ਪੰਜਾਬ ਸਰਕਾਰ ਦਾ ਵਿਸ਼ੇਸ਼ ਉਪਰਾਲਾ! ਸਕਾਲਰਸ਼ਿਪ ਯੋਜਨਾ ਤਹਿਤ ਰੁਸ਼ਨਾਇਆ ਜਾ ਰਿਹੈ ਵਿਦਿਆਰਥੀਆਂ ਦਾ ਭਵਿੱਖ
Monday, Nov 24, 2025 - 05:19 PM (IST)
ਜਲੰਧਰ (ਵੈੱਬ ਡੈਸਕ)- ਪੰਜਾਬ ਸਰਕਾਰ ਜਿੱਥੇ ਹੋਰ ਵਰਗਾਂ ਲਈ ਦਿਨ-ਰਾਤ ਕੰਮ ਕਰ ਰਹੀ ਹੈ, ਉੱਥੇ ਹੀ ਅਨੁਸੂਚਿਤ ਜਾਤੀਆਂ ਦੇ ਬੱਚਿਆਂ ਨੂੰ ਵੀ ਸਮਾਜ ਦੀ ਮੁੱਖ ਧਾਰਾ 'ਚ ਲਿਆਉਣ ਲਈ ਲਗਾਤਾਰ ਵਿਸ਼ੇਸ਼ ਉਪਰਾਲੇ ਕਰ ਰਹੀ ਹੈ। ਪੰਜਾਬ ਸਰਕਾਰ ਵੱਲੋਂ ਅਨੁਸੂਚਿਤ ਜਾਤੀਆਂ ਦੇ ਵਿਦਿਆਰਥੀਆਂ ਲਈ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਤਹਿਤ ਵਿੱਤੀ ਸਾਲ 2025-26 ਦੌਰਾਨ 245 ਕਰੋੜ ਰੁਪਏ ਦੇ ਬਜਟ ਦਾ ਉਪਬੰਧ ਕੀਤਾ ਗਿਆ ਹੈ। ਇਸ ਦੇ ਨਾਲ ਹੀ ਸਾਲ 2024–25 ਦੇ ਬਜਟ 'ਚੋਂ 92 ਕਰੋੜ ਰੁਪਏ ਵੀ ਜਾਰੀ ਕਰ ਦਿੱਤੇ ਗਏ ਹਨ, ਜਿਸ ਨਾਲ ਹਜ਼ਾਰਾਂ ਵਿਦਿਆਰਥੀਆਂ ਨੂੰ ਸਿੱਖਿਆ ਜਾਰੀ ਰੱਖਣ ਵਿੱਚ ਸਹਾਇਤਾ ਮਿਲੇਗੀ। ਪੰਜਾਬ ਸਰਕਾਰ ਦਾ ਇਹ ਕਦਮ ਹਰ ਇਕ ਦੀ ਤਰੱਕੀ ਅਤੇ ਸਾਮਾਨ ਸਿੱਖਿਆ ਦੇ ਮੌਕਿਆਂ ਨੂੰ ਯਕੀਨੀ ਬਣਾਉਣ ਵੱਲ ਇਕ ਮਹੱਤਵਪੂਰਨ ਉਪਰਾਲਾ ਹੈ। ਪੰਜਾਬ ਸਰਕਾਰ ਨੇ ਪੋਸਟ ਮੈਟਰਿਕ ਸਕਾਲਰਸ਼ਿਪ (PMS) ਸਕੀਮ ਤਹਿਤ 6 ਲੱਖ 78 ਹਜ਼ਾਰ ਵਿਦਿਆਰਥੀਆਂ ਦੀ ਸਹਾਇਤਾ ਕੀਤੀ ਹੈ। ਸਰਕਾਰ ਦੇ ਕਾਰਜਕਾਲ ਦੌਰਾਨ 3 ਲੱਖ ਤੋਂ ਵੱਧ ਵਿਦਿਆਰਥੀਆਂ ਨੇ ਇਸ ਸਕਾਲਰਸ਼ਿਪ ਦਾ ਲਾਭ ਉਠਾਇਆ ਹੈ। ਇਸ ਸਮੇਂ 2,37,456 ਬੱਚੇ ਪੋਸਟ ਮੈਟਰਿਕ ਸਕਾਲਰਸ਼ਿਪ ਦਾ ਲਾਭ ਲੈ ਰਹੇ ਹਨ।
