ਕੁੜੀ ਨੂੰ ਪੱਕੇ ਤੌਰ ’ਤੇ ਕੈਨੇਡਾ ਭੇਜਣ ਦਾ ਝਾਂਸਾ ਦੇ ਕੇ 25 ਲੱਖ ਠੱਗੇ
Tuesday, Nov 25, 2025 - 11:26 AM (IST)
ਜ਼ੀਰਾ (ਰਾਜੇਸ਼ ਢੰਡ) : ਜ਼ੀਰਾ ਵਿਖੇ ਇਕ ਕੁੜੀ ਨੂੰ ਪੱਕੇ ਤੌਰ ’ਤੇ ਕੈਨੇਡਾ ਭੇਜਣ ਦਾ ਝਾਂਸਾ ਦੇ ਕੇ ਉਸ ਕੋਲੋਂ 25 ਲੱਖ ਰੁਪਏ ਠੱਗੀ ਮਾਰਨ ਦੇ ਦੋਸ਼ 'ਚ ਥਾਣਾ ਸਿਟੀ ਜ਼ੀਰਾ ਪੁਲਸ ਨੇ 4 ਲੋਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੇ ਬਿਆਨਾਂ ਵਿਚ ਪੂਨਮ ਅਰੋੜਾ ਪਤਨੀ ਰਵੀ ਕਾਂਤ ਵਾਸੀ ਵਾਰਡ ਨੰਬਰ-13 ਅਗਰਵਾਲ ਸਟਰੀਟ ਜ਼ੀਰਾ ਨੇ ਦੱਸਿਆ ਕਿ ਉਸ ਦੀ ਧੀ ਤਮੰਨਾ ਅਰੋੜਾ ਨੂੰ ਪੱਕੇ ਤੌਰ ’ਤੇ ਕੈਨੇਡਾ ਭੇਜਣ ਦਾ ਝਾਂਸਾ ਦਿੱਤਾ ਗਿਆ।
ਇਸ 'ਚ ਦੋਸ਼ੀਅਨ ਗੁਰਪ੍ਰੀਤ ਸਿੰਘ ਉਰਫ਼ ਕਾਕਾ ਪੁੱਤਰ ਹਰਭਜਨ ਸਿੰਘ ਵਾਸੀ ਨੇੜੇ ਨਿਮਾਜੀ ਚਿਸਤੀ ਨਾਨਕ ਨਗਰੀ ਟੈਂਕੀ ਵਾਲੀ ਗਲੀ ਮੋਗਾ ਹਾਲ ਵਾਸੀ ਕੈਨੇਡਾ, ਸਿਮਰਜੀਤ ਕੌਰ ਪਤੀ ਗੁਰਪ੍ਰੀਤ ਸਿੰਘ ਪੁਰਬਾ ਵਾਸੀ ਨੇੜੇ ਨਿਮਾਜੀ ਚਿਸਤੀ ਨਾਨਕ ਨਗਰੀ ਟੈਂਕੀ ਵਾਲੀ ਗਲੀ ਮੋਗਾ ਹਾਲ ਵਾਸੀ ਕੈਨੇਡਾ, ਅਰਸ਼ਦੀਪ ਗਰਚਾ ਪੁੱਤਰ ਜਗਸੀਰ ਗਰਚਾ ਵਾਸੀ ਗਲੀ ਨੰਬਰ 3-1,2 ਢਿੱਲੋਂ ਨਗਰ, ਲੁਹਾਰਾ ਲੁਧਿਆਣਾ ਹਾਲ ਵਾਸੀ ਕੈਨੇਡਾ ਅਤੇ ਅਨਮੁਲ ਗਰਚਾ ਪੁੱਤਰ ਜਗਸੀਰ ਗਰਚਾ ਵਾਸੀ ਗਲੀ ਨੰਬਰ 3-1,2 ਢਿੱਲੋਂ ਨਗਰ, ਲੁਹਾਰਾ ਲੁਧਿਆਣਾ ਹਾਲ ਵਾਸੀ ਕੈਨੇਡਾ ਸ਼ਾਮਲ ਸਨ। ਉਨ੍ਹਾਂ ਨੇ 25 ਲੱਖ ਰੁਪਏ ਦੀ ਠੱਗੀ ਮਾਰੀ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਐੱਚਸੀ ਗੁਰਲਾਲ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਉਕਤ ਦੋਸ਼ੀਅਨ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।
