ਕੈਨੇਡਾ ਨੇ ਬਹੁ-ਗਿਣਤੀ ਵਿਦਿਆਰਥੀਆਂ ਲਈ ਖੋਲ੍ਹੇ ਬੂਹੇ, ਮਿਲਣ ਲੱਗੀ ਹਰੀ ਝੰਡੀ

Friday, Sep 18, 2020 - 04:03 PM (IST)

ਕੁਲਵਿੰਦਰ ਕੌਰ ਸੋਸਣ 
ਇਮੀਗ੍ਰੇਸ਼ਨ ਤੇ ਇੰਟਰਨੈਸ਼ਨਲ ਐਜੂਕੇਸ਼ਨ ਮਾਹਰ

ਸਤੰਬਰ ਤੇ ਅਕਤੂਬਰ ‘ਚ ਕੈਨੇਡਾ ਦੇ ਕਾਲਜਾਂ ਤੇ ਯੂਨੀਵਰਸਿਟੀਆਂ ‘ਚ ਸ਼ੁਰੂ ਹੋ ਰਹੀ ਪੜ੍ਹਾਈ ਲਈ ਕੈਨੇਡਾ ਜਾਣ ਲਈ ਅੰਤਰਰਾਸ਼ਟਰੀ ਵਿਦਿਆਰਥੀ ਤਰਲੋਮੱਛੀ ਹੋ ਰਹੇ ਹਨ ਪਰ ਜਾਣ ਜਾਂ ਨਾ ਜਾਣ ਬਾਰੇ ਸਥਿਤੀ ਅਜੇ ਵੀ ਭੰਬਲਭੂਸੇ ਵਾਲੀ ਬਣੀ ਹੋਈ ਹੈ। ਭਾਰਤ ਤੋਂ ਜਹਾਜ਼ ਫੜ੍ਹ ਕੇ ਕੈਨੇਡਾ ਜਾਣ ਵਾਲੇ 235 ਵਿਦੇਸ਼ੀਆਂ ਨੂੰ ਕੈਨੇਡਾ ਬਾਰਡਰ ਸਰਵਿਸ ਏਜੰਸੀ (CBSA) ਨੇ 22 ਮਾਰਚ ਤੋਂ 22 ਜੁਲਾਈ ਵਿਚਕਾਰ ਵਾਪਸ ਮੋੜਿਆ, ਜਿਨ੍ਹਾਂ ‘ਚ ਬਹੁ ਗਿਣਤੀ ਭਾਰਤੀ ਵਿਦਿਆਰਥੀਆਂ ਦੀ ਸੀ। 22 ਜੁਲਾਈ ਤੋਂ ਬਾਅਦ ਕੈਨੇਡਾ ਸਰਕਾਰ ‘ਤੇ ਦਬਾਅ ਬਣਨ ਤੋਂ ਬਾਅਦ ਵਿਦਿਆਰਥੀਆਂ ਨੂੰ ਵਾਪਸ ਮੋੜਨ ਦਾ ਸਿਲਸਿਲਾ ਥੋੜ੍ਹਾ ਮੱਠਾ ਪਿਆ ਹੈ ਪਰ ਅਜੇ ਵੀ ਕਿਸੇ ਨਾ ਕਿਸੇ ਵਿਦਿਆਰਥੀ ਨੂੰ ਵਾਪਸ ਮੋੜਨ ਦੀ ਖ਼ਬਰ ਮਿਲਦੀ ਰਹਿੰਦੀ ਹੈ।

