ਐਂਡਰਾਇਡ 15 ''ਚ ਮਿਲੇਗਾ ਸੁਪਰ ਡਾਰਕ ਮੋਡ ਫੀਚਰ, ਦੂਰ ਹੋਵੇਗੀ ਯੂਜ਼ਰਜ਼ ਦੀ ਵੱਡੀ ਸਮੱਸਿਆ
Tuesday, Apr 30, 2024 - 05:24 PM (IST)
ਗੈਜੇਟ ਡੈਸਕ- ਸਮਾਰਟਫ਼ੋਨ ਲਗਾਤਾਰ ਐਡਵਾਂਸ ਫੀਚਰਜ਼ ਦੇ ਨਾਲ ਲਿਆਂਦੇ ਜਾ ਰਹੇ ਹਨ। ਪਿਛਲੇ ਕੁਝ ਸਾਲਾਂ 'ਚ ਫੋਨ ਦੀ ਤਕਨੀਕ 'ਚ ਕਾਫੀ ਸੁਧਾਰ ਦੇਖਿਆ ਗਿਆ ਹੈ। ਯੂਜ਼ਰਜ਼ ਸਮਾਰਟਫ਼ੋਨ 'ਚ ਡਾਰਕ ਮੋਡ ਪਸੰਦ ਕਰਦੇ ਹਨ। ਅਜਿਹੀ ਸਥਿਤੀ ਵਿੱਚ ਉਪਭੋਗਤਾਵਾਂ ਨੂੰ ਐਂਡਰਾਇਡ 15 ਵਿੱਚ ਉਹੀ ਡਾਰਕ ਮੋਡ ਫੀਚਰ ਦਿੱਤਾ ਜਾਵੇਗਾ। ਡਾਰਕ ਮੋਡ ਫੋਨ ਦੇ ਇੰਟਰਫੇਸ ਨੂੰ ਡਾਰਕ ਕਰਦਾ ਹੈ, ਨਾਲ ਹੀ ਡਿਵਾਈਸ ਦੀ ਬੈਟਰੀ ਲਾਈਫ ਨੂੰ ਵੀ ਬਿਹਤਰ ਬਣਾਉਂਦਾ ਹੈ। ਆਪਰੇਟਿੰਗ ਸਿਸਟਮ ਐਂਡ੍ਰਾਇਡ 15 ਡਾਰਕ ਮੋਡ 'ਚ ਨਵਾਂ ਲੈਵਲ ਲੈ ਕੇ ਆ ਰਿਹਾ ਹੈ, ਜੋ ਉਨ੍ਹਾਂ ਐਪਸ ਨੂੰ ਵੀ ਸਪੋਰਟ ਕਰੇਗਾ ਜੋ ਹੁਣ ਤੱਕ ਡਾਰਕ ਮੋਡ ਨੂੰ ਆਨ ਕਰਨ ਤੋਂ ਬਾਅਦ ਵੀ ਡਾਰਕ ਮੋਡ 'ਚ ਨਹੀਂ ਆਉਂਦੇ ਸਨ।
ਸੁਪਰ ਡਾਰਕ ਮੋਡ ਨਾਲ ਸੁਲਝ ਜਾਏਗੀ ਯੂਜ਼ਰਜ਼ ਦੀ ਪਰੇਸ਼ਾਨੀ
ਨਵਾਂ ਐਂਡਰਾਇਡ 15 ਬੀਟਾ ਕੋਡ ਸੰਕੇਤ ਦਿੰਦਾ ਹੈ ਕਿ ਸੁਪਰ ਡਾਰਕ ਮੋਡ ਫੀਚਰ ਸਾਰੇ ਐਪਸ ਨੂੰ ਇਕਸਾਰ ਰੂਪ ਨਾਲ ਡਾਰਕ ਕਰ ਦੇਵੇਗੀ। ਕਈ ਯੂਜ਼ਰਜ਼ ਨੇ ਐਂਡ੍ਰਾਇਡ 14 'ਚ ਦੇਖਿਆ ਸੀ ਕਿ ਡਾਰਕ ਮੋਡ ਨੂੰ ਆਨ ਕਰਨ ਤੋਂ ਬਾਅਦ ਵੀ ਇਹ ਸਾਰੀਆਂ ਐਪਸ 'ਚ ਕੰਮ ਨਹੀਂ ਕਰਦਾ। ਇਸ ਕਾਰਨ ਫੋਨ ਦਾ ਇੰਟਰਫੇਸ ਕਾਫੀ ਅਜੀਬ ਅਤੇ ਵੱਖਰਾ ਦਿਖਾਈ ਦਿੰਦਾ ਹੈ ਪਰ ਹੁਣ ਨਵੇਂ OS ਯਾਨੀ ਐਂਡ੍ਰਾਇਡ 15 'ਚ ਯੂਜ਼ਰਜ਼ ਨੂੰ ਇਸ ਸਮੱਸਿਆ ਤੋਂ ਰਾਹਤ ਮਿਲੇਗੀ।
ਸੁਪਰ ਡਾਰਕ ਮੋਡ 'ਚ ਮਿਲੇਗਾ ਅਲੱਗ ਐਲਗੋਰਿਦਮ
ਰਿਪੋਰਟਾਂ 'ਚ ਦਾਅਵਾ ਕੀਤਾ ਗਿਆ ਹੈ ਕਿ ਐਂਡਰਾਇਡ 15 ਇਕ ਅਲੱਗ ਐਲਗੋਰਿਦਮ ਦਾ ਇਸਤੇਮਾਲ ਕਰੇਗਾ। ਇਹ ਫੀਚਰ ਇਸਦਾ ਧਿਆਨ ਰੱਖੇਗਾ ਕਿ ਫੋਨ ਦੇ ਸਾਰੇ ਐਪਸ ਡਾਰਕ ਮੋਡ ਦਾ ਸਪੋਰਟ ਕਰਨਗੇ। ਨਾਲਹੀ ਕਿਸੇ ਵੀ ਯੂਜ਼ਰਜ਼ ਨੂੰ ਡਾਰਕ ਮੋਡ ਆਨ ਕਰਨ ਲਈ ਕਿਸੇ ਥਰਡ ਪਾਰਟੀ ਐਪ ਦਾ ਇਸਤੇਮਾਲ ਨਾ ਕਰਨਾ ਪਵੇ। ਫਿਲਹਾਲ ਗੂਗਲ ਵੱਲੋਂ ਇਸ ਬਾਰੇ ਅਧਿਕਾਰਤ ਜਾਣਕਾਰੀ ਸਾਂਝੀ ਕਰਨ ਤੋਂ ਪਹਿਲਾਂ ਯੂਜ਼ਰਜ਼ ਨੂੰ ਥੋੜ੍ਹਾ ਇੰਤਜ਼ਾਰ ਕਰਨਾ ਹੋਵੇਗਾ। ਡਾਰਕ ਮੋਡ ਫੀਚਰ ਨੂੰ ਸਭ ਤੋਂ ਪਹਿਲਾਂ 2019 'ਚ ਐਂਡਰਾਇਡ 10 'ਚ ਲਿਆਇਆ ਗਿਆ ਸੀ।