ਜੇਕਰ ਰਿਸ਼ਭ ਪੰਤ ਫਿੱਟ ਹੁੰਦੇ, ਤਾਂ ਭਾਰਤ ਵਿਸ਼ਵ ਕੱਪ ਜਿੱਤਣ ਦਾ ਅਸਲੀ ਦਾਅਵੇਦਾਰ ਹੁੰਦਾ : ਸਾਬਕਾ ਚੋਣਕਰਤਾ
Wednesday, Jun 28, 2023 - 03:58 PM (IST)
ਸਪੋਰਟਸ ਡੈਸਕ— ਸਾਬਕਾ ਚੋਣਕਰਤਾ ਕ੍ਰਿਸ ਸ਼੍ਰੀਕਾਂਤ ਨੇ ਦਾਅਵਾ ਕੀਤਾ ਹੈ ਕਿ ਜੇਕਰ ਵਿਕਟਕੀਪਰ-ਬੱਲੇਬਾਜ਼ ਰਿਸ਼ਭ ਪੰਤ ਫਿੱਟ ਹੁੰਦੇ ਅਤੇ ਟੀਮ ਲਈ ਖੇਡਦੇ ਤਾਂ ਭਾਰਤ ਇਸ ਸਾਲ ਵਨਡੇ ਵਿਸ਼ਵ ਕੱਪ ਦਾ ਅਸਲੀ ਦਾਅਵੇਦਾਰ ਹੁੰਦਾ। ਪੰਤ ਵਰਤਮਾਨ 'ਚ ਪਿਛਲੇ ਸਾਲ ਦਸੰਬਰ 'ਚ ਇੱਕ ਭਿਆਨਕ ਕਾਰ ਦੁਰਘਟਨਾ 'ਚ ਲੱਗੀਆਂ ਸੱਟਾਂ ਤੋਂ ਉਭਰ ਰਹੇ ਹਨ। ਇਸ ਘਟਨਾ ਤੋਂ ਪਹਿਲਾਂ ਵਿਕਟਕੀਪਰ ਨੇ 12 ਮੈਚਾਂ 'ਚ 336 ਦੌੜਾਂ ਬਣਾਈਆਂ ਸਨ, ਜਿਸ 'ਚ ਇੰਗਲੈਂਡ ਖ਼ਿਲਾਫ਼ ਨਾਬਾਦ 125 ਦੌੜਾਂ ਦੀ ਮੈਚ ਜੇਤੂ ਪਾਰੀ ਵੀ ਸ਼ਾਮਲ ਸੀ। ਵਨਡੇ ਵਿਸ਼ਵ ਕੱਪ ਦਾ ਸ਼ਡਿਊਲ 27 ਜੂਨ ਨੂੰ ਜਾਰੀ ਕੀਤਾ ਗਿਆ ਸੀ। ਭਾਰਤ ਦਾ ਪਹਿਲਾ ਮੈਚ 8 ਅਕਤੂਬਰ ਨੂੰ ਆਸਟ੍ਰੇਲੀਆ ਨਾਲ ਹੈ। ਇੰਡੀਆ ਟੂਡੇ ਨਾਲ ਗੱਲ ਕਰਦੇ ਹੋਏ ਸ਼੍ਰੀਕਾਂਤ ਨੇ ਕਿਹਾ ਕਿ ਜੇਕਰ ਪੰਤ ਫਿੱਟ ਹੁੰਦੇ ਅਤੇ ਖੇਡਦੇ ਤਾਂ ਭਾਰਤ ਵਿਸ਼ਵ ਕੱਪ ਜਿੱਤਣ ਦਾ ਅਸਲੀ ਦਾਅਵੇਦਾਰ ਹੁੰਦਾ।
ਇਹ ਵੀ ਪੜ੍ਹੋ: ਵਿੰਡੀਜ਼ ਦੌਰੇ ਤੋਂ ਪਹਿਲਾਂ ਟੀਮ ਇੰਡੀਆ ਦੇ ਸਾਥੀਆਂ ਨੂੰ ਮਿਲੇ ਰਿਸ਼ਭ ਪੰਤ, ਸਾਂਝੀਆਂ ਕੀਤੀਆਂ ਤਸਵੀਰਾਂ
ਸਾਬਕਾ ਚੋਣਕਾਰ ਨੇ ਕਿਹਾ, "ਅਸੀਂ ਰਿਸ਼ਭ ਪੰਤ ਬਾਰੇ ਅਸਲ ਸੱਚਾਈ ਨਹੀਂ ਜਾਣਦੇ। ਕਿਉਂਕਿ ਰਿਸ਼ਭ ਪੰਤ, ਜੇਕਰ ਉਹ ਖੇਡ ਰਹੇ ਹੁੰਦੇ ਤਾਂ ਮੈਂ ਤੁਰੰਤ ਕਹਿ ਦਿੰਦਾ ਕਿ ਭਾਰਤ ਵਿਸ਼ਵ ਕੱਪ ਦਾ ਅਸਲ ਦਾਅਵੇਦਾਰ ਹੈ। ਪਰ ਮੈਨੂੰ ਲੱਗਦਾ ਹੈ ਕਿ ਜ਼ਾਹਰ ਤੌਰ 'ਤੇ, ਰਿਸ਼ਭ ਪੰਤ ਦੀ ਫਿਟਨੈੱਸ ਸ਼ੱਕੀ ਹੈ। ਮੈਂ ਜਾਣਦਾ ਹਾਂ ਕਿ ਵਿਸ਼ਵ ਕੱਪ ਤੋਂ ਪਹਿਲਾਂ ਉਹ ਕਿੰਨੇ ਫਿੱਟ ਨਹੀਂ ਹੋਣਗੇ। ਮੈਨੂੰ ਇਸ 'ਤੇ ਸ਼ੱਕ ਹੈ। ਬਹੁਤ ਸਾਰੇ ਲੋਕਾਂ ਨੂੰ ਸ਼ੱਕ ਹੈ ਕਿ ਉਹ 2023 ਦਾ ਵਿਸ਼ਵ ਕੱਪ ਖੇਡਣਗੇ ਜਾਂ ਨਹੀਂ।''
ਪੰਤ ਦੀ ਗੈਰ-ਮੌਜੂਦਗੀ ਦੇ ਬਾਵਜੂਦ, ਸ਼੍ਰੀਕਾਂਤ ਨੇ ਕਿਹਾ ਹੈ ਕਿ ਭਾਰਤ ਕੋਲ ਵਿਸ਼ਵ ਕੱਪ ਜਿੱਤਣ ਦੀ ਸਮਰੱਥਾ ਹੈ ਅਤੇ ਵਿਰਾਟ ਕੋਹਲੀ, ਰੋਹਿਤ ਸ਼ਰਮਾ, ਸ਼ੁਭਮਨ ਗਿੱਲ ਅਤੇ ਕੇਐੱਲ ਰਾਹੁਲ ਵਰਗੇ ਖਿਡਾਰੀਆਂ ਦਾ ਸਮਰਥਨ ਹੈ। ਉਨ੍ਹਾਂ ਨੇ ਕਿਹਾ, "ਇਸ ਲਈ ਮੇਰਾ ਮੰਨਣਾ ਹੈ ਕਿ ਕੇਐੱਲ ਰਾਹੁਲ ਵਰਗੇ ਖਿਡਾਰੀ ਨੂੰ ਮੱਧਕ੍ਰਮ 'ਚ ਆਉਣਾ ਚਾਹੀਦਾ ਹੈ। ਕੇਐੱਲ ਰਾਹੁਲ ਸ਼ਾਨਦਾਰ ਰਹੇ ਹਨ। ਸਾਡੇ ਕੋਲ ਰੋਹਿਤ ਸ਼ਰਮਾ ਹਨ, ਜੋ ਸ਼ੁਭਮਨ ਗਿੱਲ ਨਾਲ ਓਪਨਿੰਗ ਕਰਦੇ ਹਨ। ਫਿਰ ਸਾਡੇ ਕੋਲ ਵਿਰਾਟ ਕੋਹਲੀ ਹਨ, ਜੋ ਇਸ ਫਾਰਮੈਟ 'ਚ ਸ਼ਾਨਦਾਰ ਰਹੇ ਹਨ।' ਮੇਰਾ ਮੰਨਣਾ ਹੈ ਕਿ ਭਾਰਤ 'ਚ ਵਿਸ਼ਵ ਕੱਪ ਜਿੱਤਣ ਦੀ ਸਮਰੱਥਾ ਹੈ।
ਇਹ ਵੀ ਪੜ੍ਹੋ: Cricket World Cup 2023 ਦਾ ਸ਼ਡਿਊਲ ਜਾਰੀ, ਜਾਣੋ ਕਦੋਂ ਅਤੇ ਕਿੱਥੇ-ਕਿੱਥੇ ਹੋਵੇਗਾ ਭਾਰਤ-ਪਾਕਿ ਦਾ ਮਹਾਮੁਕਾਬਲਾ