ਤਾਜ਼ਾ ਸਥਿਤੀ ਭਾਵੇਂ ਹੈ ਤਾਂ ਭੰਬਲਭੂਸੇ ਵਾਲੀ ਪਰ ਸੁੱਖ ਦੀ ਖ਼ਬਰ ਇਹ ਹੈ ਕਿ ਕੈਨੇਡਾ ‘ਚ ਐਂਟਰੀ ਲਈ ਉਹ ਬਹਾਨੇ ਲਾਏ ਜਾ ਸਕਦੇ ਹਨ, ਜਿਨ੍ਹਾਂ ਦਾ ਇੰਮੀਗ੍ਰੇਸ਼ਨ, ਰਿਫਿਊਜ਼ੀ ਐਂਡ ਸਿਟੀਜ਼ਨਸ਼ਿਪ ਕੈਨੇਡਾ (IRCC) ਨੇ ਖੁਦ ਜ਼ਿਕਰ ਕੀਤਾ ਹੈ। ਇਨ੍ਹਾਂ ਬਹਾਨਿਆਂ ‘ਚ ਸਭ ਤੋਂ ਪਹਿਲਾ ਤਾਂ ਉਹੀ ਪਹਿਲਾਂ ਵਾਲਾ ਹੀ ਹੈ ਮਤਲਬ ਪ੍ਰੈਕਟੀਕਲ ਕੰਮ/ਲੈਬਾਰਟਰੀ ਜਾਂ ਕੋਈ ਹੋਰ ਅਜਿਹਾ ਕੰਮ, ਜਿਸ ਤਹਿਤ ਵਿਦਿਆਰਥੀ ਦਾ ਕੈਨੇਡਾ ‘ਚ ਹੋਣਾ ਬਹੁਤ ਜਰੂਰੀ ਹੈ। ਦੂਜਾ, ਇੰਟਰਨੈੱਟ ਕੁਨੈਕਸ਼ਨ ਦੀ ਮੱਠੀ ਰਫ਼ਤਾਰ ਅਤੇ ਤੀਜਾ ਟਾਈਮ ਜ਼ੋਨ ਦਾ ਫਰਕ ਹੋਣਾ, ਕਿਉਂਕਿ ਜਦੋਂ ਕੈਨੇਡਾ ‘ਚ ਦਿਨ ਹੁੰਦਾ ਹੈ, ਉਦੋਂ ਭਾਰਤ ‘ਚ ਅਜੇ ਰਾਤ ਹੁੰਦੀ ਹੈ ਤੇ ਲਗਭਗ ਸਾਢੇ ਨੌਂ ਘੰਟਿਆਂ ਦਾ ਸਮੇਂ ਦਾ ਫਰਕ ਹੈ। ਚੌਥਾ ਬਹਾਨਾ ਤਾਂ ਪੱਕਾ ਕੰਮ ਕਰੇਗਾ, ਇਹ ਸਿਰਫ ਉਨ੍ਹਾਂ ਲਈ ਹੈ, ਜਿਨ੍ਹਾਂ ਵਿਦਿਆਰਥੀਆਂ ਦਾ ਕਾਲਜ ਆਨਲਾਈ ਪੜ੍ਹਾਈ ਨਹੀਂ ਕਰਵਾ ਰਿਹਾ। 

ਕੇਂਦਰੀ ਪੁਲਸ ’ਚ ਭਰਤੀ ਹੋਣ ਦੇ ਚਾਹਵਾਨ ਜ਼ਰੂਰ ਪੜ੍ਹੋ ਇਹ ਖ਼ਬਰ, ਇੰਝ ਦੇ ਸਕੋਗੇ ਦਰਖ਼ਾਸਤ

ਉਕਤ ਕਾਰਨਾਂ ਨੂੰ ਭਾਵੇਂ ਇੰਮੀਗ੍ਰੇਸ਼ਨ, ਰਿਫਿਊਜ਼ੀ ਐਂਡ ਸਿਟੀਜ਼ਨਸ਼ਿਪ ਕਨੇਡਾ (IRCC) ਨੇ Non-discretionary ਐਲਾਨਿਆ ਹੈ ਪਰ ਗੇਂਦ ਕੈਨੇਡਾ ਬਾਰਡਰ ਸਰਵਿਸ ਏਜੰਸੀ (CBSA) ਦੇ ਪਾਲੇ ‘ਚ ਸੁੱਟ ਕੇ ਕਿਹਾ ਕਿ ਅੰਤਿਮ ਫੈਸਲਾ ਵਿਦਿਆਰਥੀ ਦੇ ਕਾਗਜ਼ ਪੱਤਰ ਚੈੱਕ ਕਰਨ ਤੋਂ ਬਾਅਦ ਬਾਰਡਰ ਸਰਵਿਸ ਅਫਸਰ ਹੀ ਤੈਅ ਕਰੇਗਾ ਕਿ ਵਿਦਿਆਰਥੀ ਨੂੰ ਹਰੀ ਝੰਡੀ ਦਿਖਾਉਣੀ ਹੈ ਕਿ ਲਾਲ। ਪਰ ਖ਼ੁਸ਼ ਖ਼ਬਰੀ ਇਹ ਹੈ ਕਿ ਜਿਆਦਾਤਰ ਵਿਦਿਆਰਥੀਆਂ ਨੂੰ ਹਰੀ ਝੰਡੀ ਹੀ ਮਿਲ ਰਹੀ ਹੈ। 

