Sports Wrap up 12 ਫਰਵਰੀ : ਪੜ੍ਹੋ ਦਿਨ ਭਰ ਦੀਆਂ 10 ਵੱਡੀਆਂ ਖਬਰਾਂ

02/12/2019 10:40:05 PM

ਸਪੋਰਟਸ ਡੈੱਕਸ— ਸ਼੍ਰੀਲੰਕਾ ਦੇ ਸਾਬਕਾ ਕਪਤਾਨ ਤੇ ਵਿਕਟਕੀਪਰ ਬੱਲੇਬਾਜ਼ ਕੁਮਾਰ ਸੰਗਾਕਾਰਾ ਨੇ ਵਿਰਾਟ ਕੋਹਲੀ ਦੀਆਂ ਤਾਰੀਫਾਂ ਦੇ ਪੁਲ ਬੰਨ੍ਹੇ। ਭਾਰਤੀ ਕ੍ਰਿਕਟ ਟੀਮ ਦੇ ਗੇਂਦਬਾਜ਼ ਹਰਭਜਨ ਸਿੰਘ ਨੇ ਵਿਸ਼ਵ ਕੱਪ ਦੇ ਲਈ ਟੀਮ ਨੂੰ ਚੁਣਿਆ ਹੈ ਤੇ ਇਨ੍ਹਾਂ ਖਿਡਾਰੀਆਂ ਨੂੰ ਨਜ਼ਰਅੰਦਾਜ਼ ਕੀਤਾ ਹੈ। ਐਕਸੀਡੈਂਟ ਦੀ ਝੂਠੀ ਅਫਵਾਹ ਨੂੰ ਲੈ ਕੇ ਸੁਰੇਸ਼ ਰੈਨਾ ਨੇ ਟਵਿੱਟਰ 'ਤੇ ਭੜਾਸ ਕੱਢੀ। ਜਗ ਬਾਣੀ ਸਪੋਰਟਸ ਡੈੱਕਸ ਤੁਹਾਡੇ ਲਈ ਲਿਆਇਆ ਹੈ ਇਸ ਤਰ੍ਹਾਂ ਦੀਆਂ ਖਬਰਾਂ ਜਿਹੜੀਆਂ ਤੁਸੀਂ ਆਪਣੀ ਰੁਝੇਵਿਆਂ ਭਰੀ ਜ਼ਿੰਦਗੀ 'ਚ ਪੜ੍ਹਣੋਂ ਖੁੰਝ ਜਾਂਦੇ ਹੋ। ਇਸ ਨਿਊਸ ਬੁਲੇਟਿਨ 'ਚ ਅਸੀਂ ਤੁਹਾਨੂੰ ਖੇਡ ਜਗਤ ਨਾਲ ਜੁੜੀਆਂ ਹੁਣ ਤੱਕ ਦੀਆਂ 10 ਵੱਡੀਆਂ ਖਬਰਾਂ ਨਾਲ ਰੂਬਰੂ ਕਰਵਾਵਾਂਗੇ।

ਵਿਰਾਟ ਆਪਣੇ ਸਮਕਾਲੀਨਾਂ ਤੋਂ ਕਿਤੇ ਅੱਗੇ : ਸੰਗਾਕਾਰਾ

PunjabKesari
ਆਪਣੇ ਸ਼ਾਨਦਾਰ ਪ੍ਰਦਰਸ਼ਨ ਕਾਰਨ ਸਰ ਗਾਰਫੀਲਡ ਸੋਬਰਸ ਟਰਾਫੀ ਦੇ ਜੇਤੂ ਰਹੇ ਭਾਰਤੀ ਕਪਤਾਨ ਵਿਰਾਟ ਕੋਹਲੀ ਦੇ ਪ੍ਰਸ਼ੰਸਕਾਂ ਦੀ ਗਿਣਤੀ ਦਿਨ ਪ੍ਰਤੀ ਦਿਨ ਵਧਦੀ ਜਾ ਰਹੀ ਹੈ। ਆਸਟਰੇਲੀਆ ਦੇ ਸ਼ੇਨ ਵਾਰਨ ਤੋਂ ਬਾਅਦ ਸ਼੍ਰੀਲੰਕਾ ਦੇ ਸਾਬਕਾ ਕਪਤਾਨ ਤੇ ਵਿਕਟਕੀਪਰ ਬੱਲੇਬਾਜ਼ ਕੁਮਾਰ ਸੰਗਾਕਾਰਾ ਨੇ ਕੋਹਲੀ ਦੀਆਂ ਤਾਰੀਫਾਂ ਦੇ ਪੁਲ ਬੰਨ੍ਹੇ ਹਨ।

