ਪੈਨਸ਼ਨਰਾਂ ਨੇ ਵੱਡੀ ਗਿਣਤੀ ’ਚ ਪੁੱਜ ਕੇ 'ਪੈਨਸ਼ਨਰ ਸੇਵਾ ਮੇਲੇ' ਦਾ ਲਿਆ ਲਾਭ

Monday, Nov 17, 2025 - 04:17 PM (IST)

ਪੈਨਸ਼ਨਰਾਂ ਨੇ ਵੱਡੀ ਗਿਣਤੀ ’ਚ ਪੁੱਜ ਕੇ 'ਪੈਨਸ਼ਨਰ ਸੇਵਾ ਮੇਲੇ' ਦਾ ਲਿਆ ਲਾਭ

ਫ਼ਿਰੋਜ਼ਪੁਰ (ਪਰਮਜੀਤ ਸੋਢੀ) : ਵਿੱਤ ਮੰਤਰੀ ਪੰਜਾਬ ਹਰਪਾਲ ਸਿੰਘ ਚੀਮਾ ਦੇ ਦਿਸ਼ਾ-ਨਿਰਦੇਸ਼ਾਂ ’ਤੇ 13 ਨਵੰਬਰ 2025 ਤੋਂ ਸ਼ੁਰੂ ਹੋਏ 3 ਦਿਨਾਂ ਸਰਕਾਰੀ ਪੈਨਸ਼ਨਰ ਸੇਵਾ ਮੇਲੇ ਦੇ ਆਖ਼ਰੀ ਦਿਨ ਜ਼ਿਲ੍ਹੇ ਭਰ ਦੇ ਪੈਨਸ਼ਨਰਾਂ ਨੇ ਆਪਣੀ ਈ-ਕੇ. ਵਾਈ. ਸੀ. ਪੋਰਟਲ ’ਤੇ ਕਰਵਾਉਣ ਸਮੇਤ ਆਪਣੇ ਲਾਈਫ ਸਰਟੀਫਿਕੇਟ ਆਨਲਾਈਨ ਕਰਵਾਏ। ਇਸ ਮੌਕੇ ਜ਼ਿਲ੍ਹਾ ਖਜ਼ਾਨਾ ਅਫ਼ਸਰ ਤੇਜਿੰਦਰ ਸਿੰਘ ਨੇ ਆਏ ਸਾਰੇ ਪੈਨਸ਼ਨਰਾਂ ਦਾ ਇਸ ਮੇਲੇ ਦਾ ਲਾਭ ਲੈਣ ਲਈ ਧੰਨਵਾਦ ਕੀਤਾ। ਉਨ੍ਹਾਂ ਜਾਣਕਾਰੀ ਦਿੰਦਿਆ ਦੱਸਿਆ ਕਿ ਰਾਜ ਸਰਕਾਰ ਵੱਲੋਂ ਪੈਨਸ਼ਨਰ/ਫੈਮਲੀ ਪੈਨਸ਼ਨਰਾਂ ਦੀ ਸਹੂਲਤ ਲਈ ਪੈਨਸ਼ਨਰ ਸੇਵਾ ਪੋਰਟਲ ਲਾਗੂ ਕੀਤਾ ਜਾ ਚੁੱਕਾ ਹੈ, ਜਿਸ ਰਾਹੀਂ ਪੈਨਸ਼ਰ ਘਰ ਬੈਠੇ ਹੀ ਆਪਣਾ ਲਾਈਫ ਸਰਟੀਫਿਕੇਟ ਅਪਲੋਡ ਕਰ ਸਕਣਗੇ।

ਉਨ੍ਹਾਂ ਦੱਸਿਆ ਕਿ ਇਸ ਪੋਰਟਲ ਰਾਹੀਂ ਮਹੀਨਾਵਾਰ ਪੈਨਸ਼ਨ ਦੀ ਅਕਾਊਟਿੰਗ, ਈ. ਪੀ. ਪੀ. ਪੈਨਸ਼ਨ ਡਾਟਾ ਸ਼ਿਕਾਇਤ ਨਿਵਾਰਨ ਸਕਸੈਸ਼ਨ ਮਾਡਿਊਲ ਆਦਿ ਦੀ ਵਿਵਸਥਾ ਉਪਲੱਬਧ ਹੈ। ਉਨ੍ਹਾਂ ਦੱਸਿਆ ਕਿ ਪੈਨਸ਼ਰਾਂ ਦੀ ਜੀਵਨ ਪ੍ਰਮਾਣ ਪੱਤਰ ਦੀ ਪੈਨਸ਼ਨ ਸੇਵਾ ਪੋਰਟਲ ਨਾਲ ਜੋੜਨ ਦੀ ਪ੍ਰਕਿਰਿਆ ਮੁਕੰਮਲ ਹੋ ਚੁੱਕੀ ਹੈ। ਜ਼ਿਲ੍ਹਾ ਖ਼ਜਾਨਾ ਅਫ਼ਸਰ ਨੇ ਦੱਸਿਆ ਕੇ ਪੈਨਸ਼ਨਰ ਸੇਵਾ ਪੋਰਟਲ ਤਹਿਤ ਹਰੇਕ ਪੈਨਸ਼ਨਰ/ਫੈਮਲੀ ਪੈਨਸ਼ਨਰ ਦਾ ਈ-ਕੇ. ਵਾਈ. ਸੀ. ਕਰਵਾਇਆ ਜਾਣਾ ਲਾਜ਼ਮੀ ਹੈ।

ਭਵਿੱਖ 'ਚ ਪੰਜਾਬ ਸਰਕਾਰ ਅਤੇ ਵਿੱਤ ਮੰਤਰੀ  ਹਰਪਾਲ ਸਿੰਘ ਚੀਮਾ ਦੇ ਹੁਕਮਾਂ ’ਤੇ ਪੈਨਸ਼ਨ ਸੇਵਾ ਪੋਰਟਲ ’ਤੇ ਰਹਿ ਗਏ ਪੈਨਸ਼ਨਰਾਂ ਦਾ ਡਾਟਾ ਅਗਲੇ ਹੁਕਮਾਂ ਤੱਕ ਚਾਲੂ ਰਹੇਗਾ। ਕੋਈ ਵੀ ਪੈਨਸ਼ਨਰ ਕਿਸੇ ਵੀ ਕੰਮ ਵਾਲੇ ਦਿਨ ਸਬੰਧਿਤ ਬੈਂਕਾਂ ਅਤੇ ਜ਼ਿਲ੍ਹਾ ਖ਼ਜਾਨਾ ਦਫ਼ਤਰ ਵਿਚ ਤਾਲਮੇਲ ਕਰ ਸਕਦਾ ਹੈ। ਇਸ ਦੇ ਨਾਲ ਹੀ ਦੂਰ-ਦੁਰਾਡੇ ਦੇ ਪੈਨਸ਼ਨਰਾਂ ਦੀ ਸਹੂਲਤ ਲਈ ਜ਼ਿਲ੍ਹੇ ਦੇ ਤਹਿਸੀਲ ਖਜ਼ਾਨਾ ਦਫਤਰਾਂ ਵਿਚ ਵੀ ਪੈਨਸ਼ਨਰਾਂ ਦੀ ਈ. ਕੇ. ਵਾਈ. ਸੀ. ਸ਼ੂਰੂ ਕੀਤੀ ਜਾ ਰਹੀ ਹੈ।


author

Babita

Content Editor

Related News