ਕੀ ਨਿੰਬੂ ਤੇ ਸ਼ਹਿਦ ਦੀ ਵਰਤੋਂ ਕਰਨ ਨਾਲ ਸੱਚਮੁੱਚ ਘਟਦਾ ਹੈ ਭਾਰ ਜਾਂ ਨਹੀਂ, ਪੜ੍ਹੋ ਇਹ ਖ਼ਬਰ

ਕਿਵੇਂ ਲਾਏ ਜਾਣ ਇਹ ਬਹਾਨੇ ਲਾਏ। 
ਸੌਖਾ ਜਿਹਾ ਤਰੀਕਾ ਹੈ ਕਿ ਨੋਟਰੀ ਤੋਂ ਤਸਦੀਕਸ਼ੁਦਾ ਹਲਫੀਆ ਬਿਆਨ ਤਿਆਰ ਕੀਤਾ ਜਾਵੇ, ਜਿਸ ‘ਚ ਸਪੱਸ਼ਟ ਕੀਤਾ ਜਾਵੇ ਕਿ ਟਾਈਮ ਜ਼ੋਨ ਦਾ ਸਾਢੇ ਨੌਂ ਘੰਟੇ ਦਾ ਫਰਕ ਹੈ, ਜਾਂ ਜਿੰਨਾ ਵੀ ਬਣਦਾ ਹੈ, ਇੰਟਰਨੈੱਟ ਤੋਂ ਚੈੱਕ ਕਰ ਲਿਆ ਜਾਵੇ ਕਿਉਂਕਿ ਵੱਡਾ ਦੇਸ਼ ਹੋਣ ਕਰਕੇ ਕੈਨੇਡਾ ‘ਚ ਛੇ ਟਾਈਮ ਜ਼ੋਨ ਹਨ। ਇਸੇ ਹਲਫੀਆ ਬਿਆਨ ‘ਚ ਇੰਟਰਨੈੱਟ ਕੁਨੈਕਸ਼ਨ ਦੀ ਮੱਠੀ ਰਫ਼ਤਾਰ ਵੀ ਦੱਸੀ ਜਾਵੇ। ਇੰਟਰਨੈੱਟ ਦੀ ਰਫਤਾਰ ਦਾ ਸਰਟੀਫਿਕੇਟ ਇੰਟਰਨੈੱਟ ਪ੍ਰੋਵਾਈਡਰ ਕੰਪਨੀ ਤੋਂ ਮਿਲ ਜਾਂਦਾ ਹੈ ਤਾਂ ਸੋਨੇ ‘ਤੇ ਸੁਹਾਗੇ ਵਾਲੀ ਗੱਲ ਹੋਵੇਗੀ। ਜੇਕਰ ਯੂਨੀਵਰਸਿਟੀ/ਕਾਲਜ ਆਨਲਾਈਨ ਪੜ੍ਹਾਈ ਨਹੀਂ ਕਰਵਾ ਰਿਹਾ ਤਾਂ ਇਸਦੀ ਚਿੱਠੀ ਕਾਲਜ ਤੋਂ ਪਹਿਲਾਂ ਹੀ ਮੰਗਵਾ ਲਈ ਜਾਵੇ। ਜੇਕਰ ਤੁਹਾਡੀ ਪੜ੍ਹਾਈ ‘ਚ ਪ੍ਰੈਕਟੀਕਲ ਜਾਂ ਲੈਬ ਵਰਕ ਹੈ ਤਾਂ ਉਸਦੀ ਚਿੱਠੀ ਯੂਨੀਵਰਸਿਟੀ/ਕਾਲਜ ਤੋਂ ਮੰਗਵਾਉਣੀ ਜ਼ਰੂਰੀ ਹੈ। 