ਹਰਭਜਨ ਨੇ ਵਰਲਡ ਕੱਪ ਲਈ ਚੁਣੀ ਟੀਮ, ਇਨ੍ਹਾਂ ਅਹਿਮ ਖਿਡਾਰੀਆਂ ਨੂੰ ਕੀਤਾ ਨਜ਼ਰਅੰਦਾਜ਼

PunjabKesari
ਦਿੱਗਜ ਸਪਿਨਰ ਹਰਭਜਨ ਸਿੰਘ ਨੇ ਵਰਲਡ ਕੱਪ 2019 ਲਈ ਆਪਣੀ ਟੀਮ ਦਾ ਐਲਾਨ ਕੀਤਾ ਹੈ। ਆਪਣੀ ਪਸੰਦ ਦੀ ਟੀਮ 'ਚ ਭੱਜੀ ਨੇ 15 ਖਿਡਾਰੀਆਂ ਨੂੰ ਚੁਣਿਆ ਹੈ। ਜ਼ਿਕਰਯੋਗ ਹੈ ਕਿ ਭੱਜੀ ਵੱਲੋਂ ਚੁਣੀ ਗਈ ਵਰਲਡ ਕੱਪ ਦੀ ਟੀਮ 'ਚ ਨਾ ਤਾਂ ਰਿਸ਼ਭ ਪੰਤ ਹਨ ਅਤੇ ਨਾ ਹੀ ਅਸ਼ਵਿਨ ਨੂੰ ਜਗ੍ਹਾ ਮਿਲੀ ਹੈ। ਇਸ ਦੇ ਨਾਲ-ਨਾਲ ਹਾਲ ਹੀ 'ਚ ਸਾਰਿਆਂ ਨੂੰ ਪ੍ਰਭਾਵਿਤ ਕਰਨ ਵਾਲੇ ਵਿਜੇ ਸ਼ੰਕਰ ਨੂੰ ਵੀ ਹਰਭਜਨ ਸਿੰਘ ਨੇ ਆਪਣੀ ਟੀਮ 'ਚ ਜਗ੍ਹਾ ਨਹੀਂ ਦਿੱਤੀ ਹੈ। 

