ਟਾਈਗਰ ਵੁਡਸ ਨੇ 15ਵਾਂ ਮੇਜਰ ਖਿਤਾਬ ਕੀਤਾ ਆਪਣੇ ਨਾਂ
Monday, Apr 15, 2019 - 01:06 PM (IST)

ਆਗਸਟਾ : ਟਾਈਗਰ ਵੁਡਸ ਨੇ ਵਿਵਾਦਾਂ ਅਤੇ ਕਰੀਅਰ ਲਈ ਖਤਰਾ ਬਣੀ ਸੱਟ ਤੋਂ ਉਭਰ ਕੇ ਸ਼ਾਨਦਾਰ ਵਾਪਸੀ ਕਰਦਿਆਂ ਬੈਕ ਨਾਈਨ ਰੈਲੀ ਦੇ ਨਾਲ 83ਵਾਂ ਮਾਸਟਰਸ ਗੋਲਫ ਖਿਤਾਬ ਜਿੱਤਿਆ ਹੈ ਤਾਂ ਉਥੇ ਹੀ ਇਹ ਉਸ ਦੇ ਕਰੀਅਰ ਦਾ 15ਵਾਂ ਖਿਤਾਬ ਹੈ। ਪਿਛਲੇ 11 ਸਾਲ ਤੋਂ ਖਿਤਾਬ ਲਈ ਤਰਸ ਰਹੇ 43 ਸਾਲਾ ਅਮਰੀਕੀ ਖਿਡਾਰੀ ਵੁਡਸ ਨੇ 2008 ਯੂ. ਐੱਸ. ਓਪਨ ਤੋਂ ਪਹਿਲਾ ਖਿਤਾਬ ਆਪਣੇ ਨਾਂ ਕੀਤਾ ਹੈ। ਉਸ ਨੇ ਜਿੱਤ ਤੋਂ ਬਾਅਦ ਕਿਹਾ, ''ਜੋ ਕੁਝ ਵੀ ਹੋਇਆ, ਉਸ ਤੋਂ ਬਾਅਦ ਇਹ ਚਮਤਕਾਰ ਹੈ। ਮੈਂ ਚੱਲ ਵੀ ਨਹੀਂ ਸਕਦਾ ਸੀ, ਸੋ ਨਹੀਂ ਸਕਦਾ ਸੀ ਅਤੇ ਕੁਝ ਵੀ ਨਹੀਂ ਕਰ ਸਕਦਾ ਸੀ। ਅਜਿਹੇ 'ਚ ਵਾਪਸੀ ਕਰ ਕੇ ਖਿਤਾਬ ਜਿੱਤਣਾ ਹੈਰਾਨੀ ਦੀ ਗੱਲ ਹੈ।''
ਵੁਡਸ ਦਾ 2005 ਤੋਂ ਬਾਅਦ ਇਹ ਪਹਿਲਾ ਅਤੇ ਕੁਲ 5ਵਾਂ ਮਾਸਟਰਸ ਖਿਤਾਬ ਹੈ। ਉਸ ਨੇ 13 ਅੰਡਰ 275 ਦਾ ਸਕੋਰ ਕਰ ਕੇ 1.82 ਮਿਲੀਅਨ ਯੂਰੋ ਪੁਰਸਕਾਰ ਦੇ ਤੌਰ 'ਚੇ ਜਿੱਤੇ। ਅਮਰੀਕਾ ਦੇ ਬਰੂਕਸ ਕੋਪਕਾ, ਡਸਟਿਨ ਜਾਨਸਨ ਅਤੇ ਸੈਂਡਰ ਸ਼ਾਫੇਲੇ ਦੂਜੇ ਸਥਾਨ 'ਤੇ ਰਹੇ।