'ਆਪ' ਨੇ ਬੀਬੀਆਂ ਦੇ ਲਿਫਾਫੇ 'ਚੋਂ 51ਹਜ਼ਾਰ ਕੱਢੇ, ਵਿਧਾਨ ਸਭਾ 'ਚ ਪ੍ਰਤਾਪ ਬਾਜਵਾ ਦਾ ਤਿੱਖਾ ਹਮਲਾ

Monday, Mar 09, 2026 - 01:09 PM (IST)

'ਆਪ' ਨੇ ਬੀਬੀਆਂ ਦੇ ਲਿਫਾਫੇ 'ਚੋਂ 51ਹਜ਼ਾਰ ਕੱਢੇ, ਵਿਧਾਨ ਸਭਾ 'ਚ ਪ੍ਰਤਾਪ ਬਾਜਵਾ ਦਾ ਤਿੱਖਾ ਹਮਲਾ

ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਵਿਚ ਤੀਜੇ ਦਿਨ ਕਾਰਵਾਈ ਦੌਰਾਨ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਸੱਤਾਧਿਰ ਆਮ ਆਦਮੀ ਪਾਰਟੀ ਨੂੰ ਸ਼ੀਸ਼ਾ ਵਿਖਾਉਂਦਿਆਂ ਆਖਿਆ ਕਿ ਪੰਜਾਬ ਦੀਆਂ ਜਿਨ੍ਹਾਂ ਬੀਬੀਆਂ ਦੇ ਲਿਫਾਫੇ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ 60ਹਜ਼ਾਰ ਰੁਪਏ ਪਾਉਣੇ ਸਨ, ਹੁਣ ਉਨ੍ਹਾਂ ਨੂੰ ਸਿਰਫ 9 ਹਜ਼ਾਰ ਰੁਪਏ ਦੇ ਕੇ ਡੰਗ ਸਾਰਿਆ ਜਾ ਰਿਹਾ ਹੈ। ਬਾਜਵਾ ਨੇ ਸਦਨ ਵਿਚ ਕਿਹਾ ਕਿ ਵਿੱਤ ਮੰਤਰੀ ਸਾਹਿਬ ਨੇ ਬਜਟ ਦਾ ਨਾਮ ਗਾਰੰਟੀਆਂ ਪੂਰੀਆਂ ਕਰਨ ਵਾਲਾ ਬਜਟ ਰੱਖਿਆ ਹੈ ਅਤੇ ਆਖ ਰਹੇ ਹਨ ਕਿ ਅਸੀਂ ਗਾਰੰਟੀਆਂ ਪੂਰੀਆਂ ਕਰ ਦਿੱਤੀਆਂ ਪਰ ਸਾਡੇ ਗੁਰੂਆਂ ਨਾਲ ਕੀਤੀ ਗਈ ਗਾਰੰਟੀ ਕਦੋਂ ਪੂਰੀ ਹੋਈ। ਬਾਜਵਾ ਨੇ ਕਿਹਾ ਕਿ ਸਪੀਕਰ ਨੇ ਖੁਦ ਬਰਗਾੜੀ ਵਿਚ ਆਖਿਆ ਸੀ ਕਿ ਮੈਂ ਲਿਖ ਕੇ ਦਿੰਦਾ ਅਸੀਂ ਬੇਅਦਬੀ ਮਾਮਲੇ ਵਿਚ ਇਨਸਾਫ ਦੁਆਵਾਂਗੇ ਪਰ ਕਿੱਥੇ ਹੈ ਇਨਸਾਫ। ਉਨ੍ਹਾਂ ਕਿਹਾ ਕਿ ਸਰਕਾਰ ਬਣਨ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਖੁਦ ਕਿਹਾ ਸੀ ਕਿ ਸਾਡੇ ਕੋਲ ਕੁੰਵਰ ਵਿਜੇ ਪ੍ਰਤਾਪ ਵਰਗੇ ਕਾਬਲ ਅਫਸਰ ਹਨ। ਪਿਛਲੀਆਂ ਸਰਕਾਰਾਂ ਨੇ ਬੇਅਦਬੀ ਦਾ ਇਨਸਾਫ ਨਹੀਂ ਦਵਾਇਆ, ਅਸੀਂ ਦੁਆਵਾਂਗੇ ਅਤੇ ਇਕ ਹਫਤੇ ਦੇ ਵਿਚ ਕਾਰਵਾਈ ਹੋਵੇਗੀ। ਬੇਅਦਬੀ ਮਾਮਲੇ ਦੇ ਸਿੱਟ ਮੈਂਬਰ ਕੁੰਵਰ ਵਿਜੇ ਪ੍ਰਤਾਪ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਰਹੇ ਹਨ ਅਤੇ ਉਨ੍ਹਾਂ ਦੀ ਰਿਪੋਰਟ ਇਨ-ਬਿਨ ਲਾਗੂ ਹੋਵੇਗੀ ਅਤੇ ਇਕ ਹਫਤੇ ਵਿਚ ਬੇਅਦਬੀ ਦੇ ਮੁਲਜ਼ਮਾਂ 'ਤੇ ਕਾਰਵਾਈ ਕਰਕੇ ਦਿਖਾਵਾਂਗੇ ਪਰ ਹੁਣ ਚਾਰ ਸਾਲ ਗੁਜ਼ਰ ਗਏ, ਬੇਅਦਬੀ ਦੇ ਕੇਸ ਪੰਜਾਬ ਤੋਂ ਬਾਹਰ ਚਲੇ ਗਏ। ਗੁਰੂ ਸਾਹਿਬ ਦੀ ਬੇਅਦਬੀ ਕਰਨ ਵਾਲੇ ਪਾਪੀਆਂ ਨੂੰ ਅਦਾਲਤਾਂ ਵੱਲੋਂ ਆਜ਼ਾਦੀ ਵੀ ਮਿਲ ਰਹੀ ਹੈ ਪਰ ਅਸੀਂ ਕੁਝ ਨਹੀਂ ਕੀਤਾ। 

