15 ਫੁੱਟ ਬਰਫ ਨਾਲ ਢਕਿਆ ਹੈ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ, ਇਸ ਦਿਨ ਤੋਂ ਸ਼ੁਰੂ ਹੋਵੇਗੀ ਯਾਤਰਾ

Tuesday, Apr 16, 2024 - 01:38 PM (IST)

15 ਫੁੱਟ ਬਰਫ ਨਾਲ ਢਕਿਆ ਹੈ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ, ਇਸ ਦਿਨ ਤੋਂ ਸ਼ੁਰੂ ਹੋਵੇਗੀ ਯਾਤਰਾ

ਗੋਪੇਸ਼ਵਰ- ਸਿੱਖਾਂ ਦੇ ਤੀਰਥ ਅਸਥਾਨ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ 25 ਮਈ ਤੋਂ ਸ਼ੁਰੂ ਹੋਣ ਜਾ ਰਹੀ ਹੈ। ਫਿਲਹਾਲ ਅਜੇ ਵੀ ਹੇਮਕੁੰਟ ਸਾਹਿਬ ਵਿਖੇ ਰੁਕ-ਰੁਕ ਕੇ ਬਰਫ਼ਬਾਰੀ ਦਾ ਦੌਰ ਜਾਰੀ ਹੈ। ਗੁਰਦੁਆਰਾ ਸਾਹਿਬ ਲੱਗਭਗ 15 ਫੁੱਟ ਬਰਫ ਨਾਲ ਢਕਿਆ ਹੋਇਆ ਹੈ। ਇਥੇ ਸਥਿਤ ਝੀਲ ਵੀ ਬਰਫ ਦੀ ਚਿੱਟੀ ਚਾਦਰ ਨਾਲ ਢਕੀ ਹੋਈ ਹੈ। ਬਰਫ ਨੂੰ ਹਟਾਉਣ ਦਾ ਕੰਮ ਭਾਰਤੀ ਫੌਜ ਕਰਦੀ ਹੈ। ਇਸ ਸਾਲ ਫੌਜ ਦੇ ਜਵਾਨਾਂ ਨੇ 15 ਅਪ੍ਰੈਲ ਤੋਂ ਘਾਂਘਰੀਆ ਲਈ ਰਵਾਨਾ ਹੋਣਾ ਸੀ, ਜਿੱਥੇ ਫੌਜ ਆਪਣਾ ਬੇਸ ਗੁਰਦੁਆਰਾ ਕੰਪਲੈਕਸ ਵਿਚ ਬਣਾ ਕੇ ਬਰਫ ਕੱਟਣ ਦਾ ਕੰਮ ਸ਼ੁਰੂ ਕਰਦੀ ਹੈ ਪਰ 19 ਅਪ੍ਰੈਲ ਨੂੰ ਵੋਟਾਂ ਹੋਣ ਕਾਰਨ ਗੁਰਦੁਆਰਾ ਟਰੱਸਟ ਦੇ ਕਹਿਣ ’ਤੇ ਇਹ ਕੰਮ ਹੁਣ 20 ਅਪ੍ਰੈਲ ਤੋਂ ਸ਼ੁਰੂ ਕੀਤਾ ਜਾਵੇਗਾ। ਹੇਮਕੁੰਟ ਯਾਤਰਾ ਰੂਟ ਤੋਂ ਬਰਫ਼ ਹਟਾਉਣ ਦੀ ਸੇਵਾ ਫ਼ੌਜ ਦੀ 418 ਸੁਤੰਤਰ ਫੀਲਡ ਇੰਜੀਨੀਅਰਿੰਗ ਕੋਰ ਵੱਲੋਂ ਕੀਤੀ ਜਾਂਦੀ ਹੈ।

ਇਹ ਵੀ ਪੜ੍ਹੋ- ਮਾਨਸੂਨ ਨੂੰ ਲੈ ਕੇ ਆਇਆ ਨਵਾਂ ਅਪਡੇਟ, ਭਾਰਤੀ ਮੌਸਮ ਵਿਭਾਗ ਨੇ ਜਾਰੀ ਕੀਤੀ ਇਹ ਭਵਿੱਖਬਾਣੀ

ਓਧਰ ਗੁਰਦੁਆਰਾ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਦੇ ਪ੍ਰਧਾਨ ਨਰਿੰਦਰਜੀਤ ਸਿੰਘ ਬਿਦਰਾ ਨੇ ਦੱਸਿਆ ਕਿ ਅਜੇ ਵੀ ਹੇਮਕੁੰਟ ਸਾਹਿਬ ਵਿਚ 15 ਫੁੱਟ ਤੱਕ ਬਰਫ਼ ਮੌਜੂਦ ਹੈ ਅਤੇ ਪਵਿੱਤਰ ਹਿਮ ਸਰੋਵਰ ਪੂਰੀ ਤਰ੍ਹਾਂ ਨਾਲ ਬਰਫ਼ ਦੇ ਹੇਠਾਂ ਢਕਿਆ ਹੋਇਆ ਹੈ। ਉਨ੍ਹਾਂ ਅੱਗੇ ਦੱਸਿਆ ਕਿ ਅਟਲਾਕੋਟੀ ਗਲੇਸ਼ੀਅਰ ਜੋ ਹੇਮਕੁੰਟ ਸਾਹਿਬ ਤੋਂ 2 ਕਿਲੋਮੀਟਰ ਪਹਿਲਾਂ ਸਥਿਤ ਹੈ, ਉੱਥੇ ਵੀ ਬਰਫ਼ ਨੂੰ ਕੱਟ ਕੇ ਰਾਹ ਬਣਾਉਣਾ ਫ਼ੌਜ ਲਈ ਇਸ ਵਾਰ ਵੀ ਇਕ ਵੱਡੀ ਚੁਣੌਤੀ ਸਾਬਤ ਹੋਣ ਜਾ ਰਿਹਾ ਹੈ। ਸੇਵਾਦਾਰਾਂ ਨੇ ਦੱਸਿਆ ਕਿ ਹੇਮਕੁੰਟ ਸਾਹਿਬ ਵਿਚ 15 ਫੁੱਟ ਬਰਫ਼ ਮੌਜੂਦ ਹੈ ਅਤੇ ਰਾਹ ਵਿਚ ਥਾਂ-ਥਾਂ ਬਰਫ਼ ਹੀ ਬਰਫ਼ ਹੈ। ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਨੇ 25 ਮਈ ਨੂੰ ਗੁਰਦੁਆਰਾ ਸਾਹਿਬ ਖੋਲ੍ਹਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। 

ਇਹ ਵੀ ਪੜ੍ਹੋ- ਵੱਡਾ ਹਾਦਸਾ; ਮਕਾਨ ਦੀ ਛੱਤ ਡਿੱਗਣ ਕਾਰਨ ਦੋ ਮਜ਼ਦੂਰਾਂ ਦੀ ਮੌਤ, 17 ਜ਼ਖ਼ਮੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Tanu

Content Editor

Related News