Sports Wrap up 15 ਮਾਰਚ : ਪੜ੍ਹੋ ਦਿਨ ਭਰ ਦੀਆਂ 10 ਵੱਡੀਆਂ ਖਬਰਾਂ

03/15/2019 11:30:03 PM

ਸਪੋਰਟਸ ਡੈੱਕਸ— ਨਿਊਜ਼ੀਲੈਂਡ ਦੇ ਕ੍ਰਾਈਸਟਚਰਚ ਦੇ ਨੇੜੇ ਸਥਿਤ 2 ਮਸਜਿਦਾਂ 'ਤੇ ਹਮਲੇ 'ਚ 50 ਤੋਂ ਜ਼ਿਆਦਾ ਲੋਕ ਮਾਰੇ ਗਏ। ਵੱਡੀ ਗੱਲ ਇਹ ਹੈ ਕਿ ਜਿਸ ਸਮੇਂ ਹਮਲਾ ਹੋਇਆ ਬੰਗਲਾਦੇਸ਼ ਦੀ ਟੀਮ ਮਸਜਿਦ 'ਚ ਨਮਾਜ  ਦੇ ਲਈ ਜਾ ਰਹੀ ਸੀ। ਹਮਲੇ ਤੋਂ ਬਾਅਦ ਖੇਡ ਜਗਤ 'ਚ ਵੱਡੇ ਸਟਾਰਾਂ ਨੇ ਡੂੰਘਾ ਦੁੱਖ ਪ੍ਰਗਟਾਇਆ ਹੈ। ਦੱਖਣੀ ਅਫਰੀਕਾ ਦੇ ਆਲਰਾਊਂਡਰ ਜੇ. ਪੀ. ਡੁਮਿਨੀ ਨੇ ਸ਼ੁੱਕਰਵਾਰ ਐਲਾਨ ਕੀਤਾ ਕਿ ਉਹ ਵਿਸ਼ਵ ਕੱਪ ਤੋਂ ਬਾਅਦ ਵਨ ਡੇ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਲੈਣਗੇ। ਜਗ ਬਾਣੀ ਸਪੋਰਟਸ ਡੈੱਕਸ ਤੁਹਾਡੇ ਲਈ ਲਿਆਇਆ ਹੈ ਇਸ ਤਰ੍ਹਾਂ ਦੀਆਂ ਖਬਰਾਂ ਜਿਹੜੀਆਂ ਤੁਸੀਂ ਆਪਣੀ ਰੁਝੇਵਿਆਂ ਭਰੀ ਜ਼ਿੰਦਗੀ 'ਚ ਪੜ੍ਹਣੋਂ ਖੁੰਝ ਜਾਂਦੇ ਹੋ। ਇਸ ਨਿਊਸ ਬੁਲੇਟਿਨ 'ਚ ਅਸੀਂ ਤੁਹਾਨੂੰ ਖੇਡ ਜਗਤ ਨਾਲ ਜੁੜੀਆਂ ਹੁਣ ਤੱਕ ਦੀਆਂ 10 ਵੱਡੀਆਂ ਖਬਰਾਂ ਨਾਲ ਰੂਬਰੂ ਕਰਵਾਵਾਂਗੇ।

ਨਿਊਜ਼ੀਲੈਂਡ 'ਚ ਮਸਜਿਦ ਹਮਲੇ ਤੋਂ ਕ੍ਰਿਕਟ ਜਗਤ ਦੁਖੀ

PunjabKesari
ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਨਿਊਜ਼ੀਲੈਂਡ ਦੇ ਕ੍ਰਾਈਸਟਚਰਚ ਸਥਿਤ ਦੋ ਮਸਜਿਦਾਂ ਵਿਚ ਹੋਈ ਗੋਲੀਬਾਰੀ ਦੀ ਘਟਨਾ 'ਤੇ ਡੂੰਘਾ ਦੁੱਖ ਪ੍ਰਗਟਾਇਆ ਹੈ। ਇਸ ਹਾਦਸੇ 'ਚ ਬੰਗਲਾਦੇਸ਼ ਕ੍ਰਿਕਟ ਟੀਮ ਦੇ ਖਿਡਾਰੀ ਵੀ ਵਾਲ-ਵਾਲ ਬਚੇ। ਕ੍ਰਿਕਟ ਜਗਤ ਇਸ ਹਮਲੇ ਤੋਂ ਦੁਖੀ ਹੈ।