ਇਹ ਵੀ ਪੜ੍ਹੋ: ਵਿਸ਼ੇਸ਼ ਇਜਲਾਸ 'ਚ ਬੋਲੇ ਅਮਨ ਅਰੋੜਾ, ਹਿੰਦੋਸਤਾਨ ਨੂੰ ਇਕੱਠਾ ਰੱਖਣ ਲਈ ਗੁਰੂ ਸਾਹਿਬ ਨੇ ਲਾਸਾਨੀ ਸ਼ਹਾਦਤ ਦਿੱਤੀ
ਹਾਲ ਹੀ ਵਿਚ ਓਵਰਸੀਜ਼ ਸਕਾਲਰਸ਼ਿਪ ਪੋਰਟਲ ਪੰਜਾਬ ਸਰਕਾਰ ਵੱਲੋਂ ਖੋਲ੍ਹਿਆ ਗਿਆ ਸੀ, ਜਿਸ ਬਾਰੇ ਕੈਬਨਿਟ ਮੰਤਰੀ ਬਲਜੀਤ ਕੌਰ ਵੱਲੋਂ ਜਾਣਕਾਰੀ ਦਿੱਤੀ ਗਈ ਸੀ। ਪੰਜਾਬ ਦੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿ ਗਰੀਬ ਪਰਿਵਾਰਾਂ ਦੇ ਉਨ੍ਹਾਂ ਬੱਚਿਆਂ ਲਈ ਓਵਰਸੀਜ਼ ਸਕਾਲਰਸ਼ਿਪ ਪੋਰਟਲ ਖੋਲ੍ਹ ਦਿੱਤਾ ਗਿਆ ਹੈ, ਜੋ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਉੱਚੇਰੀ ਸਿੱਖਿਆ ਹਾਸਲ ਕਰਨ ਲਈ ਵਿਦੇਸ਼ ਜਾਣਾ ਚਾਹੁੰਦੇ ਹਨ। ਮੰਤਰੀ ਨੇ ਦੱਸਿਆ ਕਿ ਇਹ ਸਕੀਮ ਖ਼ਾਸ ਤੌਰ 'ਤੇ ਪੜ੍ਹਾਈ ਕਰਨ ਅਤੇ ਉੱਚੇਰੀ ਸਿੱਖਿਆ ਹਾਸਲ ਕਰਨ ਜਾਣ ਵਾਲੇ ਬੱਚਿਆਂ ਨੂੰ ਮਿਲੇਗੀ। ਉਨ੍ਹਾਂ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਹੁਣ ਤੱਕ ਪੰਜਾਬ ਵਿੱਚ ਇਹ ਰਿਵਾਜ਼ ਬਣਿਆ ਹੋਇਆ ਸੀ ਕਿ ਬੱਚਿਆਂ ਨੂੰ 12ਵੀਂ ਤੋਂ ਬਾਅਦ ਲੇਬਰ ਵਾਲੇ ਕੰਮਾਂ ਵਿੱਚ ਪਾ ਕੇ ਬਾਹਰ ਭੇਜਿਆ ਜਾਂਦਾ ਰਿਹਾ ਹੈ। ਇਸ ਸਕਾਲਰਸ਼ਿਪ ਸਕੀਮ ਦੇ ਤਹਿਤ ਐੱਸ. ਸੀ. ਬੱਚੇ ਅਤੇ ਲੈਂਡਲੈਸ ਐਗਰੀਕਲਚਰ ਲੇਬਰਰਸ (ਬੇਜ਼ਮੀਨੇ ਖੇਤੀਬਾੜੀ ਮਜ਼ਦੂਰ) ਸ਼ਾਮਲ ਹੋਣਗੇ। ਡਾ. ਬਲਜੀਤ ਕੌਰ ਨੇ ਕਿਹਾ ਕਿ ਇਸ ਸਕੀਮ ਦੀ ਅਵੇਅਰਨੈੱਸ (ਜਾਗਰੂਕਤਾ) ਬਹੁਤ ਜ਼ਰੂਰੀ ਹੈ, ਕਿਉਂਕਿ ਬਹੁਤੀ ਵਾਰੀ ਬੱਚੇ ਬਾਹਰ ਜਾਣ ਲਈ ਜ਼ਮੀਨਾਂ, ਘਰ ਜਾਂ ਕੋਈ ਹੋਰ ਪ੍ਰਾਪਰਟੀ ਗਹਿਣੇ ਰੱਖ ਕੇ ਜਾਂਦੇ ਹਨ। ਉਨ੍ਹਾਂ ਭਰੋਸਾ ਦਿੱਤਾ ਕਿ ਸਰਕਾਰ ਗਰੀਬ ਪਰਿਵਾਰਾਂ ਦੇ ਬੱਚਿਆਂ ਦੇ ਨਾਲ ਖੜ੍ਹੀ ਹੈ, ਅਤੇ ਜਿਹੜਾ ਵੀ ਬੱਚਾ ਆਪਣੀ ਮਿਹਨਤ ਦੇ ਸਿਰ 'ਤੇ ਬਾਹਰ ਜਾ ਕੇ ਪੜ੍ਹਾਈ ਕਰਨਾ ਚਾਹੁੰਦਾ ਹੈ, ਉਸਨੂੰ ਪੂਰੀ ਸਪੋਰਟ ਕੀਤੀ ਜਾਵੇਗੀ।
ਇਹ ਵੀ ਪੜ੍ਹੋ: ਪੰਜਾਬ ਦੀ ਆਬੋ ਹਵਾ ਹੋਈ ਜ਼ਹਿਰੀਲੀ! 400 ਤੋਂ ਪਾਰ ਪੁੱਜਾ AQI,ਵੱਧਣ ਲੱਗੀਆਂ ਗੰਭੀਰ ਬੀਮਾਰੀਆਂ, ਇੰਝ ਕਰੋ ਬਚਾਅ
ਮੁੱਖ ਯੋਗਤਾ ਮਾਪਦੰਡ ਅਤੇ ਲਾਭਪਾਤਰੀ
* ਆਮਦਨ ਸੀਮਾ: ਉਹ ਮਾਪੇ ਜਿਨ੍ਹਾਂ ਦੀ ਸਾਲਾਨਾ ਆਮਦਨ 8 ਲੱਖ ਰੁਪਏ ਤੋਂ ਘੱਟ ਹੈ, ਉਨ੍ਹਾਂ ਦੇ ਬੱਚਿਆਂ ਨੂੰ ਇਸ ਸਕੀਮ ਲਈ ਸਲੈਕਟ ਕੀਤਾ ਜਾਵੇਗਾ.
* ਅਕਾਦਮਿਕ ਯੋਗਤਾ: ਬੱਚੇ ਦੇ ਡਿਗਰੀ ਵਿੱਚੋਂ ਮਾਰਕਸ ਘੱਟੋ-ਘੱਟ 60% ਆਏ ਹੋਣੇ ਚਾਹੀਦੇ ਹਨ.
* ਉਮਰ ਸੀਮਾ: ਬੱਚੇ ਦੀ ਉਮਰ 35 ਸਾਲ ਤੋਂ ਘੱਟ ਹੋਣੀ ਚਾਹੀਦੀ ਹੈ।
* ਰਾਖਵਾਂਕਰਨ: ਇਸ ਸਕੀਮ ਵਿੱਚ ਲੜਕੀਆਂ ਨੂੰ 30% ਰਿਜ਼ਰਵੇਸ਼ਨ ਦਿੱਤੀ ਜਾਵੇਗੀ।
ਸਾਰੀ ਜਾਣਕਾਰੀ WWW.nosmsje.gov.in 'ਤੇ ਜਾ ਕੇ ਲਈ ਜਾ ਸਕਦੀ ਹੈ।
ਇਸ ਸਕੀਮ ਤਹਿਤ ਦੁਨੀਆ ਭਰ ਦੀਆਂ 500 ਉੱਚ ਕੋਟੀ ਦੀਆਂ ਯੂਨੀਵਰਸਿਟੀਜ਼ ਦੇ ਨਾਮ ਮੈਨਸ਼ਨ ਹੋਣਗੇ, ਜਿਨ੍ਹਾਂ ਵਿੱਚ ਐਡਮਿਸ਼ਨ ਲੈਣ 'ਤੇ ਇਸ ਸਕੀਮ ਦਾ ਫਾਇਦਾ ਮਿਲੇਗਾ।
ਇਹ ਵੀ ਪੜ੍ਹੋ: ਜਲੰਧਰ 'ਚ ਜਬਰ-ਜ਼ਿਨਾਹ ਮਗਰੋਂ ਕਤਲ ਕੀਤੀ ਕੁੜੀ ਦਾ ਹੋਇਆ ਅੰਤਿਮ ਸੰਸਕਾਰ, ਰੋਂਦੀ ਹੋਈ ਮਾਂ ਬੋਲੀ, ਮੁਲਜ਼ਮ ਨੂੰ...
