ਪੰਜਾਬ ਦੇ 2 ਨੌਜਵਾਨਾਂ ਸਮੇਤ ਯੂਕ੍ਰੇਨ ਦੇ ਜੰਗੀ ਖੇਤਰ ’ਚ ਫਸੇ 19 ਭਾਰਤੀ, 5 ਲਾਪਤਾ, ਵੀਡੀਓ ਨੇ ਖੋਲ੍ਹੇ ਰਾਜ਼
Wednesday, Nov 12, 2025 - 12:26 PM (IST)
ਜਲੰਧਰ (ਅਨਿਲ ਪਾਹਵਾ)-ਭਾਰਤ ਤੋਂ ਰੋਜ਼ੀ-ਰੋਟੀ ਕਮਾਉਣ ਰੂਸ ਗਏ 19 ਨੌਜਵਾਨਾਂ ਦੇ ਉੱਥੇ ਫਸਣ ਦੀ ਖ਼ਬਰ ਸਾਹਮਣੇ ਆਈ ਹੈ। ਇਨ੍ਹਾਂ 19 ਨੌਜਵਾਨਾਂ ’ਚੋਂ ਕੁਝ ਨੌਜਵਾਨਾਂ ਦੇ ਲਾਪਤਾ ਹੋਣ ਦੀ ਵੀ ਖ਼ਬਰ ਹੈ। ਰੂਸ ਇਨ੍ਹਾਂ ਨੌਜਵਾਨਾਂ ਨੂੰ ਆਪਣੀ ਫ਼ੌਜ ’ਚ ਵਰਤ ਰਿਹਾ ਹੈ ਅਤੇ ਉਨ੍ਹਾਂ ਨੂੰ ਯੂਕ੍ਰੇਨ ’ਚ ਕਿਸੇ ਥਾਂ ’ਤੇ ਤਾਇਨਾਤ ਕੀਤਾ ਗਿਆ ਹੈ। ਇਸ ਸਮੇਂ ਸੋਸ਼ਲ ਮੀਡੀਆ ’ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ’ਚ ਉਕਤ ਨੌਜਵਾਨ ਭਾਰਤ ਸਰਕਾਰ ਨੂੰ ਆਪਣੀ ਜਾਨ ਬਚਾਉਣ ਲਈ ਅਪੀਲ ਕਰ ਰਹੇ ਹਨ।
19 ’ਚ ਜਲੰਧਰ ਤੇ ਤਰਨਤਾਰਨ ਦੇ ਵੀ ਨੌਜਵਾਨ
ਖ਼ਬਰ ਦੇ ਅਨੁਸਾਰ ਭਾਰਤ ਦੇ ਇਹ 19 ਨੌਜਵਾਨ, ਜਿਨ੍ਹਾਂ ’ਚ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼ ਅਤੇ ਜੰਮੂ ਦੇ ਕਈ ਨੌਜਵਾਨ ਸ਼ਾਮਲ ਹਨ। ਪੰਜਾਬ ਦੇ ਜਲੰਧਰ ਅਤੇ ਤਰਨਤਾਰਨ ਦੇ 2 ਨੌਜਵਾਨ, ਹਰਿਆਣਾ ਦੇ ਕਰਨਾਲ, ਯੂ. ਪੀ. ਦੇ ਮੇਰਠ, ਸ਼ਾਮਲੀ ਅਤੇ ਜੰਮੂ ਦੇ ਕੁਝ ਨੌਜਵਾਨ ਇਨ੍ਹਾਂ ’ਚ ਸ਼ਾਮਲ ਹਨ। ਇਹ ਸਾਰੇ ਇਮੀਗ੍ਰੇਸ਼ਨ ਕੰਪਨੀ ਰਾਹੀਂ ਵਿਦੇਸ਼ ਗਏ ਸਨ। ਰੂਸ ’ਚ ਉਨ੍ਹਾਂ ਦਾ ਕਿਸੇ ਕੰਪਨੀ ਨਾਲ ਕਾਂਟ੍ਰੈਕਟ ਸਾਈਨ ਕਰਵਾਇਆ ਗਿਆ ਸੀ। ਵਾਇਰਲ ਵੀਡੀਓ ਵਿਚ ਇਕ ਨੌਜਵਾਨ ਨੂੰ ਇਹ ਕਹਿੰਦੇ ਸੁਣਿਆ ਜਾ ਸਕਦਾ ਹੈ ਕਿ ਉਸ ਨੂੰ ਸਥਾਨਕ ਠੇਕੇਦਾਰ ਨੇ ਰੂਸੀ ਫ਼ੌਜ ਦੇ ਹਵਾਲੇ ਕਰ ਦਿੱਤਾ ਸੀ। ਨੌਜਵਾਨ ਨੇ ਕਿਹਾ ਕਿ ਰੂਸੀ ਫ਼ੌਜ ਨੇ ਉਸ ਨੂੰ ਸਿਰਫ਼ ਇਕ ਮਹੀਨੇ ਦੀ ਟ੍ਰੇਨਿੰਗ ਦਿੱਤੀ, ਜਦਕਿ ਰੂਸੀ ਫ਼ੌਜੀਆਂ ਨੂੰ ਇਹੀ ਟ੍ਰੇਨਿੰਗ ਇਕ ਸਾਲ ਦੀ ਦਿੱਤੀ ਜਾਂਦੀ ਹੈ।
ਇਹ ਵੀ ਪੜ੍ਹੋ: ਪਾਸਪੋਰਟ ਬਣਵਾਉਣ ਵਾਲਿਆਂ ਲਈ Good News! ਜਲਦੀ ਕਰੋ ਅਪਲਾਈ, 12 ਨਵੰਬਰ ਨੂੰ ਹੋਵੇਗਾ...
ਨੌਜਵਾਨ ਨੇ ਕਿਹਾ ਕਿ ਉਨ੍ਹਾਂ ਨਾਲ ਜੋ ਕਾਂਟ੍ਰੈਕਟ ਹੋਇਆ ਸੀ ਉਸ ’ਚ ਉਨ੍ਹਾਂ ਦੀ ਜਾਬ ਨਵੇਂ ਟ੍ਰੇਨਿੰਗ ਸੈਂਟਰ ਬਣਾਉਣ ਦੀ ਸੀ ਪਰ ਇਨ੍ਹਾਂ ਨੇ ਸਾਨੂੰ ਟ੍ਰੇਨਿੰਗ ਸੈਂਟਰਾਂ ’ਚ ਭੇਜ ਕੇ ਸਾਡੀ ਹੀ ਟ੍ਰੇਨਿੰਗ ਸ਼ੁਰੂ ਕਰਵਾ ਦਿੱਤੀ। ਪਹਿਲਾਂ 3 ਮਹੀਨਿਆਂ ਦੀ ਟ੍ਰੇਨਿੰਗ ਦੱਸੀ ਗਈ ਪਰ 20 ਦਿਨਾਂ ਬਾਅਦ ਹੀ ਉਨ੍ਹਾਂ ਨੂੰ ਏ.ਕੇ.-47 ਅਤੇ ਹੋਰ ਹਥਿਆਰ ਦੇ ਕੇ ਬਾਰਡਰ ’ਤੇ ਤਾਇਨਾਤ ਕਰ ਦਿੱਤਾ ਗਿਆ, ਜਿੱਥੇ ਲਗਾਤਾਰ ਡਰੋਨ ਹਮਲੇ ਅਤੇ ਬੰਬਾਰੀ ਹੋ ਰਹੀ ਸੀ।
ਰੂਸ ਦੇ ਕਬਜ਼ੇ ਵਾਲੇ ਯੂਕ੍ਰੇਨ ਦੀ ਚੌਕੀ ’ਤੇ ਤਾਇਨਾਤ ਹਨ ਨੌਜਵਾਨ
ਇਹ ਵੀ ਪਤਾ ਲੱਗਾ ਹੈ ਕਿ ਰੂਸ ਨੇ ਹੁਣ ਇਨ੍ਹਾਂ 19 ਨੌਜਵਾਨਾਂ ’ਚੋਂ 14 ਨੂੰ ਯੂਕ੍ਰੇਨ ਸ਼ਿਫਟ ਕਰ ਦਿੱਤਾ ਹੈ, ਜਿੱਥੇ ਉਹ ਇਸ ਸਮੇਂ ਰੂਸ ਦੇ ਕਬਜ਼ੇ ਵਾਲੀ ਯੂਕ੍ਰੇਨੀ ਚੌਕੀ ’ਤੇ ਤਾਇਨਾਤ ਹਨ। ਉੱਥੇ ਨੈੱਟਵਰਕ ਦੀ ਬਹੁਤ ਸਮੱਸਿਆ ਹੈ ਅਤੇ ਉਹ ਨੌਜਵਾਨ ਫ਼ੋਨ ’ਤੇ ਸਿੱਧੀ ਗੱਲ ਕਰਨ ’ਚ ਅਸਮਰੱਥ ਹਨ। ਇਨ੍ਹਾਂ ਨੌਜਵਾਨਾਂ ਵੱਲੋਂ ਭਾਰਤ ਸਰਕਾਰ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਉਨ੍ਹਾਂ ਦੇ ਕਾਂਟ੍ਰੈਕਟ ਰੱਦ ਕਰਨ ਦੀ ਸ਼ਰਤ ਨੂੰ ਹੁਣ ਸਿਰਫ਼ 7-8 ਦਿਨ ਰਹਿ ਗਏ ਹਨ, ਜੇ ਉਨ੍ਹਾਂ ਦਾ ਕਾਂਟ੍ਰੈਕਟ ਰੱਦ ਨਹੀਂ ਹੋਇਆ ਤਾਂ ਉਹ ਫਸ ਜਾਣਗੇ। ਨੌਜਵਾਨਾਂ ਨੇ ਇਹ ਵੀ ਅਪੀਲ ਕੀਤੀ ਹੈ ਕਿ ਜੇ ਇਸ ਤਰ੍ਹਾਂ ਚੱਲਦਾ ਰਿਹਾ ਤਾਂ ਉਹ ਕਿਸੇ ਨਾ ਕਿਸੇ ਧਮਾਕੇ ’ਚ ਮਰ ਜਾਣਗੇ, ਜਦਕਿ ਇਨ੍ਹਾਂ ਨੌਜਵਾਨਾਂ ਦੇ ਪਰਿਵਾਰ ਵਾਲਿਆਂ ਦਾ ਬਹੁਤ ਬੁਰਾ ਹਾਲ ਹੈ।