ਡੁਮਿਨੀ ਵਿਸ਼ਵ ਕੱਪ ਤੋਂ ਬਾਅਦ ਲਵੇਗਾ ਵਨ ਡੇ ਕ੍ਰਿਕਟ ਤੋਂ ਸੰਨਿਆਸ

PunjabKesari
ਦੱਖਣੀ ਅਫਰੀਕੀ ਆਲਰਾਊਂਡਰ ਜੇ. ਪੀ. ਡੁਮਿਨੀ ਨੇ ਸ਼ੁੱਕਰਵਾਰ ਐਲਾਨ ਕਰ ਦਿੱਤਾ ਹੈ ਕਿ ਉਹ ਆਈ. ਸੀ. ਸੀ. ਵਿਸ਼ਵ ਕੱਪ ਤੋਂ ਬਾਅਦ ਵਨ ਡੇ ਕੌਮਾਂਤਰੀ ਕ੍ਰਿਕਟ ਤੋਂ ਰਿਟਾਇਰਮੈਂਟ ਲੈ ਲਵੇਗਾ, ਹਾਲਾਂਕਿ ਉਹ ਟੀ-20 ਕੌਮਾਂਤਰੀ ਕ੍ਰਿਕਟ 'ਚ ਬਰਕਰਾਰ ਰਹੇਗਾ। ਡੁਮਿਨੀ ਨੇ ਬਿਆਨ 'ਚ ਕਿਹਾ, ''ਪਿਛਲੇ ਕੁਝ ਮਹੀਨਿਆਂ 'ਚ ਮੈਨੂੰ ਇਹ ਮੌਕਾ ਮਿਲਿਆ ਕਿ ਮੈਂ ਆਪਣੇ ਕਰੀਅਰ ਬਾਰੇ ਦੁਬਾਰਾ ਵਿਚਾਰ ਕਰਾਂ ਤੇ ਆਪਣੇ ਭਵਿੱਖ ਦੇ ਨਵੇਂ ਟੀਚਿਆਂ ਨੂੰ ਤੈਅ ਕਰਾਂ।''

WDBS Belgium Open: ਮੁੰਬਈ ਦੇ Q ਖਿਡਾਰੀ ਵੀ ਸੁਬਰਮੰਣਿਅਮ ਨੇ ਜਿੱਤਿਆ ਰਜਤ ਤਗਮਾ

PunjabKesari
ਮੁੰਬਈ ਦੇ ਕਿਊ ਖਿਡਾਰੀ ਵੀ ਸੁਬਰੰਣਿਇਮ ਨੇ ਸੰਸਾਰ ਦਿਵਿਆਂਗ ਬਿਲਿਅਡਰਸ ਐਂਡ ਸਨੂਕਰ  ( ਡਬਲਿਊਡੀਬੀਏਸ )  ਬੇਲਜੀਅਮਓਪਨ 2019 'ਚ ਗਰੁਪ 4-5 'ਚ ਰਜਤ ਤਗਮੇ ਆਪਣੇ ਨਾਂ ਕੀਤਾ। ਡਬਲਿਊ. ਡੀ. ਬੀ. ਐੱਸ ਵੈੱਬਸਾਈਟ 'ਤੇ ਉਪਲੱਬਧ ਸੂਚਨਾ ਨੇ ਮੁਤਾਬਕ  ੁਸੁਬਰਮੰਣਿਅਮ ਫਾਈਨਲ 'ਚ ਡੈਨੀਅਲ ਬਲਨ ਤੋਂ ਹਾਰ ਗਏ ਜਿਸ ਦੇ ਨਾਲ ਉਨ੍ਹਾਂ ਨੂੰ ਰਜਤ ਨਾਲ ਸੰਤੋਸ਼ ਕਰਨਾ ਪਿਆ।

