ਤਰਨਤਾਰਨ, ਨਗਰੋਟਾ ਤੇ ਬਡਗਾਮ ’ਚ ਵੋਟਾਂ ਦੀ ਗਿਣਤੀ ਅੱਜ
Friday, Nov 14, 2025 - 05:37 AM (IST)
ਤਰਨਤਾਰਨ (ਰਮਨ ਚਾਵਲਾ) - ਵਿਧਾਨ ਸਭਾ ਹਲਕਾ 021-ਤਰਨਤਾਰਨ ਦੀ 11 ਨਵੰਬਰ ਨੂੰ ਹੋਈ ਜ਼ਿਮਨੀ ਚੋਣ ਦੀਆਂ ਵੋਟਾਂ ਦੀ ਗਿਣਤੀ ਸਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ ਅਤੇ 14 ਨਵੰਬਰ ਨੂੰ ਸਵੇਰੇ 8:00 ਵਜੇ ਗਿਣਤੀ ਦੀ ਪ੍ਰਕਿਰਿਆ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਸ਼ੁਰੂ ਕਰ ਦਿੱਤੀ ਜਾਵੇਗੀ।
ਉਥੇ ਹੀ ਕੇਂਦਰ ਸ਼ਾਸਿਤ ਸੂਬੇ ਜੰਮੂ-ਕਸ਼ਮੀਰ ਦੇ 2 ਵਿਧਾਨ ਸਭਾ ਹਲਕਿਆਂ ਨਗਰੋਟਾ ਤੇ ਬਡਗਾਮ ਦੇ ਚੋਣ ਨਤੀਜੇ ਸ਼ੁੱਕਰਵਾਰ ਐਲਾਨੇ ਕੀਤੇ ਜਾਣਗੇ। ਜ਼ਿਕਰਯੋਗ ਹੈ ਕਿ ਵਿਧਾਨ ਸਭਾ ਹਲਕਾ ਤਰਨਤਾਰਨ ਦੀ ਜਿਮਨੀ ਚੋਣ ਵਿਚ ਆਪਣੀ ਕਿਸਮਤ ਅਜਮਾਉਣ ਵਾਲੇ 15 ਉਮੀਦਵਾਰਾਂ ਵਿਚੋਂ ਕਿਸ ਉਮੀਦਵਾਰ ਨੂੰ ਵੋਟਰ ਆਪਣਾ ਵਿਧਾਇਕ ਸਵੀਕਾਰ ਕਰਦੇ ਹਨ, ਇਸ ਦਾ ਪਤਾ ਸ਼ੁਕਰਵਾਰ ਦੁਪਹਿਰ 1 ਵਜੇ ਤੱਕ ਸਾਫ ਹੋ ਜਾਵੇਗਾ।