ਵਿੱਤੀ ਸਹਾਇਤਾ ਅਤੇ ਭੱਤੇ:
ਸਰਕਾਰ ਇਸ ਸਕੀਮ ਤਹਿਤ ਕਈ ਵਿੱਤੀ ਲਾਭ ਪ੍ਰਦਾਨ ਕਰੇਗੀ
1. ਖਰਚੇ: ਸਰਕਾਰ ਵੀਜ਼ੇ ਦਾ ਖ਼ਰਚਾ, ਟਿਕਟਾਂ ਦਾ ਖਰਚਾ ਅਤੇ ਟਿਊਸ਼ਨ ਫ਼ੀਸ ਖ਼ੁਦ ਕਰੇਗੀ।
2. ਸਾਲਾਨਾ ਮੇਂਟੇਨੈਂਸ ਅਲਾਉਂਸ: 13 ਲੱਖ 17 ਹਜ਼ਾਰ ਰੁਪਏ ਪ੍ਰਤੀ ਸਾਲ ਦਾ ਸਲਾਨਾ ਮੇਂਟੇਨੈਂਸ ਅਲਾਉਂਸ ਦਿੱਤਾ ਜਾਵੇਗਾ, ਜੋ ਕੋਰਸ ਦੀ ਲੰਬਾਈ ਅਨੁਸਾਰ ਤਿੰਨ ਜਾਂ ਚਾਰ ਸਾਲ ਲਈ ਹੋ ਸਕਦਾ ਹੈ।
3. ਕੰਟੀਜਨਸੀ ਅਲਾਉਂਸ: 1 ਲੱਖ 35 ਹਜ਼ਾਰ ਰੁਪਏ ਦਾ ਕੰਟੀਜਨਸੀ ਅਲਾਉਂਸ ਮਿਲੇਗਾ।
4. ਮੈਡੀਕਲ ਇਨਸ਼ੋਰੈਂਸ: ਮੈਡੀਕਲ ਇਨਸ਼ੋਰੈਂਸ ਵੀ ਸਰਕਾਰ ਵੱਲੋਂ ਕੀਤੀ ਜਾਵੇਗੀ।
ਇਕ ਪਰਿਵਾਰ ਦੇ ਦੋ ਬੱਚਿਆਂ ਨੂੰ ਇਸ ਸਕੀਮ ਦਾ ਲਾਭ ਦਿੱਤਾ ਜਾ ਸਕਦਾ ਹੈ, ਹਾਲਾਂਕਿ ਇਕ ਬੱਚਾ ਇਕ ਸਮੇਂ ਹੀ ਲਾਭ ਲੈ ਸਕਦਾ ਹੈ।
ਇਹ ਵੀ ਪੜ੍ਹੋ: ਵਿਸ਼ੇਸ਼ ਸੈਸ਼ਨ ਦੌਰਾਨ ਬੋਲੇ MLA ਗਿਆਸਪੁਰਾ, ਗੁਰੂ ਸਾਹਿਬ ਦੀ ਸ਼ਹਾਦਤ ਸਾਨੂੰ ਰੂਹਾਨੀਅਤ ਤਾਕਤ ਦਿੰਦੀ ਹੈ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