ਸ਼੍ਰੀਸੰਥ ਨੂੰ ਵੱਡੀ ਰਾਹਤ, ਸੁਪਰੀਮ ਕੋਰਟ ਨੇ ਲਾਈਫ ਟਾਈਮ ਬੈਨ ਹਟਾਇਆ

PunjabKesari
ਸੁਪਰੀਮ ਕੋਰਟ ਤੋਂ ਟੀਮ ਇੰਡੀਆ ਦੇ ਗੇਂਦਬਾਜ਼ ਸ਼੍ਰੀਸੰਥ ਨੂੰ ਵੱਡੀ ਰਾਹਤ ਮਿਲੀ। ਸੁਪਰੀਮ ਕੋਰਟ ਨੇ ਬੀ.ਸੀ.ਸੀ.ਆਈ. ਵੱਲੋਂ ਇਸ ਗੇਂਦਬਾਜ਼ 'ਤੇ ਲਗਾਏ ਗਏ ਲਾਈਫ ਟਾਈਮ ਬੈਨ ਨੂੰ ਖਤਮ ਕਰ ਦਿੱਤਾ ਹੈ ਭਾਵ ਸ਼੍ਰੀਸੰਥ ਹੁਣ ਫਿਰ ਤੋਂ ਕ੍ਰਿਕਟ ਖੇਡ ਸਕਣਗੇ। ਨਾਲ ਹੀ ਅਦਾਲਤ ਨੇ ਬੀ.ਸੀ.ਸੀ.ਆਈ. ਦੀ ਕਮੇਟੀ ਨੂੰ ਤਿੰਨ ਮਹੀਨਿਆਂ ਦੇ ਅੰਦਰ ਸ਼੍ਰਸੰਥ 'ਤੇ ਕਾਰਵਾਈ ਨੂੰ ਲੈ ਕੇ ਦੁਬਾਰਾ ਵਿਚਾਰ ਕਰਨ ਦਾ ਹੁਕਮ ਦਿੱਤਾ ਹੈ।

ਗੋਲਾਬਾਰੀ 'ਚ ਵਾਲ-ਵਾਲ ਬਚੇ ਬੰਗਲਾਦੇਸ਼ੀ ਕ੍ਰਿਕਟਰ, ਖਿਡਾਰੀਆਂ ਨੇ ਸ਼ੇਅਰ ਕੀਤਾ ਦਰਦਨਾਕ ਮੰਜ਼ਰ

PunjabKesari
ਨਿਊਜ਼ੀਲੈਂਡ ਦੌਰੇ 'ਤੇ ਤਿੰਨ ਟੈਸਟ ਮੈਚਾਂ ਦੀ ਸੀਰੀਜ਼ ਖੇਡਣ ਗਈ ਬੰਗਲਾਦੇਸ਼ ਕ੍ਰਿਕਟ ਟੀਮ ਇਕ ਜਾਨਲੇਵਾ ਹਮਲੇ 'ਚ ਵਾਲ-ਵਾਲ ਬਚੀ। ਕ੍ਰਾਈਸਟਚਰਚ 'ਚ ਜੁੰਮਾ (ਸ਼ੁੱਕਰਵਾਰ) ਦੀ ਨਮਾਜ਼ ਅਦਾ ਕਰਨ ਇਹ ਖਿਡਾਰੀ ਨੂਰ ਮਸਜਿਦ ਪਹੁੰਚੇ ਸਨ ਕਿ ਉਸੇ ਸਮੇਂ ਇਕ ਬੰਦੂਕਧਾਰੀ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਹਾਲਾਂਕਿ ਇਸ ਘਟਨਾ 'ਚ ਕਿਸੇ ਖਿਡਾਰੀ ਨੂੰ ਸੱਟ ਨਹੀਂ ਲੱਗੀ ਅਤੇ ਸਾਰੇ ਸੁਰੱਖਿਅਤ ਹਨ।

