ਇਹ ਬਿੱਲਾ ਦੱਸੇਗਾ ਕੌਣ ਬਣੇਗਾ ਵਿਸ਼ਵ ਕੱਪ ਜੇਤੂ
Saturday, Jun 09, 2018 - 09:20 PM (IST)

ਸੇਂਟ ਪੀਟਰਸਬਰਗ—ਵਿਸ਼ਵ ਕੱਪ 2010 'ਚ ਜਿਸ ਤਰ੍ਹਾਂ ਆਕਟੋਪਸ ਪਾਲ ਨੇ ਭੱਵਿਖਵਾਣੀਆਂ ਕੀਤੀਆਂ ਸਨ, ਉਸ ਤਰ੍ਹਾਂ ਰੂਸ 'ਚ ਸ਼ੁਰੂ ਹੋਣ ਵਾਲੇ ਫੁੱਟਬਾਲ ਦੇ ਇਸ ਮਹਾਸਮਰ 'ਚ ਇਕ ਬੋਲਾ ਸਫੇਦ ਬਿੱਲਾ ਅਕੀਲਿਸ ਇਹ ਕੰਮ ਕਰੇਗਾ।
ਅਕੀਲਿਸ ਦੇ ਸਾਹਮਣੇ ਟੀਮਾਂ ਦੇ ਝੰਡੇ ਦੇ ਨਿਸ਼ਾਨ ਵਰਗੇ ਬਾਓਲ ਰੱਖੇ ਜਾਣਗੇ। ਇੱਥੇ ਹਮਿਟੇਜ ਮਿਊਜੀਅਮ 'ਚ ਬਿੱਲੀਆਂ ਦੀ ਦੇਖਭਾਲ ਕਰਨ ਵਾਲੀ ਕੰਨਾ ਕਸਾਤਕਿਨਾ ਨੇ ਕਿਹਾ ਕਿ ਅਸੀਂ ਅਕਲਿਸ ਨੂੰ ਚੁਣਿਆ ਕਿਉਂਕਿ ਉਹ ਖੂਬਸੂਰਤ ਹੈ ਅਤੇ ਉਸ ਦੀਆਂ ਨੀਲੀਆਂ ਅੱਖਾਂ ਹਨ।ਉਹ ਬੋਲਾ ਹੈ, ਪਰ ਉਸ ਦਾ ਅੰਦਾਜ਼ਾ ਬਿਲਕੁਲ ਠੀਕ ਹੁੰਦਾ ਹੈ। ਉਨ੍ਹਾਂ ਨੇ ਕਿਹਾ ਕਿ ਉਹ ਪੂਰੇ ਟੂਰਨਾਮੈਂਟ ਦੌਰਾਨ ਉੱਥੇ ਰਹੇਗਾ ਤਾਂਕਿ ਫਾਰਮ 'ਚ ਰਹੇ।