ਨਵੇਂ ਸਾਲ ''ਤੇ ਪੰਜਾਬੀਆਂ ਨੂੰ ਮਿਲੇਗਾ ਵੱਡਾ ਤੋਹਫ਼ਾ! ਇਸ ਯੋਜਨਾ ਨੂੰ ਹਰੀ ਝੰਡੀ ਮਿਲਣ ਦੀ ਉਡੀਕ

Monday, Nov 24, 2025 - 10:50 AM (IST)

ਨਵੇਂ ਸਾਲ ''ਤੇ ਪੰਜਾਬੀਆਂ ਨੂੰ ਮਿਲੇਗਾ ਵੱਡਾ ਤੋਹਫ਼ਾ! ਇਸ ਯੋਜਨਾ ਨੂੰ ਹਰੀ ਝੰਡੀ ਮਿਲਣ ਦੀ ਉਡੀਕ

ਚੰਡੀਗੜ੍ਹ (ਲਲਨ) : ਚੰਡੀਗੜ੍ਹ-ਦਿੱਲੀ ਸ਼ਤਾਬਦੀ ਰੇਲਗੱਡੀ ਨੰਬਰ 12045-46 ਨੂੰ ਆਨੰਦਪੁਰ ਸਾਹਿਬ ਤੱਕ ਵਧਾਉਣ ਦੀ ਯੋਜਨਾ ਸ਼ੁਰੂ ਹੋ ਗਈ ਹੈ। ਇਹ ਰੇਲਗੱਡੀ ਨਵੇਂ ਸਾਲ ’ਤੇ ਸ੍ਰੀ ਅਨੰਦਪੁਰ ਸਾਹਿਬ ਦੇ ਲੋਕਾਂ ਲਈ ਇਕ ਤੋਹਫ਼ਾ ਹੋਵੇਗੀ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਦੀ ਯੋਜਨਾ ਚੱਲ ਰਹੀ ਹੈ ਪਰ ਮੰਤਰਾਲੇ ਤੋਂ ਹਰੀ ਝੰਡੀ ਮਿਲਣ ਤੋਂ ਬਾਅਦ ਹੀ ਇਸ ਨੂੰ ਸ਼ੁਰੂ ਕੀਤਾ ਜਾਵੇਗਾ। ਚੰਡੀਗੜ੍ਹ ਰੇਲਵੇ ਸਟੇਸ਼ਨ ਤੋਂ ਇਨ੍ਹੀਂ ਦਿਨੀਂ ਦਿੱਲੀ ਲਈ ਪੰਜ ਰੇਲਗੱਡੀਆਂ ਦੀ ਆਵਾਜਾਈ ਕੀਤੀ ਜਾ ਰਹੀ ਹੈ, ਜਿਨ੍ਹਾਂ ’ਚ ਦੋ ਵੰਦੇ ਭਾਰਤ ਅਤੇ ਤਿੰਨ ਸ਼ਤਾਬਦੀ ਰੇਲਗੱਡੀਆਂ ਹਨ। ਚੰਡੀਗੜ੍ਹ-ਦਿੱਲੀ ਸ਼ਤਾਬਦੀ ਨੂੰ ਪਹਿਲਾਂ ਵੀ ਲੁਧਿਆਣਾ ਤੱਕ ਚਲਾਉਣ ਦੀ ਗੱਲ ਕਹੀ ਗਈ ਸੀ ਕਿਉਂਕਿ ਸੋਮਵਾਰ ਨੂੰ ਛੱਡ ਕੇ ਇਸ ਰੇਲਗੱਡੀ ’ਚ ਸੀਟਾਂ ਖ਼ਾਲੀ ਰਹਿੰਦੀਆਂ ਹਨ। ਇਸ ਦੇ ਨਾਲ ਹੀ ਚੰਡੀਗੜ੍ਹ-ਲਖਨਊ ਵਿਚਕਾਰ ਚੱਲਣ ਵਾਲੀ ਸਦਭਾਵਨਾ ਸੁਪਰਫਾਸਟ ਰੇਲਗੱਡੀ ਨੰਬਰ 12232 ਨੂੰ ਪ੍ਰਤਾਪਗੜ੍ਹ ਚਲਾਉਣ ਲਈ ਵਿਚਾਰ-ਵਟਾਂਦਰਾ ਕੀਤਾ ਜਾ ਰਿਹਾ ਹੈ। ਹਾਲਾਂਕਿ ਇਸ ਰੇਲਗੱਡੀ ਨੂੰ ਪ੍ਰਤਾਪਗੜ੍ਹ ਤੱਕ ਵਧਾਉਣ ਲਈ ਸ਼ਹਿਰ ਦੇ ਕਈ ਸੰਗਠਨਾਂ ਨੇ ਰੇਲਵੇ ਮੰਤਰਾਲੇ ਅਤੇ ਅੰਬਾਲਾ ਮੰਡਲ ਨੂੰ ਪੱਤਰ ਲਿਖਿਆ ਹੈ, ਜਿਸ ’ਤੇ ਰੇਲਵੇ ਵਿਚਾਰ ਕਰ ਰਿਹਾ ਹੈ।