ਵਰਲਡ ਕੱਪ 2019 : ਇਨ੍ਹਾਂ 4 ਦਾਵੇਦਾਰਾਂ 'ਚੋਂ ਸਿਰਫ ਇਕ ਨੂੰ ਮਿਲੇਗੀ ਟੀਮ 'ਚ ਜਗ੍ਹਾ

PunjabKesari
ਵਰਲਡ ਕੱਪ 2019 ਲਈ ਉਲਟੀ ਗਿਣਤੀ ਸ਼ੁਰੂ ਹੋ ਗਈ ਹੈ ਤੇ ਭਾਰਤੀ ਕ੍ਰਿਕੇਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਹੁਣ ਵਰਲਡ ਕੱਪ ਟੀਮ ਲਈ ਸਿਰਫ ਇਕ ਖਿਡਾਰੀ ਦੀ ਚੋਣ ਬਾਕੀ ਹੈ। ਅਜਿਹੇ 'ਚ ਇਸ ਇਕ ਵੈਕੇਂਸੀ ਲਈ ਚਾਰ ਖਿਡਾੜੀਆਂ ਨੇ ਆਪਣੀ ਦਾਵੇਦਾਰੀ ਠੋਕੀ ਹੈ। ਭਾਰਤੀ ਟੀਮ ਲਈ ਇਹ ਵੈਕੇਂਸੀ ਅਹਿਮ ਹੈ ਤੇ ਟੀਮ 'ਚ ਉਸ ਖਿਡਾਰੀ ਦੀ ਚੋਣ ਕੀਤੀ ਜਾਵੇਗਾ ਜੋ ਨੰਬਰ 4 'ਤੇ ਬੱਲੇਬਾਜੀ ਕਰ ਸਕੇ।

ਖਤਰਨਾਕ ਸ਼ਾਟ ਰੋਕਣ ਦੀ ਕੋਸ਼ਿਸ਼ 'ਚ ਬੁਰੀ ਤਰ੍ਹਾਂ ਜ਼ਖ਼ਮੀ ਹੋਇਆ ਆਸਟਰੇਲੀਆਈ ਕ੍ਰਿਕਟਰ

PunjabKesari
ਕ੍ਰਿਕਟ ਦੇ ਮੈਦਾਨ 'ਤੇ ਅਕਸਰ ਖਿਡਾਰੀਆਂ ਦੇ ਜ਼ਖ਼ਮੀ ਹੋਣ ਦੀਆਂ ਘਟਨਾਵਾਂ ਹੁੰਦੀਆਂ ਰਹਿੰਦੀਆਂ ਹਨ। ਕਈ ਵਾਰ ਤਾਂ ਇਹ ਘਟਨਾਵਾਂ ਜਾਨਲੇਵਾ ਸਾਬਤ ਹੁੰਦੀਆਂ ਹਨ। ਬੁੱਧਵਾਰ ਨੂੰ ਪਾਕਿਸਤਾਨ ਸੁਪਰ ਲੀਗ ਦੇ ਦੌਰਾਨ ਆਸਟਰੇਲੀਆਈ ਕ੍ਰਿਕਟਰ ਫਵਾਦ ਅਹਿਮਦ ਦੇ ਲਈ ਬੱਲੇ ਤੋਂ ਨਿਕਲਿਆ ਇਕ ਸ਼ਾਟ ਕਾਫੀ ਖਤਰਨਾਕ ਸਾਬਤ ਹੋਇਆ। ਗੇਂਦ ਉਨ੍ਹਾਂ ਦੇ ਮੂੰਹ 'ਤੇ ਲੱਗੀ ਅਤੇ ਉਨ੍ਹਾਂ ਦਾ ਜਬੜਾ ਫਟ ਗਿਆ। ਫਵਾਦ ਲਈ ਇਕ ਚੰਗੀ ਗੱਲ ਇਹ ਰਹੀ ਹੈ ਕਿ ਗੇਂਦ ਉਨ੍ਹਾਂ ਦੇ ਸਿਰ ਨਾਲ ਨਹੀਂ ਟਕਰਾਈ।

