ਪੰਜਾਬ : ਪਾਲਤੂ ਕੁੱਤੇ ਦੇ ਵੱਢਣ ਨਾਲ ਬੇਕਾਬੂ ਹੋਇਆ ਨੌਜਵਾਨ, ਕੁੱਝ ਦਿਨ ਬਾਅਦ ਮੌਤ
Saturday, Mar 14, 2026 - 06:13 PM (IST)
ਫਿਰੋਜ਼ਪੁਰ (ਕੁਮਾਰ) : ਫਿਰੋਜ਼ਪੁਰ ਦੇ ਇੱਕ ਨੇੜਲੇ ਪਿੰਡ ਵਿਚ ਪਾਲਤੂ ਕੁੱਤੇ ਦੇ ਵੱਢਣ ਨਾਲ ਇਕ 22 ਸਾਲਾ ਨੌਜਵਾਨ ਦੀ ਮੌਤ ਹੋ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਫਿਰੋਜ਼ਪੁਰ ਦੇ ਸਾਬੂਆਣਾ ਪਿੰਡ ਦੇ ਇਕ ਨੌਜਵਾਨ ਮਹਿਕਦੀਪ ਸਿੰਘ ਨੂੰ ਕੁਝ ਦਿਨ ਪਹਿਲਾਂ ਇਕ ਪਾਲਤੂ ਕੁੱਤੇ ਨੇ ਵੱਢ ਲਿਆ ਸੀ। ਕੁੱਤੇ ਦੇ ਵੱਢਣ ਤੋਂ ਕੁਝ ਦਿਨਾਂ ਬਾਅਦ ਹੀ ਇਸ ਨੌਜਵਾਨ 'ਤੇ ਕੁੱਤੇ ਦੇ ਵੱਢਣ ਦਾ ਪ੍ਰਭਾਵ ਦਿਖਾਈ ਦੇਣ ਲੱਗਾ।
ਇਹ ਵੀ ਪੜ੍ਹੋ : ਅਕਾਲੀ-ਭਾਜਪਾ ਗਠਜੋੜ ਨੂੰ ਲੈ ਕੇ ਅਮਿਤ ਸ਼ਾਹ ਨੇ ਸਥਿਤੀ ਕੀਤੀ ਸਾਫ
ਨੌਜਵਾਨ ਨੇ ਅਚਾਨਕ ਭੰਨਤੋੜ ਕਰਨੀ ਸ਼ੁਰੂ ਕਰ ਦਿੱਤੀ ਅਤੇ ਕਾਰ ਦੇ ਸ਼ੀਸ਼ੇ ਵੀ ਤੋੜ ਦਿੱਤੇ। ਇਸ ਦੌਰਾਨ ਪੀੜਤ ਨੌਜਵਾਨ ਤੁਰੰਤ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ, ਇਹ ਵੀ ਪਤਾ ਲੱਗਾ ਹੈ ਕਿ ਹਸਪਤਾਲ ਵਿਚ ਉਸ ਨੌਜਵਾਨ ਨੇ ਭੰਨਤੋੜ ਦੀ ਕੋਸ਼ਿਸ਼ ਕੀਤੀ ਅਤੇ ਇਲਾਜ ਦੌਰਾਨ ਉਸਦੀ ਮੌਤ ਹੋ ਗਈ।
ਇਹ ਵੀ ਪੜ੍ਹੋ : ਪੰਜਾਬ ਦੇ ਪੈਨਸ਼ਨਰਾਂ ਲਈ ਹੋ ਗਿਆ ਵੱਡਾ ਐਲਾਨ, ਡੀ. ਏ. ਨੂੰ ਲੈ ਕੇ ਵੀ ਜਾਰੀ ਹੋਏ ਹੁਕਮ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
