ਐੱਸ. ਐੱਸ. ਬੀ. ਦੇ ਜਵਾਨਾਂ ਨੂੰ 15 ਦਿਨਾਂ ’ਚ ਟੈਟੂ ਹਟਾਉਣ ਦੇ ਹੁਕਮ
Wednesday, Apr 10, 2024 - 07:46 PM (IST)
ਭੁਵਨੇਸ਼ਵਰ (ਭਾਸ਼ਾ)- ਓਡੀਸ਼ਾ ਪੁਲਸ ਨੇ ਆਪਣੀ ਵਿਸ਼ੇਸ਼ ਸੁਰੱਖਿਆ ਬਟਾਲੀਅਨ (ਐੱਸ. ਐੱਸ. ਬੀ.) ਦੇ ਜਵਾਨਾਂ ਨੂੰ ਆਪਣੇ ਸਰੀਰ ਤੋਂ 15 ਦਿਨਾਂ ਦੇ ਅੰਦਰ-ਅੰਦਰ ਟੈਟੂ ਹਟਾਉਣ ਲਈ ਕਿਹਾ ਹੈ ਕਿਉਂਕਿ ‘ਵਰਦੀ ਪਹਿਨਣ ਵਾਲੇ ਵਿਅਕਤੀ ਦੀ ਚਮੜੀ ’ਤੇ ਬਣੇ ਇਹ ਟੈਟੂ ਆਸਾਨੀ ਨਾਲ ਧਿਆਨ ਖਿੱਚਦੇ’ ਹਨ ਅਤੇ ਇਸ ਨੂੰ ‘ਮਾੜਾ’ ਅਤੇ ‘ਅਪਮਾਨਜਨਕ’ ਮੰਨਿਆ ਜਾਂਦਾ ਹੈ।
ਇਹ ਵੀ ਪੜ੍ਹੋ: ਪਤੰਜਲੀ ’ਤੇ ਸਖਤ ਹੋਈ ਸੁਪਰੀਮ ਕੋਰਟ, ਰਾਮਦੇਵ-ਬਾਲਕ੍ਰਿਸ਼ਨ ਦਾ ਮੁਆਫੀਨਾਮਾ ਰੱਦ
ਭੁਵਨੇਸ਼ਵਰ ਦੇ ਡਿਪਟੀ ਕਮਿਸ਼ਨਰ ਆਫ਼ ਪੁਲਸ (ਸੁਰੱਖਿਆ) ਨੇ ਮੰਗਲਵਾਰ ਨੂੰ ਇਸ ਸਬੰਧ ਵਿਚ ਇਕ ਆਦੇਸ਼ ਜਾਰੀ ਕੀਤਾ ਅਤੇ ਸਾਰੇ ਸਬੰਧਤ ਅਧਿਕਾਰੀਆਂ ਨੂੰ ਐੱਸ. ਐੱਸ. ਬੀ. ਦੇ ਅਜਿਹੇ ਕਰਮਚਾਰੀਆਂ ਦੀ ਇਕ ਸੂਚੀ ਤਿਆਰ ਕਰਨ ਲਈ ਕਿਹਾ ਜਿਨ੍ਹਾਂ ਦੇ ਸਰੀਰ ਉੱਤੇ ਅਜਿਹੇ ਟੈਟੂ ਹਨ ਜੋ ‘ਆਸਾਨੀ ਨਾਲ ਧਿਆਨ ਖਿੱਚਦੇ’ ਹਨ। ਐੱਸ. ਐੱਸ. ਬੀ. ਕਰਮਚਾਰੀ ਮੁੱਖ ਮੰਤਰੀ ਦੀ ਰਿਹਾਇਸ਼, ਰਾਜ ਭਵਨ, ਰਾਜ ਸਕੱਤਰੇਤ, ਓਡੀਸ਼ਾ ਵਿਧਾਨ ਸਭਾ ਅਤੇ ਹਾਈ ਕੋਰਟ ਵਰਗੀਆਂ ਮਹੱਤਵਪੂਰਨ ਸੰਸਥਾਵਾਂ ਦੀ ਸੁਰੱਖਿਆ ਕਰਦੇ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।