ਇਹ ਵੀ ਪੜ੍ਹੋ : ਪੰਜਾਬ 'ਚ 3 ਦਿਨ ਨਹੀਂ ਚੱਲਣਗੀਆਂ ਆਧਾਰ ਕਾਰਡ ਵਾਲੀਆਂ ਬੱਸਾਂ! ਸਫ਼ਰ ਕਰਨ ਵਾਲੇ ਇਨ੍ਹਾਂ ਤਾਰੀਖ਼ਾਂ ਨੂੰ...
ਚੰਡੀਗੜ੍ਹ ਤੋਂ ਦਿੱਲੀ ਲਈ ਹਨ ਪੰਜ ਰੇਲਗੱਡੀਆਂ
ਚੰਡੀਗੜ੍ਹ ਦੇ ਵਿਸ਼ਵ ਪੱਧਰੀ ਰੇਲਵੇ ਸਟੇਸ਼ਨ ਤੋਂ ਪਹਿਲਾਂ ਸਿਰਫ਼ ਤਿੰਨ ਸ਼ਤਾਬਦੀ ਰੇਲਗੱਡੀਆਂ ਚੱਲਦੀਆਂ ਸਨ, ਜਿਨ੍ਹਾਂ ’ਚੋਂ ਦੋ ਕਾਲਕਾ ਤੋਂ ਵਾਇਆ ਚੰਡੀਗੜ੍ਹ ਹੋ ਕੇ ਦਿੱਲੀ ਜਾਂਦੀਆਂ ਸਨ। ਹਾਲਾਂਕਿ, ਪਿਛਲੇ ਡੇਢ ਸਾਲ ’ਚ ਸ਼ਹਿਰ ਨੂੰ ਦੋ ਵੰਦੇ ਭਾਰਤ ਰੇਲਗੱਡੀਆਂ ਮਿਲੀਆਂ ਹਨ, ਜੋ ਦਿੱਲੀ ਤੋਂ ਊਨਾ ਵਾਇਆ ਚੰਡੀਗੜ੍ਹ ਤੇ ਦੂਜੀ ਵੰਦੇ ਭਾਰਤ ਰੇਲਗੱਡੀ ਚਿੰਡੀਗੜ੍ਹ ਤੋਂ ਅਜਮੇਰ ਤੱਕ ਜਾਂਦੀ ਹੈ, ਜੋ ਵਾਇਆ ਦਿੱਲੀ ਹੋ ਜਾਂਦੀ ਹੈ। ਚੰਡੀਗੜ੍ਹ-ਸ਼ਤਾਬਦੀ ’ਚ ਸੋਮਵਾਰ ਨੂੰ ਛੱਡ ਕੇ ਜ਼ਿਆਦਾਤਰ ਦਿਨਾਂ ’ਚ ਯਾਤਰੀਆਂ ਦੀ ਗਿਣਤੀ ਕਾਫ਼ੀ ਘੱਟ ਰਹਿੰਦੀ ਹੈ। ਇਸ ਲਈ ਰੇਲਵੇ ਇਸ ਨੂੰ ਸ੍ਰੀ ਅਨੰਦਪੁਰ ਸਾਹਿਬ ਤੱਕ ਵਧਾਉਣ ’ਤੇ ਵਿਚਾਰ ਕਰ ਰਿਹਾ ਹੈ।

ਇਹ ਵੀ ਪੜ੍ਹੋ : ਇਤਿਹਾਸ 'ਚ ਪਹਿਲੀ ਵਾਰ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਚੰਡੀਗੜ੍ਹ ਤੋਂ ਬਾਹਰ, ਹੋ ਸਕਦੇ ਨੇ ਵੱਡੇ ਐਲਾਨ (ਵੀਡੀਓ)
ਸਦਭਾਵਨਾ ਰੇਲਗੱਡੀ ਨੂੰ ਪ੍ਰਤਾਪਗੜ੍ਹ ਤੱਕ ਚਲਾਉਣ ਦੀ ਵੀ ਮੰਗ
ਇਸ ਦੇ ਨਾਲ ਹੀ ਚੰਡੀਗੜ੍ਹ ਤੋਂ ਲਖਨਊ ਜਾਣ ਵਾਲੀ ਰੇਲਗੱਡੀ ਨੰਬਰ 12232 ਸਦਭਾਵਨਾ ਸੁਪਰਫਾਸਟ ਰੇਲਗੱਡੀ ਨੂੰ ਵੀ ਪ੍ਰਤਾਪਗੜ੍ਹ ਤੱਕ ਚਲਾਉਣ ਦੀ ਮੰਗ ਕਈ ਮਹੀਨਿਆਂ ਤੋਂ ਕੀਤੀ ਜਾ ਰਹੀ ਹੈ। ਇਸ ਲਈ ਇਸ ਰੇਲਗੱਡੀ ਨੂੰ ਪ੍ਰਤਾਪਗੜ੍ਹ ਤੱਕ ਚਲਾਉਣ ’ਤੇ ਵਿਚਾਰ ਕੀਤਾ ਜਾ ਰਿਹਾ ਹੈ, ਕਿਉਂਕਿ ਇਹ ਰੇਲਗੱਡੀ ਲਖਨਊ ਸਵੇਰੇ 10:30 ਵਜੇ ਤੱਕ ਪਹੁੰਚਣ ਦੇ ਬਾਅਦ ਰਾਤ 11 ਵਜੇ ਤੱਕ ਖੜ੍ਹੀ ਰਹਿੰਦੀ ਹੈ। ਇਸੇ ਤਰ੍ਹਾਂ ਇਹ ਰੇਲਗੱਡੀ ਲਖਨਊ ਤੋਂ ਚੰਡੀਗੜ੍ਹ ਸਵੇਰੇ 10.30 ਵਜੇ ਪਹੁੰਚ ਜਾਂਦੀ ਹੈ ਤੇ ਇਸ ਤੋਂ ਬਾਅਦ ਰਾਤ ਦੇ 9 ਵਜੇ ਤੱਕ ਯਾਰਡ ’ਚ ਖੜ੍ਹੀ ਰਹਿੰਦੀ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8

 


author

Babita

Content Editor

Related News