਾ ਕਦਮ, ਪ੍ਰਵਾਸੀਆਂ ਨੂੰ ਲੱਗੇਗਾ ਝਟਕਾ

ਇਸ ਦੌਰਾਨ ਜਦੋਂ ਉਸ ਦੀ ਪਤਨੀ ਧੀ ਨੂੰ ਬਚਾਉਣ ਲਈ ਆਈ ਤਾਂ ਮੁਲਜ਼ਮ ਨੇ ਉਸ ’ਤੇ ਵੀ ਚਾਕੂ ਨਾਲ ਹਮਲਾ ਕਰ ਦਿੱਤਾ। ਹਮਲੇ ਵਿੱਚ ਪਤਨੀ ਦੀਆਂ ਦੋ ਉਂਗਲਾਂ ਵੱਢੀਆਂ ਗਈਆਂ। ਇਹ ਸਾਰੀ ਘਟਨਾ ਸੀ. ਸੀ. ਟੀ. ਵੀ. ਕੈਮਰੇ ਵਿੱਚ ਵਿੱਚ ਕੈਦ ਹੋ ਗਈ ਜਿਸ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ਘਟਨਾ ਦਾ ਕਾਰਨ ਘਰੇਲੂ ਝਗੜਾ ਦੱਸਿਆ ਜਾ ਰਿਹਾ ਹੈ। ਹਮਲਾਵਰ ਦੀ ਪਛਾਣ ਰਾਮਾਨੁਜ ਵਜੋਂ ਹੋਈ ਹੈ। ਰਾਮਾਨੁਜ ਆਪਣੇ ਪਰਿਵਾਰ ਨਾਲ ਸੂਰਤ ਦੀ ਸੱਤਿਆ ਨਗਰ ਸੋਸਾਇਟੀ ’ਚ ਰਹਿੰਦਾ ਹੈ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਮੁਲਜ਼ਮ ਦਾ ਆਪਣੀ ਪਤਨੀ ਨਾਲ ਇਸ ਗੱਲ ਨੂੰ ਲੈ ਕੇ ਝਗੜਾ ਹੋਇਆ ਸੀ ਕਿ ਉਨ੍ਹਾਂ ਦੀ ਧੀ ਛੱਤ ’ਤੇ ਕਿਉਂ ਸੁੱਤੀ ਹੋਈ ਸੀ। ਝਗੜਾ ਅਚਾਨਕ ਹਿੰਸਾ ਵਿੱਚ ਬਦਲ ਗਿਆ।

ਇਹ ਵੀ ਪੜ੍ਹੋ: ਸਿੰਗਾਪੁਰ 'ਚ ਭਾਰਤੀ ਪੁਜਾਰੀ ਦਾ ਕਾਰਾ, ਮੰਦਰ ਦੇ ਗਹਿਣੇ ਰੱਖੇ ਗਿਰਵੀ, ਹੁਣ ਮਿਲੀ ਇਹ ਸਜ਼ਾ


author

cherry

Content Editor

Related News