ਸਰੀਰ ‘ਚ ਹੋਣ ਇਹ ਪਰੇਸ਼ਾਨੀਆਂ ਤਾਂ ਭੁੱਲ ਕੇ ਨਾ ਖਾਓ ਬਦਾਮ, ਹੋ ਸਕਦੈ ਨੁਕਸਾਨ

ਬਹਾਨਾ ਭਾਵੇਂ ਕੋਈ ਵੀ ਲਾ ਰਹੇ ਹੋਂ, ਹਰ ਹਾਲਤ ‘ਚ ਤੁਹਾਡੇ ਕੋਲ ਕਾਲਜ/ਯੂਨੀਵਰਸਿਟੀ ਵੱਲੋਂ ਟ੍ਰੈਵਲ ਸੁਪੋਰਟ ਲੈਟਰ (Travel Support Letter) ਹੋਣੀ ਲਾਜ਼ਮੀ ਹੈ। ਇਹ ਲਗਭਗ ਹਰੇਕ ਕਾਲਜ ਜਾਂ ਯੂਨੀਵਰਸਿਟੀ ਆਸਾਨੀ ਨਾਲ ਦੇ ਦਿੰਦੀ ਹੈ। ਇਹ ਚਿੱਠੀ ਲੈਣ ਲਈ ਕਾਲਜ ਨੂੰ ਸਿੱਧੀ ਈ-ਮੇਲ ਕਰਕੇ ਵੀ ਮੰਗਵਾਈ ਜਾ ਸਕਦੀ ਹੈ ਤੇ ਆਪਣੇ ਏਜੰਟ ਜਾਂ ਕੰਸਲਟੈਂਟ ਰਾਹੀਂ ਵੀ। ਕਈ ਕਾਲਜਾਂ/ਯੂਨੀਵਰਸਿਟੀਆਂ ਵੱਲੋਂ ਤਾਂ ਆਪੋ-ਆਪਣੇ ਕੈਂਪਸ ‘ਚ ਕਲਾਸਾਂ ਵੀ ਸ਼ੁਰੂ ਕੀਤੀਆਂ ਜਾ ਰਹੀਆਂ ਹਨ। ਜੇ ਕੋਈ ਵਿਦਿਆਰਥੀ ਪਹਿਲਾਂ ਆਨਲਾਈਨ ਕਲਾਸ ਲਾ ਰਿਹਾ ਹੈ, ਉਹ ਵੀ ਉਕਤ ਬਹਾਨਾ ਲਾ ਕੇ ਕੈਨੇਡਾ ਜਾ ਸਕਦਾ ਹੈ ਪਰ ਉਸ ਕੋਲ ਇਸਦੇ ਸਬੂਤ ਹੋਣੇ ਜਰੂਰੀ ਹਨ।