ਕ੍ਰਿਕਟ ਦੇ ਮੈਦਾਨ 'ਤੇ ਇਕ ਹੋਰ ਹਾਦਸਾ, ਖਿਡਾਰੀ ਹਸਪਤਾਲ 'ਚ ਦਾਖਲ

PunjabKesari
ਪਿਛਲੇ ਕੁਝ ਦਿਨਾਂ ਤੋਂ ਕ੍ਰਿਕਟ ਦੇ ਮੈਦਾਨ 'ਤੇ ਹਰ ਰੋਜ਼ ਕੋਈ ਨਾ ਕੋਈ ਹਾਦਸਾ ਦੇਖਣ ਨੂੰ ਮਿਲ ਰਿਹਾ ਹੈ। ਕੱਲ (ਸੋਮਵਾਰ) ਬੰਗਾਲ ਦੇ ਤੇਜ਼ ਗੇਂਦਬਾਜ਼ ਅਸ਼ੋਕ ਡਿੰਡਾ ਕੋਲਕਾਤਾ ਦੇ ਈਡਨ ਗਾਰਡਨ 'ਚ ਸਈਅਦ ਮੁਸ਼ਤਾਕ ਅਲੀ ਟਰਾਫੀ ਟਵੰਟੀ-20 ਟੂਰਨਾਮੈਂਟ ਦੇ ਅਭਿਆਸ ਮੈਚ ਦੇ ਦੌਰਾਨ ਮੱਥੇ 'ਤੇ ਗੇਂਦ ਲੱਗਣ ਦੇ ਜ਼ਖਮੀ ਹੋ ਗਏ ਸਨ। ਇਸ ਤੋਂ ਬਾਅਦ ਵੈਸਟਇੰਡੀਜ਼ ਅਤੇ ਇੰਗਲੈਂਡ ਵਿਚਾਲੇ ਖੇਡੇ ਗਏ ਮੈਚ 'ਚ ਖਿਡਾਰੀ ਦੇ ਨਾਲ ਹਾਦਸਾ ਹੋ ਗਿਆ। ਤੀਜੇ ਦਿਨ ਮੈਚ ਦੇ ਦੌਰਾਨ ਵੈਸਟਇੰਡੀਜ਼ ਦੇ ਆਲ ਰਾਊਂਡਰ ਕੀਮੋ ਪਾਲ ਸੱਟ ਦਾ ਸ਼ਿਕਾਰ ਹੋ ਗਏ ਅਤੇ ਉਨ੍ਹਾਂ ਨੂੰ ਸਟ੍ਰੈਚਰ ਦੀ ਮਦਦ ਨਾਲ ਹਸਪਤਾਲ ਲਿਜਾਇਆ ਗਿਆ।

ਰੋਡ੍ਰੀਗੇਜ, ਮੰਧਾਨਾ ਆਈ.ਸੀ.ਸੀ. ਰੈਂਕਿੰਗ 'ਚ ਕ੍ਰਮਵਾਰ ਦੂਜੇ ਅਤੇ ਛੇਵੇਂ ਸਥਾਨ 'ਤੇ

PunjabKesari
ਭਾਰਤੀ ਮਹਿਲਾ ਬੱਲੇਬਾਜ਼ ਜੇਮਿਮਾ ਰੋਡ੍ਰੀਗੇਜ ਅਤੇ ਸਮ੍ਰਿਤੀ ਮੰਧਾਨਾ ਚਾਰ ਪਾਇਦਾਨ ਚੜ ਕੇ ਆਈ.ਸੀ.ਸੀ. ਟੀ-20 ਰੈਂਕਿੰਗ 'ਚ ਕ੍ਰਮਵਾਰ ਦੂਜੇ ਅਤੇ ਛੇਵੇਂ ਸਥਾਨ 'ਤੇ ਪਹੁੰਚ ਗਈਆਂ ਹਨ। ਭਾਰਤ ਨੂੰ ਤਿੰਨ ਮੈਚਾਂ ਦੀ ਸੀਰੀਜ਼ 'ਚ ਨਿਊਜ਼ੀਲੈਂਡ ਨੇ 3-0 ਨਾਲ ਹਰਾਇਆ। ਰੋਡ੍ਰੀਗੇਜ ਨੇ ਤਿੰਨ ਮੈਚਾਂ ਦੀ ਸੀਰੀਜ਼ 'ਚ 132 ਦੌੜਾਂ ਬਣਾਈਆਂ ਜਦਕਿ ਮੰਧਾਨਾ ਨੇ 180 ਦੌੜਾਂ ਜੋੜੀਆਂ ਅਤੇ ਉਸ ਨੂੰ ਚਾਰ ਪਾਇਦਾਨ ਦਾ ਫਾਇਦਾ ਮਿਲਿਆ। 

