ਅਕਾਲੀ ਦਲ ਦੇ ਸਾਬਕਾ MLA ਐੱਸ. ਆਰ. ਕਲੇਰ ਨੇ 'ਆਪ' ਸਰਕਾਰ ਦੀ ਸਿੱਖਿਆ ਕ੍ਰਾਂਤੀ ਨੂੰ ਲੈ ਕੇ ਚੁੱਕੇ ਸਵਾਲ
Wednesday, Mar 18, 2026 - 04:04 PM (IST)
ਜਗਰਾਓਂ (ਵੈੱਬ ਡੈਸਕ)- ਹਲਕਾ ਜਗਰਾਓਂ ਦੀ ਨਵੀਂ ਦਾਣਾ ਮੰਡੀ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਪੰਜਾਬ ਬਚਾਓ ਰੈਲੀ ਕੀਤੀ। ਇਸ ਦੌਰਾਨ ਜਗਰਾਓਂ ਤੋਂ ਸਾਬਕਾ ਹਲਕਾ ਵਿਧਾਇਕ ਐੱਸ. ਆਰ. ਕਲੇਰ ਨੇ ਆਮ ਆਦਮੀ ਪਾਰਟੀ ਦੀ ਸਰਕਾਰ 'ਤੇ ਖ਼ੂਬ ਤੰਜ ਕੱਸੇ। ਆਪਣੇ ਸੰਬੋਧਨ ਦੌਰਾਨ ਐੱਸ. ਆਰ. ਕਲੇਰ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪੰਜਾਬ ਵਿਚ ਲਿਆਂਦੀ ਸਿੱਖਿਆ ਕ੍ਰਾਂਤੀ 'ਤੇ ਸਵਾਲ ਚੁੱਕਦੇ ਕਿਹਾ ਕਿ ਸਿੱਖਿਆ ਕ੍ਰਾਂਤੀ ਲਿਆਉਣ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਕੂਲ ਆਫ਼ ਐਮੀਨੈਂਸ ਬਣਾਉਣ ਲਈ ਨਵਾਂ ਕੁਝ ਨਹੀਂ ਕੀਤਾ ਹੈ। ਉਨ੍ਹਾਂ ਕਿਹਾ ਕਿ ਸਕੂਲਾਂ ਵਿਚ ਸਿਰਫ਼ ਛੱਤਾਂ ਹੀ ਬਦਲੀਆਂ ਗਈਆਂ ਹਨ, ਜੋਕਿ ਉਹ ਵੀ ਇਸ ਵਾਰ ਪਾਣੀ ਨਾਲ ਚੋਅ ਪਈਆਂ ਸਨ। ਉਨ੍ਹਾਂ ਅੱਗੇ ਕਿਹਾ ਕਿ ਜਿਸ ਸ਼ਹੀਦ ਦੇ ਨਾਂ 'ਤੇ ਸਕੂਲ ਬਣਾਇਆ ਗਿਆ, ਉਸ ਦਾ ਨਾਂ ਵੀ ਉਡਾ ਦਿੱਤਾ। ਉਨ੍ਹਾਂ ਕਿਹਾ ਕਿ ਉਂਝ ਇਹ ਲੋਕ ਸ਼ਹੀਦਾਂ ਦੀ ਗੱਲ ਕਰਦੇ ਹਨ ਪਰ ਸ਼ਹੀਦ ਦਾ ਨਾਂ ਹੀ ਉਡਾ ਦਿੱਤਾ।
ਇਹ ਵੀ ਪੜ੍ਹੋ: ਪੰਜਾਬ ਦੇ ਇਸ ਵੱਡੇ ਅਫ਼ਸਰ 'ਤੇ ਡਿੱਗੀ ਗਾਜ! ਹੋਇਆ ਸਸਪੈਂਡ
ਸਾਡੇ ਹਲਕੇ ਵਿਚ 35 ਸਕੂਲ ਹਨ, ਜਿਨ੍ਹਾਂ ਵਿਚੋਂ 7 ਸਕੂਲਾਂ ਵਿਚ ਪ੍ਰਿੰਸੀਪਲ ਹਨ ਅਤੇ ਬਾਕੀ ਸਕੂਲਾਂ ਵਿਚ ਪ੍ਰਿੰਸੀਪਲ ਹੀ ਨਹੀਂ ਹਨ। ਸਕੂਲਾਂ ਵਿਚ 200 ਅਧਿਆਪਕ ਵੀ ਨਹੀਂ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਆਮ ਆਦਮੀ ਪਾਰਟੀ ਵਾਲੇ ਟੀਚਰਾਂ ਦੀ ਭਰਤੀ ਤਾਂ ਕਰ ਲੈਣ ਫਿਰ ਵੀ ਅਸੀਂ ਮੰਨੀਏ ਕਿ ਇਨ੍ਹਾਂ ਨੇ ਸਿੱਖਿਆ ਕ੍ਰਾਂਤੀ ਲਿਆਂਦੀ ਹੈ। ਮੈਂ 14 ਸਾਲਾਂ ਤੋਂ ਲੋਕਾਂ ਦੀ ਸੇਵਾ ਵਿਚ ਲੱਗਾ ਹੋਇਆ ਹੈ। ਬਤੌਰ 5 ਸਾਲ ਵਿਧਾਇਕ ਵੀ ਰਿਹਾ। 9 ਸਾਲਾਂ ਵਿਚ ਭਾਵੇਂ ਆਪਣੀ ਸਰਕਾਰ ਨਹੀਂ ਸੀ ਪਰ ਫਿਰ ਵੀ ਮੈਂ ਲੋਕਾਂ ਦੀ ਸੇਵਾ ਵਿਚ ਹਮੇਸ਼ਾ ਹਾਜ਼ਰ ਰਿਹਾ। ਮੈਂ ਹਮੇਸ਼ਾ ਲੋਕਾਂ ਦੇ ਦੁੱਖ਼ਾਂ-ਸੁੱਖਾਂ ਵਿਚ ਖੜ੍ਹਿਆ ਰਿਹਾ ਹਾਂ। ਮੈਂ ਇਥੇ ਚੰਡੀਗੜ੍ਹ ਛੱਡ ਕੇ ਪਰਿਵਾਰ ਬਣਾਉਣ ਲਈ ਆਇਆ ਹਾਂ। ਮੈਨੂੰ ਭਾਵੇਂ ਅੱਧੀ ਰਾਤ ਨੂੰ ਕਿਸੇ ਦਾ ਫੋਨ ਆ ਜਾਵੇ, ਮੈਂ ਹਮੇਸ਼ਾ ਉਨ੍ਹਾਂ ਰਿਹਾ ਹਾਂ।
ਇਹ ਵੀ ਪੜ੍ਹੋ: ਆਮ ਆਦਮੀ ਪਾਰਟੀ ਦੀ ਸਰਕਾਰ ਖ਼ਿਲਾਫ਼ ਭਾਜਪਾ ਦਾ ਜਲੰਧਰ 'ਚ ਵੱਡਾ ਪ੍ਰਦਰਸ਼ਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
Related News
ਪੰਜਾਬ : ਡਰਾਈਵਿੰਗ ਲਾਇਸੈਂਸਾਂ ਨੂੰ ਲੈ ਕੇ ਪਿਆ ਵੱਡਾ ਪੰਗਾ, ਬਿਨੈਕਾਰਾਂ ਨੂੰ ਪਈ ਨਵੀਂ ਮੁਸੀਬਤ, ਟਰਾਂਸਪੋਰਟ ਵਿਭਾਗ...