ਇਹ ਵੀ ਪੜ੍ਹੋ : ਪੰਜਾਬ 'ਚ ਇਨ੍ਹਾਂ ਵਾਹਨਾਂ ਦੇ ਹੋਣਗੇ ਮੋਟੇ ਚਲਾਨ, ਜਾਰੀ ਹੋ ਗਏ ਨਵੇਂ ਹੁਕਮ

ਬਾਜਵਾ ਨੇ ਕਿਹਾ ਕਿ ਬੇਅਦਬੀਆਂ 'ਤੇ ਚਰਚਾ ਵੀ ਹੋਈ ਅਤੇ ਕਾਰਵਾਈ ਲਈ ਛੇ ਮਹੀਨੇ ਦਾ ਸਮਾਂ ਦਿੱਤਾ ਗਿਆ। ਰਿਪੋਰਟ ਸਰਕਾਰ ਕੋਲ ਪਈ ਪਰ ਇਸ ਦੇ ਬਾਵਜੂਦ ਇਸ 'ਤੇ ਕੋਈ ਚਰਚਾ ਨਹੀਂ ਹੋਈ। ਸਮਾਣਾ ਵਿਚ ਵੱਡਾ ਮੋਰਚਾ ਲੱਗਾ ਹੋਇਆ ਹੈ, ਆਮ ਆਦਮੀ ਪਾਰਟੀ ਦੇ ਮੈਂਬਰ ਉਥੇ ਜਾ ਰਹੇ ਹਨ ਅਤੇ ਆਖ ਰਹੇ ਹਨ ਕਿ ਸਾਡੀ ਆਪਣੀ ਸੁਣਵਾਈ ਨਹੀਂ ਹੋ ਰਹੀ। ਦੱਸੋ ਇਹ ਗਾਰੰਟੀ ਆਮ ਆਦਮੀ ਪਾਰਟੀ ਨੇ ਕਦੋਂ ਅਤੇ ਕਿੱਥੇ ਪੂਰੀ ਕੀਤੀ ਗਈ ਹੈ। 

ਇਹ ਵੀ ਪੜ੍ਹੋ : ਕਰੋੜਾਂ ਰਾਸ਼ਨ ਕਾਰਡਧਾਰਕ ਪਰਿਵਾਰਾਂ ਲਈ ਖੁਸ਼ਖ਼ਬਰੀ, ਕੇਂਦਰ ਸਰਕਾਰ ਦਾ ਵੱਡਾ ਫ਼ੈਸਲਾ

ਅੱਗੇ ਬੋਲਦੇ ਹੋਏ ਬਾਜਵਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਪਹਿਲਾਂ 'ਆਪ' ਦੇ ਕਨਵੀਨਰ ਅਰਵਿੰਦ ਕੇਜਰੀਵਾਲ ਤੋਂ ਜਦੋਂ ਸਵਾਲ ਕੀਤਾ ਗਿਆ ਸੀ ਕਿ ਪੰਜਾਬ ਉਪਰ ਕਰਜ਼ਾ ਹੀ ਬਹੁਤ ਹੈ ਤਾਂ ਤੁਸੀਂ ਗਾਰੰਟੀਆਂ ਕਿਵੇਂ ਪੂਰੀਆਂ ਕਰੋਂਗੇ ਤਾਂ ਉਨ੍ਹਾਂ ਉਸ ਸਮੇਂ ਦੇ ਬਜਟ 'ਤੇ ਕਿਹਾ ਸੀ ਕਿ ਇਹ 1 ਲੱਖ 70 ਹਜ਼ਾਰ ਕਰੋੜ ਦਾ ਬਜਟ ਹੈ, ਇਸ ਵਿਚ ਬਹੁਤ ਵੱਡੇ ਪੱਧਰ 'ਤੇ ਕਰੱਪਸ਼ਨ ਚੱਲ ਰਹੀ ਹੈ, ਮਿਸ ਮੈਨੇਜਮੈਂਟ ਹੈ। ਕੇਜਰੀਵਾਲ ਨੇ ਕਿਹਾ ਸੀ ਕਿ ਮੈਂ ਇਨਕਮ ਟੈਕਸ ਅਫਸਰ ਰਿਹਾ ਹਾਂ, ਮੈਨੂੰ ਪਤਾ ਕਿਥੋਂ ਕੁਲੈਕਸ਼ਨ ਕਰਨੀ ਹੈ, ਮੈਂ 20 ਫੀਸਦੀ ਇਸ ਵਿਚ ਸੇਵਿੰਗ ਕਰਕੇ 34 ਹਜ਼ਾਰ ਕਰੋੜ ਰੁਪਿਆ ਇਕੱਠਾ ਕਰਕੇ ਦਵਾਂਗਾ। ਅਗਲੀ ਰਕਮ ਕਹੀ ਸੀ ਕਿ 20 ਹਜ਼ਾਰ ਕਰੋੜ ਰੁਪਏ ਮਾਈਨਿੰਗ ਤੋਂ ਦਵਾਂਗਾ। ਕੁਲ ਮਿਲਾ ਕੇ 54 ਹਜ਼ਾਰ ਕਰੋੜ ਰੁਪਿਆ ਬਣਦਾ, ਇਸ ਪੈਸੇ ਦਾ ਇਸ ਬਜਟ ਵਿਚ ਕੋਈ ਹਿਸਾਬ ਕਿਤਾਬ ਹੀ ਨਹੀਂ ਹੈ। ਚਾਰ ਸਾਲਾਂ ਵਿਚ 80 ਹਜ਼ਾਰ ਕਰੋੜ ਰੁਪਿਆ ਮਾਈਨਿੰਗ ਤੋਂ ਬਣਦਾ ਸੀ। 

ਇਹ ਵੀ ਪੜ੍ਹੋ : ਪੰਜਾਬ : 56 ਸਾਲਾਂ ਦਾ ਰਿਕਾਰਡ ਟੁੱਟਿਆ, 1970 ਤੋਂ ਬਾਅਦ ਦਾ ਹਾਈਐਸਟ ਤਾਪਮਾਨ

ਬੀਬੀਆਂ ਦੇ ਲਫਾਫੇ 'ਚੋਂ 51 ਹਜ਼ਾਰ ਰੁਪਏ ਕੱਢੇ

ਬਾਜਵਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਇਕ ਹਜ਼ਾਰ ਰੁਪਏ ਦੇਣ ਦੇ ਐਲਾਨ ਮੁਤਾਬਕ ਪੰਜਾਬ ਦੀਆਂ ਔਰਤਾਂ ਦੇ 5 ਸਾਲਾਂ ਵਿਚ 60 ਹਜ਼ਾਰ ਰੁਪਏ ਬਣਦੇ ਸੀ। ਬੀਬੀਆਂ ਦੇ ਜਿਹੜੇ ਲਿਫਾਫੇ ਵਿਚ ਅਸੀਂ 60 ਹਜ਼ਾਰ ਰੁਪਏ ਦੇਣੇ ਸੀ, ਉਨ੍ਹਾਂ ਨੂੰ ਹੁਣ ਸਿਰਫ 9 ਹਜ਼ਾਰ ਰੁਪਏ ਦੇਣ ਲੱਗੇ ਹਾਂ। ਅਸੀਂ ਉਨ੍ਹਾਂ ਦੇ ਲਿਫਾਫੇ ਚੋਂ 51ਹਜ਼ਾਰ ਰੁਪਏ ਕੱਢ ਲਏ। ਇਹ ਵੀ ਨਹੀਂ ਪਤਾ ਕਿ ਇਹ ਰਕਮ ਕਦੋਂ ਮਿਲਣੀ ਸ਼ੁਰੂ ਹੋਵੇਗੀ। ਬਾਜਵਾ ਨੇ ਕਿਹਾ ਕਿ ਅਪ੍ਰੈਲ ਮਹੀਨੇ ਵਿਚ ਰਜਿਸਟਰੇਸ਼ਨ ਸ਼ੁਰੂ ਹੋਵੇਗੀ, ਇਸ ਦਾ ਮਤਲਬ ਕਿ ਅਜੇ ਦੋ ਤਿੰਨ ਮਹੀਨੇ ਹੋਰ ਲੱਗਣਗੇ। 