ਐਕਸੀਡੈਂਟ ਦੀ ਝੂਠੀ ਅਫਵਾਹ ਨੂੰ ਲੈ ਕੇ ਰੈਨਾ ਨੇ ਟਵਿੱਟਰ 'ਤੇ ਕੱਢੀ ਭੜਾਸ

PunjabKesari
ਭਾਰਤੀ ਟੀਮ ਤੋਂ ਬਾਹਰ ਚਲ ਰਹੇ ਧਾਕੜ ਬੱਲੇਬਾਜ਼ ਸੁਰੇਸ਼ ਰੈਨਾ ਨੇ ਕ੍ਰਿਕਟ ਪ੍ਰਸ਼ੰਸਕਾਂ ਤੋਂ ਅਪੀਲ ਕੀਤੀ ਹੈ ਕਿ ਉਸ ਨੂੰ ਲੈ ਕੇ ਚਲ ਰਹੀਆਂ ਗਲਤ ਖਬਰਾਂ ਨੂੰ ਨਜ਼ਰ-ਅੰਦਾਜ਼ ਕਰਨ। ਰੈਨਾ ਨੇ ਸੋਮਵਾਰ ਨੂੰ ਆਪਣੇ ਟਵਿੱਟਰ ਹੈਂਡਲ 'ਤੇ ਪੋਸਟ ਲਿਖ ਕੇ ਪ੍ਰਸ਼ੰਸਕਾਂ ਨੂੰ ਅਫਵਾਹਾਂ ਤੋਂ ਬਚਣ ਲਈ ਕਿਹਾ ਹੈ।

ਪਾਕਿ ਦੇ ਸਮਰਥਨ 'ਚ ਆਇਆ ਵਿੰਡੀਜ਼ ਖਿਡਾਰੀ, ਭਾਰਤੀ ਪ੍ਰਸ਼ੰਸਕ ਨੂੰ ਕਿਹਾ 'ਦਫਾ ਹੋ ਜਾਓ'

PunjabKesari
ਕ੍ਰਿਕਟ ਦੇ ਮੈਦਾਨ 'ਤੇ ਭਾਰਤ ਵੈਸਟਇੰਡੀਜ਼ ਦੇ ਰਿਸ਼ਤੇ ਹਮੇਸ਼ਾ ਤੋਂ ਕਾਫੀ ਚੰਗੇ ਰਹੇ ਹਨ। ਆਈ.ਪੀ.ਐੱਲ. ਤੋਂ ਲੈ ਕੇ ਕੌਮਾਂਤਰੀ ਕ੍ਰਿਕਟ 'ਚ ਕੈਰੇਬੀਆਈ ਖਿਡਾਰੀਆਂ ਨੂੰ ਭਾਰਤ 'ਚ ਕਾਫੀ ਸਨਮਾਨ ਮਿਲਦਾ ਹੈ। ਇਸ ਦੇ ਬਾਵਜੂਦ ਅੱਜ ਕੈਰੇਬੀਆਈ ਟੀਮ ਦੇ ਸਾਬਕਾ ਕਪਤਾਨ ਡੈਰੇਨ ਸੈਮੀ ਭਾਰਤ ਦੇ ਗੁਆਂਢੀ ਦੇਸ਼ ਪਾਕਿਸਤਾਨ ਦੇ ਸਮਰਥਨ 'ਚ ਉਤਰ ਆਏ ਹਨ।

ਇੰਗਲੈਂਡ ਦੇ ਫੁੱਟਬਾਲ ਵਿਸ਼ਵ ਕੱਪ ਜੇਤੂ ਗੋਲਕੀਪਰ ਗੋਰਡਨ ਬੈਂਕਸ ਦਾ ਦਿਹਾਂਤ

PunjabKesari
ਇੰਗਲੈਂਡ ਦੇ ਫੁੱਟਬਾਲ ਵਿਸ਼ਵ ਕੱਪ ਜੇਤੂ ਗੋਲਕੀਪਰ ਗੋਰਡਨ ਬੈਂਕਸ ਦਾ 81 ਸਾਲ ਦੀ ਉਮਰ ਵਿਚ ਦਿਹਾਂਤ ਹੋ ਗਿਆ। ਇਸ ਧਾਕੜ ਖਿਡਾਰੀ ਦੇ ਸਾਬਕਾ ਕਲੱਬ ਸਟੋਕ ਸਿਟੀ ਨੇ ਮੰਗਲਵਾਰ ਇਸ ਦਾ ਐਲਾਨ ਕੀਤਾ। ਇਸ ਧਾਕੜ ਫੁੱਟਬਾਲਰ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ 73 ਮੈਚਾਂ ਵਿਚ ