''ਪੈਸੇ ਕਿੱਥੇ ਨੇ...?'' ਸੁਨੀਲ ਜਾਖੜ ਬੋਲੇ- ''ਇਹ ਪੰਜਾਬ ਦੀਆਂ ਜੜ੍ਹਾਂ ਪੁੱਟਣ ਵਾਲਾ ਬਜਟ''

Sunday, Mar 08, 2026 - 01:49 PM (IST)

''ਪੈਸੇ ਕਿੱਥੇ ਨੇ...?'' ਸੁਨੀਲ ਜਾਖੜ ਬੋਲੇ- ''ਇਹ ਪੰਜਾਬ ਦੀਆਂ ਜੜ੍ਹਾਂ ਪੁੱਟਣ ਵਾਲਾ ਬਜਟ''

ਬਰਨਾਲਾ (ਵੈੱਬ ਡੈਸਕ): ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਪੰਜਾਬ ਸਰਕਾਰ ਦੇ ਬਜਟ 'ਤੇ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਇਸ ਨੂੰ ਪੰਜਾਬ ਦੀਆਂ ਜੜ੍ਹਾਂ ਪੁੱਟਣ ਵਾਲਾ ਬਜਟ ਕਰਾਰ ਦਿੱਤਾ ਹੈ। ਉਨ੍ਹਾਂ ਔਰਤਾਂ ਨੂੰ 1000-1000 ਰੁਪਏ ਦੇਣ ਦੇ ਐਲਾਨ 'ਤੇ ਬੋਲਦਿਆਂ ਪੁੱਛਿਆ ਕਿ ਸਰਕਾਰ ਕੋਲ ਪੈਸੇ ਕਿੱਥੇ ਹਨ? ਤੇ ਇਹ ਪੈਸੇ ਆਉਣਗੇ ਕਿੱਥੋਂ? ਉਨ੍ਹਾਂ ਸਰਕਾਰ 'ਤੇ ਤੰਜ ਕੱਸਦਿਆਂ ਆਖਿਆ 'ਪੱਲੇ ਨ੍ਹੀਂ ਧੇਲਾ ਕਰਦੀ ਮੇਲਾ-ਮੇਲਾ'।

ਬਰਨਾਲਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਨੀਲ ਜਾਖੜ ਨੇ ਆਖਿਆ ਕਿ ਇਨ੍ਹਾਂ ਨੇ ਪੰਜਾਬ ਸਿਰ ਸਾਢੇ 4 ਲੱਖ ਕਰੋੜ ਰੁਪਏ ਦਾ ਕਰਜ਼ਾ ਚੜ੍ਹਾ ਦਿੱਤਾ ਹੈ। ਅਰਵਿੰਦ ਕੇਜਰੀਵਾਲ, ਮਨੀਸ਼ ਸਿਸੋਦੀਆ ਵਰਗੇ ਤਾਂ ਚਲੇ ਜਾਣਗੇ, ਫਸਣਾ ਪੰਜਾਬੀਆਂ ਨੇ ਹੀ ਹੈ। ਜਾਖੜ ਨੇ ਕਿਹਾ ਕਿ ਉਹ ਇਸ ਬਜਟ ਬਾਰੇ ਸਾਰੇ ਤੱਥਾਂ ਪੜਚੋਲ ਕਰਨ ਮਗਰੋਂ ਕੱਲ੍ਹ ਪ੍ਰੈੱਸ ਕਾਨਫ਼ਰੰਸ ਕਰਨਗੇ। 


author

Anmol Tagra

Content Editor

Related News