ਜਲੰਧਰ ਵਾਸੀ ਦੇਣ ਧਿਆਨ! 4 ਮਾਰਚ ਲਈ ਵੱਡਾ ਐਲਾਨ, ਬੰਦ ਰਹਿਣਗੀਆਂ ਇਹ ਮਸ਼ਹੂਰ ਦੁਕਾਨਾਂ
Monday, Mar 02, 2026 - 11:22 AM (IST)
ਜਲੰਧਰ (ਖੁਰਾਣਾ, ਅਰੋੜਾ)- ਇਲੈਕਟ੍ਰਾਨਿਕਸ ਮਾਰਕੀਟ ਨਾਲ ਸੰਬੰਧਤ 13 ਐਸੋਸੀਏਸ਼ਨਾਂ ਦੇ ਨੁਮਾਇੰਦਿਆਂ ਦੀ ਇਕ ਸਾਂਝੀ ਮੀਟਿੰਗ ਐਤਵਾਰ ਪ੍ਰਧਾਨ ਬਲਜੀਤ ਸਿੰਘ ਆਹਲੂਵਾਲੀਆ ਦੀ ਦੇਖ-ਰੇਖ ਹੇਠ ਹੋਈ। ਇਸ ਮੀਟਿੰਗ ਵਿਚ ਬਾਜ਼ਾਰ ਨਾਲ ਜੁੜੇ ਵੱਖ-ਵੱਖ ਅਹੁਦੇਦਾਰਾਂ ਨੇ ਹਿੱਸਾ ਲਿਆ। ਮੀਟਿੰਗ ਵਿਚ ਹਰਮਿੰਦਰਪਾਲ ਭਸੀਨ, ਭੁਪਿੰਦਰ ਲੱਕੀ, ਸੁਰਿੰਦਰ ਸਿੰਘ, ਨੀਟਾ ਮੁਰਗਈ, ਸੰਦੀਪ ਕੁਮਾਰ, ਰੌਕੀ ਮਨਚੰਦਾ, ਹਰਪ੍ਰੀਤ ਲਵਲੀ, ਸਰਬਜੀਤ ਆਨੰਦ, ਜਸਪਾਲ ਫਲੋਰਾ, ਬਲਬੀਰ ਸਿੰਘ, ਰਾਜ ਕੁਮਾਰ, ਅਰਵਿੰਦਰ ਮਦਾਨ, ਯੋਗੇਸ਼ ਕੁਮਾਰ ਅਤੇ ਸਰਬਜੀਤ ਮੱਕੜ ਸਮੇਤ ਹੋਰ ਨੁਮਾਇੰਦੇ ਹਾਜ਼ਰ ਸਨ।
ਇਹ ਵੀ ਪੜ੍ਹੋ: ਵਿਧਾਨ ਸਭਾ ਚੋਣਾਂ ਲਈ ਸਮਰਾਲਾ ਹਲਕੇ ਤੋਂ ਅਕਾਲੀ ਦਲ ਨੇ ਐਲਾਨਿਆ ਉਮੀਦਵਾਰ
ਮੀਟਿੰਗ ਦੌਰਾਨ ਸਰਬਸੰਮਤੀ ਨਾਲ ਫ਼ੈਸਲਾ ਲਿਆ ਗਿਆ ਕਿ ਹੋਲੀ ਦੇ ਤਿਉਹਾਰ ਦੇ ਸਬੰਧ ਵਿਚ ਫਗਵਾੜਾ ਗੇਟ ਅਤੇ ਇਸ ਦੇ ਆਲੇ-ਦੁਆਲੇ ਸਥਿਤ ਇਲੈਕਟ੍ਰਾਨਿਕਸ ਦੇ ਸਾਮਾਨ ਦੀਆਂ ਸਾਰੀਆਂ ਦੁਕਾਨਾਂ 4 ਮਾਰਚ ਨੂੰ ਪੂਰਾ ਦਿਨ ਬੰਦ ਰਹਿਣਗੀਆਂ। ਐਸੋਸੀਏਸ਼ਨ ਨੇ ਸਾਰੇ ਵਪਾਰੀਆਂ ਨੂੰ ਇਸ ਫ਼ੈਸਲੇ ਦੀ ਪਾਲਣਾ ਕਰਨ ਅਤੇ ਬਾਜ਼ਾਰ ਵਿਚ ਇਕਜੁੱਟਤਾ ਬਣਾਈ ਰੱਖਣ ਦੀ ਅਪੀਲ ਕੀਤੀ। ਇਲੈਕਟ੍ਰਾਨਿਕਸ ਮਾਰਕੀਟ ਨਾਲ ਜੁੜੇ ਅਹੁਦੇਦਾਰ ਬਲਜੀਤ ਸਿੰਘ ਆਹਲੂਵਾਲੀਆ ਦੀ ਅਗਵਾਈ ਵਿਚ ਮੀਟਿੰਗ ਕਰਦੇ ਹੋਏ। (ਠਾਕੁਰ)
ਟੂ-ਵ੍ਹੀਲਰ ਡੀਲਰਜ਼ ਦੀਆਂ ਦੁਕਾਨਾਂ ਵੀ ਰਹਿਣਗੀਆਂ ਬੰਦ
ਜਲੰਧਰ (ਅਰੋੜਾ)-ਹੋਲਾ-ਮਹੱਲਾ ਦੇ ਮੱਦੇਨਜ਼ਰ 4 ਮਾਰਚ ਨੂੰ ਟੂ-ਵ੍ਹੀਲਰ ਡੀਲਰਜ਼ ਦੀਆਂ ਦੁਕਾਨਾਂ ਬੰਦ ਰਹਿਣਗੀਆਂ। ਉਕਤ ਜਾਣਕਾਰੀ ਟੂ-ਵ੍ਹੀਲਰ ਡੀਲਰਜ਼ ਐਸੋਸੀਏਸ਼ਨ ਦੇ ਪ੍ਰਧਾਨ ਤਜਿੰਦਰ ਸਿੰਘ ਪ੍ਰਦੇਸੀ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਐਸੋਸੀਏਸ਼ਨ ਦੀ ਹੋਈ ਮੀਟਿੰਗ ਵਿਚ ਲਏ ਉਕਤ ਫ਼ੈਸਲੇ ਅਨੁਸਾਰ ਇਸ ਦਿਨ ਹੋਲੀ ਅਤੇ ਹੋਲੇ ਮਹੱਲੇ ਦੇ ਮੱਦੇਨਜ਼ਰ ਐਸੋਸੀਏਸ਼ਨ ਨਾਲ ਸੰਬੰਧਤ ਸੇਲ-ਪ੍ਰਚੇਜ਼ ਦੀਆਂ ਸਾਰੀਆਂ ਦੁਕਾਨਾਂ ਬੰਦ ਰਹਿਣਗੀਆਂ। ਉਨ੍ਹਾਂ ਸਾਰੇ ਟੂ-ਵ੍ਹੀਲਰ ਡੀਲਰਾਂ ਨੂੰ ਇਸ ਫੈਸਲੇ ਦੀ ਪਾਲਣਾ ਕਰਨ ਅਤੇ ਬਾਜ਼ਾਰ ਵਿਚ ਇਕਜੁੱਟਤਾ ਬਣਾਈ ਰੱਖਣ ਦੀ ਅਪੀਲ ਕੀਤੀ।
ਇਹ ਵੀ ਪੜ੍ਹੋ: ਪੰਜਾਬ 'ਚ ਵੱਡੀ ਵਾਰਦਾਤ! ਕਿਸਾਨ ਆਗੂ ਤੇ ਸਰਪੰਚ 'ਤੇ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਹਮਲਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