ਇਹ ਵੀ ਪੜ੍ਹੋ: ਜਲੰਧਰ 'ਚ ਸੈਲੂਨ 'ਤੇ ਪੁੱਜੀ ਪਤਨੀ ਨੂੰ ਵੇਖ ਪਤੀ ਦੇ ਉੱਡੇ ਹੋਸ਼! ਅੰਦਰੋਂ ਸੈਲੂਨ ਮਾਲਕਣ ਨਾਲ ਰੰਗੇ ਹੱਥੀਂ...
5 ਨੌਜਵਾਨਾਂ ਦਾ ਕੋਈ ਸੁਰਾਗ ਨਹੀਂ
ਇਹ ਖ਼ਬਰ ਵੀ ਸਾਹਮਣੇ ਆਈ ਹੈ ਕਿ ਇਨ੍ਹਾਂ 19 ਨੌਜਵਾਨਾਂ ’ਚੋਂ 5 ਨੌਜਵਾਨ ਲਾਪਤਾ ਹਨ ਅਤੇ ਉਨ੍ਹਾਂ ਬਾਰੇ ਕਿਸੇ ਨੂੰ ਕੋਈ ਜਾਣਕਾਰੀ ਨਹੀਂ ਹੈ। ਯੂਕ੍ਰੇਨ ’ਚ ਫਸੇ ਇਨ੍ਹਾਂ ਨੌਜਵਾਨਾਂ ’ਚੋਂ ਇਕ ਨਾਲ ਜਦੋਂ ਗੱਲ ਕੀਤੀ ਗਈ ਤਾਂ ਉਸ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਉਹ ਸਾਰੇ ਇਕੱਠੇ ਹੋਏ ਸਨ ਪਰ ਉਸ ਤੋਂ ਬਾਅਦ 5 ਨੌਜਵਾਨਾਂ ਨੂੰ ਕਿਤੇ ਹੋਰ ਸ਼ਿਫਟ ਕਰ ਦਿੱਤਾ ਗਿਆ, ਉਹ ਜ਼ਿੰਦਾ ਵੀ ਹਨ ਜਾਂ ਨਹੀਂ, ਇਸ ਬਾਰੇ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ। ਨੌਜਵਾਨ ਨੇ ਕਿਹਾ ਕਿ ਜੇ ਭਾਰਤ ਸਰਕਾਰ ਨੇ ਉਨ੍ਹਾਂ ਵੱਲ ਕੋਈ ਧਿਆਨ ਨਾ ਦਿੱਤਾ ਤਾਂ ਉਹ ਲੋਕ ਜ਼ਿਆਦਾ ਸਮੇਂ ਤੱਕ ਨਹੀਂ ਬਚ ਸਕਣਗੇ ਕਿਉਂਕਿ ਉਹ ਲੋਕ ਜੰਗੀ ਖੇਤਰ ’ਚ ਤਾਇਨਾਤ ਹਨ।
ਖਾਣ ਲਈ ਸਿਰਫ਼ ਬਰੈੱਡ ਅਤੇ ਕੀਤੀ ਜਾਂਦੀ ਕੁੱਟਮਾਰ
ਇਹ ਵੀ ਗੱਲ ਸਾਹਮਣੇ ਆਈ ਹੈ ਕਿ ਰੂਸ ਦੀ ਫੌਜ ਵੱਲੋਂ ਇਨ੍ਹਾਂ ਨੌਜਵਾਨਾਂ ਨੂੰ ਜ਼ਬਰਦਸਤੀ ਤਾਇਨਾਤ ਕੀਤਾ ਗਿਆ ਹੈ। ਨੌਜਵਾਨ ਨੇ ਦੱਸਿਆ ਕਿ ਉਨ੍ਹਾਂ ਨੂੰ ਖਾਣ ਲਈ ਕੁਝ ਵੀ ਸਹੀ ਨਹੀਂ ਦਿੱਤਾ ਜਾ ਰਿਹਾ। 2 ਵਾਰ ਦਿਨ ’ਚ ਬਰੈੱਡ ਦਿੱਤੀ ਜਾਂਦੀ ਹੈ ਅਤੇ ਇਸ ਤੋਂ ਇਲਾਵਾ ਉਨ੍ਹਾਂ ਨਾਲ ਕੁੱਟਮਾਰ ਵੀ ਕੀਤੀ ਜਾਂਦੀ ਹੈ। ਹੁਣ ਉਨ੍ਹਾਂ ਕੋਲੋਂ ਮੋਬਾਇਲ ਵੀ ਵਾਪਸ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਕਿਸੇ ਨਾਲ ਵੀ ਗੱਲ ਨਹੀਂ ਕਰਨ ਦਿੱਤੀ ਜਾ ਰਹੀ। ਉਹ ਚੋਰੀ ਭਾਰਤ ’ਚ ਆਪਣੇ ਨਜ਼ਦੀਕੀ ਰਿਸ਼ਤੇਦਾਰਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
ਇਹ ਵੀ ਪੜ੍ਹੋ: ਪੰਜਾਬ ਦੇ ਬਿਜਲੀ ਖ਼ਪਤਕਾਰ ਦੇਣ ਧਿਆਨ! ਪਾਵਰਕਾਮ ਨੇ ਲਾਗੂ ਕੀਤਾ ਨਵਾਂ ਸਿਸਟਮ, ਹੁਣ ਬਿਜਲੀ ਬਿੱਲ...
ਦੂਤਘਰ ਤੋਂ ਵੀ ਨਹੀਂ ਮਿਲ ਰਿਹਾ ਰਿਸਪਾਂਸ
ਯੂਕ੍ਰੇਨ ’ਚ ਫਸੇ ਇਨ੍ਹਾਂ ਭਾਰਤੀ ਨੌਜਵਾਨਾਂ ਨੇ ਭਾਰਤੀ ਦੂਤਘਰ ਨੂੰ ਵੀ ਅਪੀਲ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਉਨ੍ਹਾਂ ਦੀ ਅਜੇ ਤੱਕ ਕੋਈ ਸੁਣਵਾਈ ਨਹੀਂ ਹੋਈ। ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਉਨ੍ਹਾਂ ਨੇ ਦੂਤਘਰ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਨੂੰ ਵ੍ਹਟਸਐਪ ਰਾਹੀਂ ਸੰਪਰਕ ਕਰਨ ਦੀ ਬਜਾਏ ਈਮੇਲ ਕਰਨ ਲਈ ਕਿਹਾ ਗਿਆ। ਫਿਰ ਵੀ ਉਨ੍ਹਾਂ ਨੂੰ ਕੋਈ ਢੁੱਕਵਾਂ ਜਵਾਬ ਨਹੀਂ ਮਿਲਿਆ। ਉਨ੍ਹਾਂ ਨੇ ਆਪਣੀ ਤੁਰੰਤ ਰਿਹਾਈ ਅਤੇ ਭਾਰਤ ਵਾਪਸ ਭੇਜਣ ਦੀ ਅਪੀਲ ਕੀਤੀ ਹੈ।
ਇਹ ਵੀ ਪੜ੍ਹੋ: ਰਾਜਾ ਵੜਿੰਗ ਦੇ ਵਿਵਾਦਤ ਬਿਆਨ ਮਗਰੋਂ ਸਿਆਸਤ 'ਚ ਵੱਡੀ ਹਲਚਲ! ਇਸ ਕਾਂਗਰਸੀ ਆਗੂ ਨੇ ਦਿੱਤਾ ਅਸਤੀਫ਼ਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