ਇਹ ਵੀ ਪੜ੍ਹੋ : ਚਾਰ ਸਾਲ ਬਾਅਦ 'ਆਪ' ਵੱਲੋਂ ਔਰਤਾਂ ਨੂੰ 1000 ਰੁਪਏ ਦੇਣ ਦਾ ਐਲਾਨ, ਇਨ੍ਹਾਂ ਬੀਬੀਆਂ ਨੂੰ ਨਹੀਂ ਮਿਲੇਗਾ ਲਾਭ

ਪੰਜਾਬ ਵਿਚ ਅੱਜ ਕੋਈ ਵੀ ਸੁਰੱਖਿਅਤ ਨਹੀਂ

ਬਾਜਵਾ ਨੇ ਕਿਹਾ ਕਿ ਪੰਜਾਬ ਦਾ ਇਹ ਹਾਲ ਹੈ ਕਿ ਲੋਕ ਆਖ ਰਹੇ ਕਿ ਸਾਨੂੰ ਭਾਵੇਂ ਹੋਰ ਕੁਝ ਮਿਲੇ ਨਾ ਮਿਲੇ ਅਸਲੇ ਦਾ ਲਾਇਸੈਂਸ ਮਿਲ ਜਾਵੇ। ਰੋਜ਼ਾਨਾ ਪੰਜਾਬ ਵਿਚ ਕਤਲ ਹੋ ਰਹੇ। ਹੋਰ ਤਾਂ ਹੋਰ ਆਮ ਆਮ ਆਦਮੀ ਪਾਰਟੀ ਦੇ ਆਗੂ ਹੀ ਪੰਜਾਬ ਵਿਚ ਸੁਰੱਖਿਅਤ ਨਹੀਂ। ਆਮ ਆਦਮੀ ਪਾਰਟੀ ਨਾਲ ਸਬੰਧਤ ਤਿੰਨ ਸਰਪੰਚਾਂ ਦਾ ਕਤਲ ਹੋ ਚੁੱਕਾ ਹੈ। ਪਹਿਲਾਂ ਰਾਤ ਸਮੇਂ ਡਾਕੇ ਵੱਜਦੇ ਸੀ ਪਰ ਹੁਣ ਦਿਨ ਦਿਹਾੜੇ ਹੀ ਵੱਜ ਰਹੇ। ਗੁਰਦਾਸਪੁਰ ਨਿਹੰਗ ਸਿੰਘਾਂ ਦੇ ਬਾਣੇ ਵਿਚ ਆਏ ਲੁਟੇਰੇ ਪਰਿਵਾਰ ਦੇ ਹੱਥ ਪੈਰ ਬੰਨ੍ਹ ਕੇ ਸਾਰਾ ਕੁੱਝ ਲੁੱਟ ਕੇ ਲੈ ਗਏ। ਨਸ਼ਾ ਵਿਰੋਧੀ ਮੁਹਿੰਮ ਵਿਚ ਪੰਜਾਬ ਪੁਲਸ ਦੇ ਹੈੱਡ ਕਾਂਸਟੇਬਲ ਦੇ ਪੁੱਤ ਦੀ ਮੌਤ ਹੋ ਗਈ, ਉਸ ਨੇ ਖੁਦ ਕਿਹਾ ਕਿ ਘਰ-ਘਰ ਜੋਮੈਟੋ ਵਾਂਗ ਨਸ਼ਾ ਸਪਲਾਈ ਕੀਤਾ ਜਾ ਰਿਹਾ। 

ਇਹ ਵੀ ਪੜ੍ਹੋ : ਪੰਜਾਬ ਦੇ ਸਕੂਲਾਂ ਲਈ ਜਾਰੀ ਹੋ ਗਏ ਨਵੇਂ ਹੁਕਮ, ਆਖਿਰ ਲਿਆ ਗਿਆ ਇਹ ਵੱਡਾ ਫ਼ੈਸਲਾ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

Gurminder Singh

Content Editor

Related News