ਇੰਗਲੈਂਡ ਵਿਰੁੱਧ ਵਿਸ਼ਵ ਕੱਪ ਦੇ ਪਹਿਲੇ ਮੈਚ ''ਚੋਂ ਸਟੇਨ ਬਾਹਰ
Wednesday, May 29, 2019 - 12:52 AM (IST)

ਲੰਡਨ— ਦੱਖਣੀ ਅਫਰੀਕਾ ਦਾ ਤੇਜ਼ ਗੇਂਦਬਾਜ਼ ਡੇਲ ਸਟੇਨ ਵੀਰਵਾਰ ਨੂੰ ਇੰਗਲੈਂਡ ਵਿਰੁੱਧ ਹੋਣ ਵਾਲੇ ਵਿਸ਼ਵ ਕੱਪ ਦੇ ਪਹਿਲੇ ਮੈਚ ਵਿਚੋਂ ਬਾਹਰ ਹੋ ਗਿਆ। ਦੱਖਣੀ ਅਫਰੀਕਾ ਦੇ ਕੋਚ ਓਟਿਸ ਗਿਬਸਨ ਨੇ ਕਿਹਾ ਕਿ ਇਹ ਧਾਕੜ ਤੇਜ਼ ਗੇਂਦਬਾਜ਼ ਮੋਢੇ ਦੀ ਸੱਟ ਤੋਂ ਪੂਰੀ ਤਰ੍ਹਾਂ ਨਾਲ ਉੱਭਰਨ ਦੇ ਨੇੜੇ ਹੈ। ਗਿਬਸਨ ਦੇ ਬਿਆਨ ਤੋਂ ਸਟੇਨ ਦੇ ਮੈਚ ਵਿਚ ਹਿੱਸਾ ਲੈਣ 'ਤੇ ਲੱਗ ਰਹੀਆਂ ਅਟਕਲਾਂ 'ਤੇ ਰੋਕ ਲੱਗ ਗਈ ਹੈ ਅਤੇ ਨਾਲ ਹੀ ਇਹ ਵੀ ਤੈਅ ਹੋ ਗਿਆ ਹੈ ਕਿ ਇਸ 35 ਸਾਲਾ ਤੇਜ਼ ਗੇਂਦਬਾਜ਼ ਨੇ ਅਜੇ ਤਕ ਪੂਰੀ ਤਰ੍ਹਾਂ ਨਾਲ ਫਿੱਟਨੈੱਸ ਹਾਸਲ ਨਹੀਂ ਕੀਤੀ ਹੈ।