ਕੈਨੇਡਾ ਵੱਲੋਂ ਵੀਜ਼ਾ ਨਿਯਮ ਸਖ਼ਤ ਕੀਤੇ ਜਾਣ ਕਾਰਨ ਪੰਜਾਬੀਆਂ ਦੀ ਵਧੀ ਚਿੰਤਾ, 10 ਲੱਖ ਅਰਜ਼ੀਆਂ ਅਟਕੀਆਂ
Friday, Nov 21, 2025 - 10:39 AM (IST)
ਇੰਟਰਨੈਸ਼ਨਲ ਡੈਸਕ- ਕੈਨੇਡਾ 'ਚ ਇਮੀਗ੍ਰੇਸ਼ਨ ਫਾਇਲਾਂ ਦੀ ਗਿਣਤੀ ਇੰਨੀ ਵੱਧ ਗਈ ਹੈ ਕਿ ਪੂਰਾ ਸਿਸਟਮ ਦਬਾਅ ਹੇਠ ਆ ਗਿਆ ਹੈ। ਪੈਂਡਿੰਗ ਮਾਮਲੇ ਲਗਭਗ 10 ਲੱਖ ਤੱਕ ਪਹੁੰਚ ਚੁੱਕੇ ਹਨ ਅਤੇ ਇਸ ਦਾ ਸਭ ਤੋਂ ਵੱਡਾ ਅਸਰ ਭਾਰਤੀਆਂ—ਖ਼ਾਸਕਰ ਪੰਜਾਬੀਆਂ—'ਤੇ ਸਪੱਸ਼ਟ ਦਿਖ ਰਿਹਾ ਹੈ। ਕੈਨੇਡਾ 'ਚ ਰਹਿੰਦੇ ਬੱਚਿਆਂ ਨੂੰ ਮਿਲਣ ਆਉਣ ਵਾਲੇ ਮਾਤਾ-ਪਿਤਾ ਅਤੇ ਬਜ਼ੁਰਗ ਹੁਣ ਬੇਹੱਦ ਦੇਰੀ ਦਾ ਸਾਹਮਣਾ ਕਰ ਰਹੇ ਹਨ।
ਇਹ ਵੀ ਪੜ੍ਹੋ : ਵਾਰ–ਵਾਰ ਹੱਥ ਧੋਣਾ ਸਿਰਫ਼ ਆਦਤ ਨਹੀਂ, ਹੋ ਸਕਦੈ ਇਸ ਬੀਮਾਰੀ ਦਾ ਸੰਕੇਤ!
ਵਿਜ਼ਟਰ ਵੀਜ਼ਾ ਲਈ 100 ਦਿਨ, ਸੁਪਰ ਵੀਜ਼ਾ ਲਈ 169 ਦਿਨ ਦੀ ਪੈਂਡਿੰਗ
- ਭਾਰਤੀਆਂ ਦੇ ਵਿਜ਼ਟਰ ਵੀਜ਼ਾ ਦੀ ਪ੍ਰੋਸੈਸਿੰਗ ਲਗਭਗ 100 ਦਿਨ ਤੱਕ ਖਿੱਚ ਗਈ ਹੈ।
- ਸੁਪਰ ਵੀਜ਼ਾ- ਜੋ ਮਾਤਾ-ਪਿਤਾ ਅਤੇ ਬਜ਼ੁਰਗਾਂ ਲਈ ਬੇਹੱਦ ਜ਼ਰੂਰੀ ਹੁੰਦਾ ਹੈ, ਇਸ ਲਈ 169 ਦਿਨ ਦੀ ਲੰਬੀ ਉਡੀਕ ਕਰਨੀ ਪੈ ਰਹੀ ਹੈ।
- ਮਾਤਾ-ਪਿਤਾ/ਦਾਦਾ-ਦਾਦੀ ਸ਼੍ਰੇਣੀ 'ਚ ਵੇਟਿੰਗ 42 ਹਫ਼ਤੇ, ਜਦਕਿ ਕਿਉਬੈਕ ਵਿਚ ਇਹ 50 ਹਫ਼ਤਿਆਂ ਤੱਕ ਪਹੁੰਚ ਗਈ ਹੈ।
10 ਸਾਲ ਵਾਲਾ ਮਲਟੀਪਲ-ਐਂਟਰੀ ਵੀਜ਼ਾ ਹੁਣ ਸਿਰਫ਼ 3.5 ਸਾਲ
ਪਹਿਲੇ ਭਾਰਤੀਆਂ ਨੂੰ ਕੈਨੇਡਾ ਦਾ 10 ਸਾਲ ਦਾ ਮਲਟੀਪਲ-ਐਂਟਰੀ ਵੀਜ਼ਾ ਆਸਾਨੀ ਨਾਲ ਮਿਲ ਜਾਂਦਾ ਹੈ ਪਰ ਨਵੀਂ ਨੀਤੀ 'ਚ ਇਸ ਨੂੰ ਘਟਾ ਕੇ ਸਿਰਫ਼ 3.5 ਸਾਲ ਕਰ ਦਿੱਤਾ ਗਿਆ ਹੈ ਅਤੇ ਝਟਕਾ ਇਹ ਹੈ ਕਿ ਮਲਟੀਪਲ-ਐਂਟਰੀ ਵਿਕਲਪ ਲਗਭਗ ਖ਼ਤਮ ਕਰ ਦਿੱਤਾ ਗਿਆ ਹੈ, ਜ਼ਿਆਦਾਤਰ ਮਾਮਲਿਆਂ 'ਚ ਹੁਣ ਸਿਰਫ਼ ਸਿੰਗਲ-ਐਂਟਰਕੀ ਵੀਜ਼ਾ ਵੀ ਜਾਰੀ ਕੀਤਾ ਜਾ ਰਿਹਾ ਹੈ। ਇ ਦਾ ਅਰਥ ਹੈ ਕਿ ਇਸ ਵਾਰ ਭਾਰਤ ਆਉਣ ਤੋਂ ਬਾਅਦ ਮੁੜ ਨਵਾਂ ਵੀਜ਼ ਅਪਲਾਈ ਕਰਨਾ ਹੋਵੇਗਾ, ਜਿਸ ਨਾਲ ਯਾਤਰਾਵਾਂ ਪਹਿਲੇ ਦੀ ਤੁਲਨਾ 'ਚ ਔਖੀਆਂ ਹੋ ਗਈਆਂ ਹਨ।
ਇਹ ਵੀ ਪੜ੍ਹੋ : ਗ੍ਰਹਿ ਪ੍ਰਵੇਸ਼ ਦੌਰਾਨ ਲਾੜੀ ਪੈਰ ਨਾਲ ਕਿਉਂ ਸੁੱਟਦੀ ਹੈ ਚੌਲਾਂ ਦਾ ਕਲਸ਼? ਜਾਣੋ ਇਸ ਪਰੰਪਰਾ ਦਾ ਰਹੱਸ
ਪੰਜਾਬੀ ਪਰਿਵਾਰਾਂ 'ਤੇ ਸਭ ਤੋਂ ਵੱਡਾ ਅਸਰ
ਵੀਜ਼ਾ ਮਾਹਿਰ ਪੂਜਾ ਸਿੰਘ ਦੇ ਅਨੁਸਾਰ, ਇਹ ਸਖ਼ਤੀਆਂ ਸਭ ਤੋਂ ਵੱਧ ਪੰਜਾਬੀ ਪਰਿਵਾਰਾਂ ਨੂੰ ਝੱਲਣੀਆਂ ਪੈ ਰਹੀਆਂ ਹਨ। ਕੈਨੇਡਾ 'ਚ ਲਗਭਗ 7 ਲੱਖ ਪੰਜਾਬੀ ਨੌਜਵਾਨ ਰਹਿੰਦੇ ਹਨ। ਮਾਤਾ-ਪਿਤਾ ਅਤੇ ਰਿਸ਼ਤੇਦਾਰ ਅਕਸਰ ਮਿਲਣ ਜਾਂਦੇ ਹਨ, ਪਰ ਹੁਣ ਇਹ ਆਉਣਾ–ਜਾਣਾ ਪਹਿਲਾਂ ਵਰਗਾ ਆਸਾਨ ਨਹੀਂ ਰਿਹਾ।
ਹੋਰ ਸ਼੍ਰੇਣੀਆਂ 'ਚ ਵੀ ਰਿਕਾਰਡ ਦੇਰੀ
- ਇਮੀਗ੍ਰੇਸ਼ਨ ਵਿਭਾਗ ਵਿਚ ਬੈਕਲੌਗ ਬਹੁਤ ਵੱਧ ਚੁੱਕਾ ਹੈ। ਮਨੁੱਖੀ ਆਧਾਰ 'ਤੇ ਅਰਜ਼ੀਕਾਰਾਂ ਨੂੰ 100–106 ਮਹੀਨੇ ਤੱਕ ਇੰਤਜ਼ਾਰ।
- ਸਪਾਊਸ ਵੀਜ਼ਾ ਦੇ ਲਗਭਗ 50,000 ਅਰਜ਼ੀਆਂ ਅਟਕੀਆਂ।
- ਕੈਨੇਡੀਅਨ ਨਾਗਰਿਕਤਾ ਦੇ 2.59 ਲੱਖ ਤੋਂ ਵੱਧ ਕੇਸ ਵੀ ਲਾਈਨ 'ਚ, ਹਾਲਾਂਕਿ 80% ਨੂੰ ਸਮੇਂ 'ਤੇ ਨਿਪਟਾਉਣ ਦੀ ਉਮੀਦ।
ਬਦਲਦੀਆਂ ਨੀਤੀਆਂ ਨਾਲ ਵਧਿਆ ਤਣਾਓ
ਵੀਜ਼ਾ ਨੀਤੀਆਂ 'ਚ ਸਖ਼ਤੀ, ਮਲਟੀਪਲ-ਐਂਟਰੀ ਦੀ ਕਟੌਤੀ ਅਤੇ ਰਿਕਾਰਡ ਪੈਂਡਿੰਗ ਕਰਕੇ ਭਾਰਤੀ—ਖ਼ਾਸ ਤੌਰ ’ਤੇ ਪੰਜਾਬੀ ਪਰਿਵਾਰ—ਬਹੁਤ ਪਰੇਸ਼ਾਨ ਹਨ। ਜਿਨ੍ਹਾਂ ਦੇ ਬੱਚੇ ਹਜ਼ਾਰਾਂ ਕਿਲੋਮੀਟਰ ਦੂਰ ਕੈਨੇਡਾ ਵਿਚ ਰਹਿ ਰਹੇ ਹਨ, ਉਹ ਹੁਣ ਹਰ ਯਾਤਰਾ ਲਈ ਲੰਮੇ ਇੰਤਜ਼ਾਰ ਅਤੇ ਔਖੀਆਂ ਕਾਰਵਾਈਆਂ ਦਾ ਸਾਹਮਣਾ ਕਰ ਰਹੇ ਹਨ।
