ਵਾਹਨ ਚਾਲਕਾਂ ਲਈ ਅੱਜ ਵੱਡੇ ਖ਼ਤਰੇ ਦੀ ਘੰਟੀ! ਘਰੋਂ ਨਿਕਲਣ ਤੋਂ ਪਹਿਲਾਂ ਸਾਵਧਾਨ, ਪੜ੍ਹੋ ਇਹ ਖ਼ਬਰ
Wednesday, Mar 04, 2026 - 01:24 PM (IST)
ਨਾਭਾ (ਰਾਹੁਲ) : ਦੇਸ਼ ਭਰ 'ਚ ਹੋਲੀ ਦਾ ਤਿਉਹਾਰ ਬੜੇ ਹੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ। ਉੱਥੇ ਹੀ ਹੋਲੀ ਦੇ ਤਿਉਹਾਰ ਮੌਕੇ ਪਟਿਆਲਾ ਦੇ ਐੱਸ. ਐੱਸ. ਪੀ. ਵਰੁਣ ਸ਼ਰਮਾ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਨੌਜਵਾਨ ਹੁੱਲੜਬਾਜ਼ਾਂ ਅਤੇ ਬੁਲੇਟ ਮੋਟਰਸਾਈਕਲ 'ਤੇ ਪਟਾਕੇ ਵਜਾਉਣ ਵਾਲਿਆਂ ਖ਼ਿਲਾਫ਼ ਨਾਭਾ ਪੁਲਸ ਵੱਲੋਂ ਸ਼ਿਕੰਜਾ ਕੱਸਿਆ ਗਿਆ ਅਤੇ ਚਲਾਨ ਕੱਟੇ ਗਏ। ਨਾਭਾ ਸ਼ਹਿਰ 'ਚ ਜ਼ਿਆਦਾਤਰ ਨੌਜਵਾਨ ਮੋਟਰਸਾਈਕਲਾਂ 'ਤੇ ਟਰਿੱਪਲ ਸਵਾਰੀ ਕਰਦੇ ਨਜ਼ਰ ਆਏ ਅਤੇ ਪੁਲਸ ਵੱਲੋਂ ਵੀ ਧੜਾ-ਧੜ ਚਲਾਨ ਕੱਟੇ ਗਏ। ਜਿੱਥੇ ਵ੍ਹੀਕਲਾਂ ਨੂੰ ਇੰਪਾਊਂਡ ਕੀਤਾ ਗਿਆ, ਉੱਥੇ ਹੀ ਦੂਜੇ ਪਾਸੇ ਪੁਲਸ ਵੱਲੋਂ ਨੌਜਵਾਨਾਂ ਨੂੰ ਵਾਰਨਿੰਗ ਵੀ ਦਿੱਤੀ ਗਈ।
ਇਹ ਵੀ ਪੜ੍ਹੋ : ਬਿਜਲੀ ਬਿੱਲਾਂ ਨੂੰ ਲੈ ਕੇ ਮਚੀ ਹਾਹਾਕਾਰ, ਖ਼ਪਤਕਾਰਾਂ ਲਈ ਖੜ੍ਹੀ ਹੋਈ ਮੁਸੀਬਤ, CPDL ਦੀ...
ਇਸ ਮੌਕੇ 'ਤੇ ਨਾਭਾ ਕੋਤਵਾਲੀ ਇੰਚਾਰਜ ਸੌਰਵ ਸੱਭਰਵਾਲ ਨੇ ਕਿਹਾ ਕਿ ਨੇ ਐੱਸ. ਐੱਸ. ਪੀ. ਪਟਿਆਲਾ ਵੱਲੋਂ ਸਖ਼ਤ ਹਦਾਇਤਾਂ ਹਨ ਕਿ ਜੇਕਰ ਕੋਈ ਵੀ ਵਿਅਕਤੀ ਹੋਲੀ ਦੇ ਤਿਉਹਾਰ ਮੌਕੇ ਹੁੱਲੜਬਾਜ਼ੀ ਕਰਦਾ ਹੈ ਜਾਂ ਹੁੜਦੰਗ ਮਚਾਉਂਦਾ ਹੈ ਤਾਂ ਉਸ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਨਾਭਾ ਕੋਤਵਾਲੀ ਪੁਲਸ ਵੱਲੋਂ ਹੋਲੀ ਦੇ ਤਿਉਹਾਰ ਮੌਕੇ ਸਪੈਸ਼ਲ ਨਾਕਾ ਲਗਾ ਕੇ ਹੁੱਲੜਬਾਜ਼ ਨੌਜਵਾਨਾਂ ਦੇ ਚਲਾਨ ਕੱਟੇ ਗਏ।
ਇਹ ਵੀ ਪੜ੍ਹੋ : ਪੰਜਾਬ 'ਚ ਬੁੱਧਵਾਰ ਨੂੰ ਸਰਕਾਰੀ ਛੁੱਟੀ ਦਾ ਐਲਾਨ, ਸਕੂਲ-ਕਾਲਜ ਤੇ ਸਰਕਾਰੀ ਦਫ਼ਤਰ ਰਹਿਣਗੇ ਬੰਦ
ਨਾਭਾ ਕੋਤਵਾਲੀ ਇੰਚਾਰਜ ਸੌਰਵ ਸੱਭਰਵਾਲ ਨੇ ਕਿਹਾ ਕੀ ਹੋਲੀ ਦੇ ਤਿਉਹਾਰ ਦੇ ਮੱਦੇਨਜ਼ਰ ਹੁੱਲੜਬਾਜ਼ ਨੌਜਵਾਨਾਂ ਖ਼ਿਲਾਫ਼ ਅਸੀਂ ਸ਼ਿਕੰਜਾ ਕੱਸਿਆ ਹੋਇਆ ਹੈ ਅਤੇ ਉਨ੍ਹਾਂ ਦੇ ਚਲਾਨ ਕੱਟੇ ਗਏ ਹਨ ਕਿਉਂਕਿ ਨੌਜਵਾਨ ਜਿੱਥੇ ਬੁਲਟ ਦੇ ਪਟਾਕੇ ਮਾਰ ਰਹੇ ਹਨ, ਉੱਥੇ ਹੀ ਮੋਟਰਸਾਈਕਲ 'ਤੇ ਤਿੰਨ-ਤਿੰਨ ਨੌਜਵਾਨ ਬੈਠ ਕੇ ਕਾਨੂੰਨ ਦੀ ਉਲੰਘਣਾ ਕਰ ਰਹੇ ਅਤੇ ਉਨ੍ਹਾਂ ਨੂੰ ਅਸੀਂ ਸਮਝਾ ਰਹੇ ਹਾਂ ਅਤੇ ਚਲਾਨ ਵੀ ਕੱਟ ਰਹੇ ਹਾਂ। ਉਨ੍ਹਾਂ ਕਿਹਾ ਕਿ ਅਸੀਂ ਨੌਜਵਾਨਾਂ ਨੂੰ ਸੁਚੇਤ ਕਰ ਰਹੇ ਹਾਂ ਕਿ ਹੋਲੀ ਦੇ ਤਿਉਹਾਰ ਮੌਕੇ ਤੁਸੀਂ ਕੈਮੀਕਲ ਰੰਗਾਂ ਦਾ ਇਸਤੇਮਾਲ ਨਾ ਕਰੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
