ਕੈਨੇਡਾ ਤੋਂ ਆਏ 2 ਦੋਸਤਾਂ ਦੀ ਸੜਕ ਹਾਦਸੇ ’ਚ ਮੌਤ
Saturday, Nov 15, 2025 - 04:43 AM (IST)
ਪੋਖੋਵਾਲ (ਦਿਓਲ) - ਬੀਤੇ ਕੱਲ੍ਹ ਲੁਧਿਆਣਾ ਰੋਡ ਉੱਪਰ ਪਿੰਡ ਸਰਾਭਾ ਨੇੜੇ ਹੋਏ ਭਿਅਾਨਕ ਸੜਕ ਹਾਦਸੇ ਵਿਚ 4 ਨੌਜਵਾਨ ਗੰਭੀਰ ਜ਼ਖਮੀ ਹੋ ਗਏ ਸਨ ਪਰ ਅੱਜ 2 ਨੌਜਵਾਨਾਂ ਦੀ ਮੌਤ ਹੋ ਗਈ।
ਨੋਮਨਦੀਪ ਸਿੰਘ ਵਾਸੀ ਪਿੰਡ ਬ੍ਰਹਮਪੁਰ ਅਤੇ ਰਵੀਸ਼ੇਰ ਸਿੰਘ ਗਿੱਲ (25) ਵਾਸੀ ਪਿੰਡ ਲਤਾਲਾ ਫਾਰਚੂਨਰ ਗੱਡੀ ਵਿਚ ਸਵਾਰ ਹੋ ਕੇ ਪੱਖੋਵਾਲ ਤੋਂ ਜੋਧਾਂ ਵੱਲ ਜਾ ਰਹੇ ਸਨ ਕਿ ਪਿੰਡ ਸਰਾਭਾ ਵਿਚ ਚਮਿੰਡੇ ਪਿੰਡ ਨੂੰ ਜਾਂਦੇ ਰਾਸਤੇ ਕੋਲ ਪੁੱਜਣ ’ਤੇ ਚਮਿੰਡੇ ਵਲੋਂ ਮੋਟਰਸਾਈਕਲ ’ਤੇ ਆ ਰਹੇ ਦੋ ਨੌਜਵਾਨਾਂ ਨਾਲ ਬਚਾਉਣ ਦੀ ਕੋਸ਼ਿਸ਼ ਕਰਦੇ ਹੋਏ ਫਾਰਚੂਨਰ ਗੱਡੀ ਸੜਕ ਕੰਢੇ ਸਫੈਦੇ ਨਾਲ ਟਕਰਾ ਗਈ, ਜਿਸ ਨਾਲ ਗੱਡੀ ਪੂਰੀ ਤਰ੍ਹਾਂ ਚਕਨਾਚੂਰ ਹੋ ਗਈ।
ਲੋਕਾਂ ਨੇ ਚਾਰੇ ਜ਼ਖ਼ਮੀਆਂ ਨੂੰ ਸਰਾਭਾ ਹਸਪਤਾਲ ਲਿਆਂਦਾ, ਜਿੱਥੇ ਡਾਕਟਰਾਂ ਨੇ ਉਨ੍ਹਾਂ ਲੁਧਿਆਣਾ ਵਿਖੇ ਰੈਫਰ ਕਰ ਦਿੱਤਾ ਸੀ ਪਰ ਅੱਜ ਨੋਮਨਦੀਪ ਸਿੰਘ ਅਤੇ ਰਵੀਸ਼ੇਰ ਸਿੰਘ ਦੀ ਮੌਤ ਹੋ ਗਈ। ਦੋਵੇਂ ਕੁਝ ਦਿਨ ਪਹਿਲਾਂ ਹੀ ਕੈਨੇਡਾ ਤੋਂ ਆਏ ਸਨ ।