ਵਿਦਿਆਰਥੀ ਕੋਲ 14 ਦਿਨਾਂ ਦੇ ਇਕਾਂਤਵਾਸ ਦਾ ਪਲੈਨ ਹੋਣਾ ਬਹੁਤ ਜਰੂਰੀ ਹੈ। ਹੋ ਸਕੇ ਤਾਂ ਨੋਟਰੀ ਤੋਂ ਤਸਦੀਕਸ਼ੁਦਾ ਹਲਫੀਆ ਬਿਆਨ ਦੇ ਰੂਪ ‘ਚ ਹੋਵੇ, ਜਿਸ ‘ਚ ਵਿਸਥਾਰ ‘ਚ ਦੱਸਿਆ ਜਾਵੇ ਕਿ ਇਕਾਂਤਵਾਸ ਲਈ ਵੱਖਰਾ ਕਮਰਾ ਕਿਰਾਏ ‘ਤੇ ਲਿਆ ਹੈ, ਹੋਟਲ ‘ਚ ਲਿਆ ਹੈ ਜਾਂ ਫਿਰ ਕਾਲਜ ਵੱਲੋਂ ਹੋਸਟਲ ‘ਚ ਮੁਹੱਈਆ ਕਰਵਾਇਆ ਜਾ ਰਿਹਾ ਹੈ। ਪੂਰਾ ਪਤਾ ਅਤੇ ਫੋਨ ਨੰਬਰ ਵੀ ਲਿਖਣਾ ਚਾਹੀਦਾ ਹੈ। ਇਸਦਾ ਸਬੂਤ ਵੀ ਪੇਸ਼ ਕਰਨਾ ਪੈ ਸਕਦਾ ਹੈ, ਜਿਸ ਲਈ ਹੋਟਲ ਬੁਕਿੰਗ, ਮਕਾਨ ਮਾਲਕ ਤੋਂ ਚਿੱਠੀ, ਰਿਸ਼ਤੇਦਾਰ ਤੋਂ ਚਿੱਠੀ, ਕਾਲਜ ਜਾਂ ਕਾਲਜ ਦੇ ਹੋਸਟਲ ਇੰਚਾਰਜ਼ ਤੋਂ ਚਿੱਠੀ ਹਾਸਿਲ ਕਰ ਲੈਣੀ ਚਾਹੀਦੀ ਹੈ। ਕੁਝ ਕਾਲਜਾਂ ਵੱਲੋਂ ਮੁਫ਼ਤ ‘ਚ ਹੋਸਟਲ ਦੇ ਕਮਰੇ ਦਿੱਤੇ ਜਾ ਰਹੇ ਹਨ ਜਦਕਿ University Canada West ਵੱਲੋਂ $650 ਡਾਲਰ ਦੇ ਵਾਊਚਰ ਦਿੱਤੇ ਗਏ ਹਨ ਤਾਂ ਕਿ ਵਿਦਿਆਰਥੀ ਨੂੰ ਹੋਟਲ ਦਾ ਖਰਚਾ ਪੱਲਿਉਂ ਨਾ ਦੇਣਾ ਪਵੇ।

ਜ਼ੁਕਾਮ ਹੋਣ ’ਤੇ ਕੀ ਤੁਹਾਨੂੰ ਵੀ ਲੱਗਦਾ ਹੈ ਕੋਰੋਨਾ ਹੋਣ ਦਾ ਡਰ, ਤਾਂ ਜ਼ਰੂਰ ਪੜ੍ਹੋ ਇਹ ਖ਼ਬਰ

ਜ਼ਿਕਰਯੋਗ ਹੈ ਕਿ ਕੈਨੇਡਾ ਸਰਕਾਰ ਅਤੇ ਇੰਮੀਗ੍ਰੇਸ਼ਨ, ਰਿਫਿਊਜ਼ੀ ਐਂਡ ਸਿਟੀਜ਼ਨਸ਼ਿਪ ਕਨੇਡਾ (IRCC) ਵੱਲੋਂ ਭਾਰਤ ‘ਚ ਵੀ.ਐਫ.ਐਸ. ਗਲੋਬਲ ਦੇ ਵੀਜ਼ਾ ਐਪਲੀਕੇਸ਼ਨ ਕੇਂਦਰ 30 ਸਤੰਬਰ ਤੱਕ ਬੰਦ ਕਰਨ ਅਤੇ 30 ਅਪਰੈਲ 2021 ਤੱਕ ਆਨਲਾਈਨ ਪੜ੍ਹਾਈ ਦਾ ਐਲਾਨ ਕੀਤਾ ਹੋਇਆ ਹੈ, ਜਿਸ ਕਰਕੇ ਨਵੀਂ ਵੀਜ਼ਾ ਪ੍ਰਣਾਲੀ (Two Step) ਲਾਗੂ ਕੀਤੀ ਗਈ ਹੈ, ਜਿਸ ਤਹਿਤ ਵਿਦਿਆਰਥੀਆਂ ਨੂੰ ਮੁਢਲੀ ਵੀਜ਼ਾ ਮਨਜ਼ੂਰੀ (Approval in Principal) ਹੀ ਜਾਰੀ ਕੀਤੀ ਜਾ ਰਹੀ ਹੈ। 22 ਮਾਰਚ ਨੂੰ ਲਾਕਡਾਊਨ ਲੱਗਣ ਤੋਂ ਪਹਿਲਾਂ 18 ਮਾਰਚ ਤੱਕ ਭਾਰਤ ‘ਚ ਵੀਜ਼ੇ ਜਾਰੀ ਕੀਤੇ ਗਏ ਸਨ, ਜਿਨ੍ਹਾਂ ‘ਚ ਭਾਰੀ ਗਿਣਤੀ ਵਿਦਿਆਰਥੀਆਂ ਦੀ ਸੀ। ਬਹੁਤੇ ਵਿਦਿਆਰਥੀ ਅਪ੍ਰੈਲ ਤੇ ਮਈ ਸਮੈਸਟਰ ਲਈ ਤੇ ਕੁਝ ਕੁ ਸਤੰਬਰ/ਅਕਤੂਬਰ ਸਮੈਸਟਰ ਵਾਲੇ ਸਨ ਜਦਕਿ ਅਪ੍ਰੈਲ/ਮਈ ਵਾਲੇ ਬਹੁਤੇ ਵਿਦਿਆਰਥੀਆਂ ਨੇ ਵੀ ਕਾਲਜਾਂ/ਯੂਨੀਵਰਸਿਟੀਆਂ ਨੂੰ ਬੇਨਤੀ ਕਰਕੇ ਆਪਣੀ ਪੜ੍ਹਾਈ ਸਤੰਬਰ/ਅਕਤੂਬਰ ਦੇ ਸਮੈਸਟਰ ‘ਚ ਕਰਵਾ ਲਈ ਸੀ।