ਵਿਸ਼ਵ ਟੀਮ ਸ਼ਤਰੰਜ ਚੈਂਪੀਅਨਸ਼ਿਪ ਅਧਿਬਨ-ਗਾਂਗੁਲੀ ਨੇ ਜਿੱਤੇ ਸੋਨ ਤਮਗੇ

PunjabKesari
ਵਿਸ਼ਵ ਟੀਮ ਸ਼ਤਰੰਜ ਚੈਂਪੀਅਨਸ਼ਿਪ 'ਚ ਭਾਰਤ ਭਾਵੇਂ ਹੀ ਆਖਰੀ ਸਮੇਂ ਵਿਚ ਤਮਗੇ ਤੋਂ ਖੁੰਝ ਗਿਆ ਪਰ ਉਸ ਦੇ 2 ਖਿਡਾਰੀ ਅਧਿਬਨ ਭਾਸਕਰਨ ਤੇ ਸੂਰਯ ਸ਼ੇਖਰ ਗਾਂਗੁਲੀ ਆਪਣੇ ਪ੍ਰਦਰਸ਼ਨ ਦੇ ਆਧਾਰ 'ਤੇ ਕ੍ਰਮਵਾਰ ਬੋਰਡ 1 ਤੇ 3 ਦਾ ਸੋਨ ਤਮਗਾ ਜਿੱਤਣ 'ਚ ਕਾਮਯਾਬ ਰਹੇ। ਵਿਸ਼ਵ ਟੀਮ ਸ਼ਤਰੰਜ ਚੈਂਪੀਅਨਸ਼ਿਪ ਦੇ ਇਤਿਹਾਸ 'ਚ ਭਾਰਤ ਦੇ 2 ਖਿਡਾਰੀਆਂ ਨੂੰ ਸੋਨ ਤਮਗਾ ਮਿਲਣ ਦਾ ਇਹ ਪਹਿਲਾ ਮੌਕਾ ਹੈ। 

ਇੰਡੀਆ ਓਪਨ 'ਚ ਸਿੰਧੂ ਨੂੰ ਦੂਜਾ ਤੇ ਸਾਇਨਾ ਨੂੰ 5ਵਾਂ ਦਰਜਾ

PunjabKesari
ਭਾਰਤੀ ਬੈਡਮਿੰਟਨ ਸਟਾਰ ਪੀ. ਵੀ. ਸਿੰਧੂ ਤੇ ਸਾਇਨਾ ਨੇਹਵਾਲ ਨੂੰ 26 ਮਾਰਚ ਤੋਂ ਇੰਦਰਾ ਗਾਂਧੀ ਕੌਮਾਂਤਰੀ ਸਟੇਡੀਅਮ ਦੇ ਕੇ. ਡੀ. ਜਾਧਵ ਇਨਡੋਰ ਹਾਲ ਵਿਚ ਹੋਣ ਵਾਲੇ ਯੋਨੈਕਸ ਸਨਰਾਈਜ਼ ਇੰਡੀਆ ਓਪਨ ਦੇ ਨੌਵੇਂ ਸੈਸ਼ਨ ਵਿਚ ਕ੍ਰਮਵਾਰ ਦੂਜਾ ਤੇ ਪੰਜਵਾਂ ਦਰਜਾ ਦਿੱਤਾ ਗਿਆ ਹੈ।

ਸਵਿਟਜ਼ਰਲੈਂਡ ਦੀ ਬੇਲਿੰਡਾ ਇੰਡੀਅਨ ਵੇਲਸ ਦੇ ਸੈਮੀਫਾਈਨਲ 'ਚ

PunjabKesari
ਸਵਿਟਜ਼ਰਲੈਂਡ ਦੀ ਬੇਲਿੰਡਾ ਬੇਨਸਿਚ ਨੇ ਸ਼ਾਨਦਾਰ ਫ਼ਾਰਮ ਜਾਰੀ ਰੱਖਦੇ ਹੋਏ ਵੀਰਵਾਰ ਨੂੰ ਪੰਜਵੀਂ ਰੈਂਕਿੰਗ ਦੀ ਖਿਡਾਰੀ ਕੈਰੋਲਿਨਾ ਪਲਿਸਕੋਵਾ ਨੂੰ ਹਰਾ ਕੇ ਇੰਡੀਅਨ ਵੇਲਸ ਡਬਲਿਊ. ਟੀ.ਏ. ਟੂਰਨਾਮੈਂਟ ਦੇ ਸੈਮੀਫਾਈਨਲ 'ਚ ਜਗ੍ਹਾ ਸੁਨਿਸਚਿਤ ਕੀਤੀ। ਵਰਲਡ ਰੈਂਕਿੰਗ 'ਚ ਨੰਬਰ ਸੱਤ 'ਤੇ ਰਹਿ ਚੁੱਕੀ ਬੇਲਿੰਡਾ ਨੇ ਕੈਰੋਲਿਨਾ ਨੂੰ 6-3, 4-6, 6-3 ਤੋਂ ਹਰਾ ਕੇ ਲਗਾਤਾਰ 12 ਮੈਚਾਂ 'ਚ ਜਿੱਤ ਦਾ ਸਫਰ ਜਾਰੀ ਰੱਖਿਆ।


Gurdeep Singh

Content Editor

Related News