ਪੰਜਾਬ ਪੁਲਸ 'ਚ ਥਾਣੇਦਾਰ ਦੇ ਇਕਲੌਤੇ ਨੌਜਵਾਨ ਪੁੱਤ ਦੀ ਕੈਨੇਡਾ ਵਿਚ ਮੌਤ
Friday, Nov 14, 2025 - 05:25 PM (IST)
ਝਬਾਲ (ਨਰਿੰਦਰ) : ਛੇ ਸਾਲ ਪਹਿਲਾਂ ਰੋਜ਼ਗਾਰ ਖਾਤਰ ਸਟੱਡੀ ਵੀਜ਼ੇ 'ਤੇ ਕੈਨੇਡਾ ਗਏ ਝਬਾਲ ਦੇ ਪੰਜਾਬ ਪੁਲਸ ਵਿਚ ਥਾਣੇਦਾਰ ਮਨਜੀਤ ਸਿੰਘ ਢਿੱਲੋਂ ਦੇ ਇਕਲੌਤੇ ਪੁੱਤਰ ਦੀ ਕੈਨੇਡਾ ਵਿਖੇ ਟਰੱਕ ਹਾਦਸੇ ਵਿਚ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਥਾਣੇਦਾਰ ਸਲਵਿੰਦਰ ਸਿੰਘ ਅਤੇ ਡਾ. ਸੋਨੂੰ ਝਬਾਲ ਅਨੁਸਾਰ ਉਨ੍ਹਾਂ ਦਾ ਭਤੀਜਾ ਦਿਲਪ੍ਰੀਤ ਸਿੰਘ ਪੁੱਤਰ ਥਾਣੇਦਾਰ ਮਨਜੀਤ ਸਿੰਘ ਜੋ ਛੇ ਸਾਲ ਪਹਿਲਾਂ ਸਟੱਡੀ ਵੀਜ਼ੇ 'ਤੇ ਕਨੈਡਾ ਗਿਆ ਸੀ ਅਤੇ ਹੁਣ ਪੜ੍ਹਾਈ ਪੂਰੀ ਹੋਣ ਉਪਰੰਤ ਉਥੇ ਟਰੱਕ ਚਲਾ ਰਿਹਾ ਸੀ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਦਾ ਵੱਡਾ ਐਲਾਨ, ਮੋਬਾਈਲ ਭੱਤੇ ਤੇ ਤਨਖਾਹਾਂ 'ਚ ਵਾਧੇ ਨੂੰ ਲੈ ਕੇ...
ਉਨ੍ਹਾਂ ਦੱਸਿਆ ਕਿ ਬੀਤੀ ਰਾਤ ਕੈਨੇਡਾ ਦੇ ਬਰੈਂਪਟਨ ਲਈ ਉਹ ਟਰੱਕ ਚਲਾ ਰਿਹਾ ਸੀ ਕਿ ਅੱਗੇ ਅਚਾਨਕ ਸੜਕ 'ਤੇ ਖੜ੍ਹੇ ਇਕ ਹੋਰ ਟਰੱਕ ਨਾਲ ਉਸ ਦੀ ਜ਼ੋਰਦਾਰ ਟੱਕਰ ਹੋ ਗਈ। ਇਸ ਹਾਦਸੇ ਵਿਚ ਦਿਲਪ੍ਰੀਤ ਸਿੰਘ ਦੀ ਮੌਕੇ 'ਤੇ ਮੌਤ ਹੋ ਗਈ। ਦੱਸਣਯੋਗ ਹੈ ਕਿ ਦਿਲਪ੍ਰੀਤ ਸਿੰਘ ਮਾਪਿਆਂ ਦਾ ਇਕਲੌਤਾ ਪੁੱਤ ਸੀ ਅਤੇ ਉਸਦੇ ਮਾਤਾ-ਪਿਤਾ ਉਸ ਨੂੰ ਕੈਨੇਡਾ ਵਿਖੇ ਮਿਲਣ ਗਏ ਹੋਏ ਸਨ ਜਦੋਂ ਕਿ ਉਸ ਦੀ ਮਾਤਾ ਅਜੇ ਕੱਲ ਹੀ ਵਾਪਸ ਪਿੰਡ ਝਬਾਲ ਪਰਤੀ ਸੀ ਅਤੇ ਪਿਤਾ ਮਨਜੀਤ ਸਿੰਘ ਨੇ ਅਗਲੇ ਮਹੀਨੇ ਲੜਕੇ ਦਿਲਪ੍ਰੀਤ ਸਿੰਘ ਦੇ ਨਾਲ ਹੀ ਵਾਪਸ ਇੰਡੀਆ ਆਉਣਾ ਸੀ। ਪਰੰਤੂ ਰੱਬ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਕਿ ਇੰਨੀ ਵੱਡੀ ਦੁੱਖਦਾਈ ਘਟਨਾ ਵਾਪਰ ਗਈ।
ਇਹ ਵੀ ਪੜ੍ਹੋ : ਪਾਵਰਕਾਮ ਨੇ ਆਖਿਰ ਚੁੱਕ ਲਿਆ ਵੱਡਾ ਕਦਮ, ਇਨ੍ਹਾਂ ਬਿਜਲੀ ਕੁਨੈਕਸ਼ਨਾਂ ਵਾਲਿਆਂ 'ਤੇ ਸ਼ੁਰੂ ਹੋਈ ਕਾਰਵਾਈ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