ਬਿਨ੍ਹਾਂ ਭਾਰ ਚੁੱਕੇ ਹੁਣ ਘਟੇਗੀ ਤੁਹਾਡੇ ‘ਸਰੀਰ ਦੀ ਚਰਬੀ’, ਜਾਨਣ ਲਈ ਪੜ੍ਹੋ ਇਹ ਖ਼ਬਰ

ਵੰਦੇ ਭਾਰਤ ਤੇ ਹੋਰ ਉਡਾਣਾਂ ਸ਼ੁਰੂ ਹੋਣ ‘ਤੇ ਸ਼ੁਰੂ-ਸ਼ੁਰੂ ‘ਚ ਇੰਮੀਗ੍ਰੇਸ਼ਨ, ਰਿਫਿਊਜ਼ੀ ਐਂਡ ਸਿਟੀਜ਼ਨਸ਼ਿਪ ਕੈਨੇਡਾ (IRCC) ਨੇ 18 ਮਾਰਚ ਜਾਂ ਉਸਤੋਂ ਪਹਿਲਾਂ ਮਨਜ਼ੂਰ ਹੋਏ ਵੀਜ਼ਿਆਂ ਵਾਲੇ ਵਿਦਿਆਰਥੀਆਂ ਨੂੰ ਕੈਨੇਡਾ ਆਉਣ ਦੀ ਖੁੱਲ੍ਹ ਦੇ ਦਿੱਤੀ ਸੀ ਪਰ ਉਦੋਂ ਬਹੁਤ ਘੱਟ ਵਿਦਿਆਰਥੀ ਗਏ। ਇਸ ਪਿੱਛੇ ਦੋ ਕਾਰਨ ਸਨ: ਪਹਿਲਾ ਟਿਕਟ ਬਹੁਤ ਮਹਿੰਗੀ ਸੀ ਤੇ ਦੂਜਾ ਕੋਰੋਨਾ ਦਾ ਖ਼ੌਫ। ਕੋਰੋਨਾ ਦਾ ਖ਼ੌਫ ਘੱਟ ਹੋਇਆ ਤਾਂ ਭਾਰਤੀ ਵਿਦਿਆਰਥੀਆਂ ਨੇ ਕੈਨੇਡਾ ਵੱਲ ਵਹੀਰਾਂ ਘੱਤਣੀਆਂ ਸ਼ੁਰੂ ਕਰ ਦਿੱਤੀਆਂ ਪਰ ਉਦੋਂ ਤੱਕ ਇੰਮੀਗ੍ਰੇਸ਼ਨ, ਰਿਫਿਊਜ਼ੀ ਐਂਡ ਸਿਟੀਜ਼ਨਸ਼ਿਪ ਕੈਨੇਡਾ (IRCC) ਨੇ ਨਵੇਂ ਫ਼ੁਰਮਾਨ ਜਾਰੀ ਕਰ ਦਿੱਤੇ, ਜਿਨ੍ਹਾਂ ਤਹਿਤ ਕੇਵਲ ਉਨ੍ਹਾਂ ਵਿਦਿਆਰਥੀਆਂ ਨੂੰ ਹੀ ਐਂਟਰੀ ਦਿੱਤੀ ਜਾਣੀ ਸੀ, ਜਿਨ੍ਹਾਂ ਦਾ ਕੋਈ ਪ੍ਰੈਕਟੀਕਲ, ਲੈਬਾਰਟਰੀ ਦਾ ਕੰਮ ਜਾਂ ਫਿਰ ਅਜਿਹਾ ਕੋਈ ਹੋਰ ਕਾਰਨ ਜਿਸ ਲਈ ਉਹਨਾਂ ਦਾ ਕੈਨੇਡਾ ਆਉਣਾ ਜਰੂਰੀ ਸੀ। ਇਨ੍ਹਾਂ ਨਵੇਂ ਫ਼ੁਰਮਾਨਾਂ ਦੀ ਆੜ ‘ਚ ਵਿਦਿਅਰਥੀਆਂ ਨੂੰ ਦਿੱਲੀ ਏਅਰਪੋਰਟ ਤੋਂ ਮੋੜਨਾ ਸ਼ੁਰੂ ਕਰ ਦਿੱਤਾ ਗਿਆ। ਵੱਖ-ਵੱਖ ਸੂਤਰਾਂ ਮੁਤਾਬਿਕ ਏਅਰ ਇੰਡੀਆ ਵੱਲੋਂ ਨਿਰਧਾਰਤ ਗਿਣਤੀ ਤੋਂ ਵੱਧ ਬੁਕਿੰਗ ਕਰ ਲਈ ਜਾਂਦੀ ਸੀ ਪਰ ਜਦੋਂ ਯਾਤਰੀਆਂ ਦੀ ਗਿਣਤੀ ਵਧ ਜਾਂਦੀ ਸੀ ਤਾਂ ਨਿਸ਼ਾਨਾ ਵਿਦਿਆਰਥੀ ਬਣਦੇ ਸਨ ਤੇ ਨੁਕਸ ਕੱਢ ਕੇ ਯੋਗ ਵਿਦਿਆਰਥੀਆਂ ਨੂੰ ਵੀ ਬੇਰੰਗ ਮੋੜ ਦਿੱਤੀ ਜਾਂਦਾ ਰਿਹਾ।

ਏਅਰ ਕੈਨੇਡਾ ਤੇ ਹੋਰ ਏਅਰਲਾਈਨਾਂ ਦੀਆਂ ਗਿਣਵੀਆਂ-ਚੁਣਵੀਆਂ ਉਡਾਨਾਂ ਸ਼ੁਰੂ ਹੋਣ ਨਾਲ ਅਤੇ ਕੈਨੇਡਾ ਜਾਣ ਵਾਲੇ (ਪੀ.ਆਰ., ਸਿਟੀਜ਼ਨ) ਆਦਿ ਦੀ ਗਿਣਤੀ ਘਟਣ ਲੱਗੀ ਤਾਂ ਏਅਰਲਾਈਨਾਂ ਦੀ ਸੀਟਾਂ ਖਾਲੀ ਰਹਿਣ ਲੱਗੀਆਂ ਤਾਂ ਜਾ ਕੇ ਵਿਦਿਆਰਥੀਆਂ ਨੂੰ ਜਹਾਜ਼ ਦੀ ਤਾਕੀ ਨੂੰ ਹੱਥ ਪਾਉਣ ਦਿੱਤਾ ਗਿਆ।


rajwinder kaur

Content Editor

Related News