ਰੋਨਾਲਡੋ ''ਤੇ ਅਲੈਗਜ਼ੈਂਡਰਾ ਨੇ ਲਾਇਆ ਭੱਦੇ ਮੈਸੇਜ ਭੇਜਣ ਦਾ ਦੋਸ਼
Tuesday, Mar 19, 2019 - 04:36 AM (IST)

ਜਲੰਧਰ - ਵੈਨੇਜ਼ੁਏਲਾ ਦੀ ਮਾਡਲ ਅਲੈਗਜ਼ੈਂਡਰਾ ਮੈਂਡੀਜ ਨੇ ਦੋਸ਼ ਲਾਇਆ ਹੈ ਕਿ ਪੁਰਤਗਾਲ ਦੇ ਧਾਕੜ ਫੁੱਟਬਾਲਰ ਕ੍ਰਿਸਟੀਆਨੋ ਰੋਨਾਲਡੋ ਨੇ ਉਸ ਨੂੰ ਭੱਦੇ ਮੈਸੇਜ ਭੇਜੇ ਸਨ। ਲਾਈਵ ਟੀ. ਵੀ. 'ਤੇ ਗੱਲ ਕਰਦੇ ਹੋਏ ਮੈਂਡਿਜ ਨੇ ਆਪਣਾ ਫੋਨ ਦਿਖਾਉਂਦੇ ਹੋਏ ਕਿਹਾ ਕਿ ਰੋਨਾਲਡੋ ਨੇ ਮੈਨੂੰ ਪਹਿਲਾਂ ਆਪਣੀ ਸੈਲਫੀ ਭੇਜੀ। ਉਸ ਤੋਂ ਬਾਅਦ ਲਿਖਿਆ ਕਿ ਜੇਕਰ ਮੈਂ ਗੋਲ ਕਰਨ ਵਿਚ ਸਫਲ ਰਿਹਾ ਤਾਂ ਨਿਸ਼ਚਿਤ ਤੌਰ 'ਤੇ ਤੈਨੂੰ ਚੂੰਢੀ ਵੱਢਣੀ ਚਾਹਾਂਗਾ। ਹਾਲਾਂਕਿ ਮੈਂਡੀਜ ਨੇ ਇਹ ਵੀ ਦੱਸਿਆ ਕਿ ਇਹ ਮੈਸੇਜ ਕਰੀਬ 3 ਸਾਲ ਪੁਰਾਣੇ ਹਨ, ਜਦੋਂ ਰੋਨਾਲਡੋ ਦੀ ਆਪਣੀ ਪੁਰਾਣੀ ਗਰਲਫ੍ਰੈਂਡ ਇਰਾਨਾ ਨਾਲ ਅਣਬਣ ਚੱਲ ਰਹੀ ਸੀ।
ਮੈਂਡੀਜ ਨੇ ਕਿਹਾ ਕਿ ਮੈਂ ਰੋਨਾਲਡੋ ਦੇ ਆਫਰ 'ਤੇ ਕੋਈ ਜਵਾਬ ਨਹੀਂ ਦਿੱਤਾ। ਇਸ ਤੋਂ ਕੁਝ ਦਿਨਾਂ ਬਾਅਦ ਖਬਰ ਆ ਗਈ ਕਿ ਰੋਨਾਲਡੋ ਨੂੰ ਹੁਣ ਮਾਡਲ ਜਾਰਜਿਨਾ ਰੋਡ੍ਰਿਗਜ਼ ਨਾਲ ਦੇਖਿਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਬੀਤੇ ਸਾਲ ਰੋਨਾਲਡੋ 'ਤੇ ਅਮਰੀਕਾ ਦੀ ਮਾਡਲ ਕੈਥਰੀਨ ਨੇ 10 ਸਾਲ ਪਹਿਲਾਂ ਜਬਰ-ਜ਼ਨਾਹ ਕਰਨ ਦਾ ਦੋਸ਼ ਲਾਇਆ ਸੀ। ਕੈਥਰੀਨ ਨੇ ਕਿਹਾ ਸੀ ਕਿ ਉਦੋਂ ਡਰ ਕਾਰਨ ਉਸ ਨੇ ਸਮਝੌਤਾ ਕਰ ਲਿਆ ਸੀ ਪਰ ਹੁਣ ਉਸ ਨੂੰ ਲੱਗਦਾ ਹੈ ਕਿ ਰੋਨਾਲਡੋ ਨੂੰ ਉਸ ਦੇ ਲਈ ਸਜ਼ਾ ਮਿਲਣੀ ਚਾਹੀਦੀ ਹੈ। ਉਹ ਉਦੋਂ ਤਕ ਕੇਸ ਲੜੇਗੀ, ਜਦੋਂ ਤਕ ਰੋਨਾਲਡੋ ਆਪਣੀ ਕੀਤੀ ਲਈ ਜੇਲ 'ਚ ਨਹੀਂ ਚਲਾ ਜਾਂਦਾ।