ਹੋਟਲ ’ਚ ਔਰਤ ਦੀ ਲਾਸ਼ ਮਿਲਣ ਦੇ ਮਾਮਲੇ 'ਚ ਵੱਡਾ ਖੁਲਾਸਾ, ਫੜੇ ਗਏ ਮੁਲਜ਼ਮ ਨੇ ਕਤਲ ਦੀ ਦੱਸੀ ਇਹ ਵਜ੍ਹਾ
Tuesday, Nov 25, 2025 - 11:16 AM (IST)
ਅੰਮ੍ਰਿਤਸਰ (ਜ.ਬ.)- ਥਾਣਾ ਬੀ. ਡਵੀਜ਼ਨ ਦੀ ਪੁਲਸ ਨੂੰ 15 ਨਵੰਬਰ ਨੂੰ ਉਨ੍ਹਾਂ ਦੇ ਅਧਿਕਾਰ ਖੇਤਰ ’ਚ ਆਉਂਦੇ ਇਕ ਹੋਟਲ ਦੇ ਕਮਰਾ ਨੰ. 104 ’ਚੋਂ ਸ਼ੱਕੀ ਹਾਲਾਤ ’ਚ ਇਕ ਔਰਤ ਦੀ ਲਾਸ਼ ਮਿਲੀ। ਮ੍ਰਿਤਕ ਦੇ ਭਰਾ ਦੇ ਬਿਆਨ ਦੇ ਆਧਾਰ ’ਤੇ ਪੁਲਸ ਨੇ ਗਲਾ ਘੁੱਟ ਕੇ ਕਤਲ ਕਰਨ ਦਾ ਕੇਸ ਦਰਜ ਕੀਤਾ ਸੀ। ਕਾਰਵਾਈ ਕਰਦੇ ਹੋਏ ਪੁਲਸ ਨੇ ਮੁੱਖ ਮੁਲਜ਼ਮ ਗੁਰਮੀਤ ਸਿੰਘ ਵਾਸੀ ਪਿੰਡ ਪੂਨੀਆ, ਜ਼ਿਲਾ ਤਰਨਤਾਰਨ ਨੂੰ ਗ੍ਰਿਫ਼ਤਾਰ ਕਰ ਲਿਆ।
ਇਹ ਵੀ ਪੜ੍ਹੋ- ਪੰਜਾਬ 'ਚ ਸੁੱਕੀ ਠੰਡ ਦਾ ਛਾਇਆ ਕਹਿਰ; ਮੀਂਹ ਨਾ ਪੈਣ ਕਾਰਨ ਪ੍ਰਦੂਸ਼ਣ 'ਚ ਵੀ ਵਾਧਾ, ਬੱਚੇ ਤੇ ਬਜ਼ੁਰਗ ਪ੍ਰਭਾਵਿਤ
ਏ. ਸੀ. ਪੀ. ਗਗਨਦੀਪ ਸਿੰਘ ਨੇ ਦੱਸਿਆ ਕਿ ਜਾਂਚ ਦੌਰਾਨ ਇਹ ਖੁਲਾਸਾ ਹੋਇਆ ਕਿ ਮੁਲਜ਼ਮ ਗੁਰਮੀਤ ਸਿੰਘ ਅਤੇ ਔਰਤ ਪਹਿਲਾਂ ਹੀ ਲਿਵ-ਇਨ ਰਿਲੇਸ਼ਨਸ਼ਿਪ ’ਚ ਸਨ। ਉਨ੍ਹਾਂ ਦੱਸਿਆਕਿ ਗੁਰਮੀਤ ਸਿੰਘ ਨੂੰ ਸ਼ੱਕ ਹੋਇਆ ਕਿ ਉਕਤ ਔਰਤ ਹੋਰ ਵੀ ਕਿਸੇ ਨਾਲ ਰਿਲੇਸ਼ਨ ਵਿਚ ਹੈ। ਇਸ ’ਤੇ ਉਸ ਨੇ ਹੋਟਲ ’ਚ ਔਰਤ ਦਾ ਉਸ ਦੀ ਚੁੰਨੀ ਨਾਲ ਗਲਾ ਘੁੱਟ ਕੇ ਕਤਲ ਕਰ ਦਿੱਤਾ। ਪੁਲਸ ਨੇ ਮਾਮਲੇ ਦੀ ਹੋਰ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਮੌਸਮ ਵਿਭਾਗ ਦੀ ਵੱਡੀ ਭਵਿੱਖਬਾਣੀ, ਦਸੰਬਰ ਦੀ ਸ਼ੁਰੂਆਤ 'ਚ...
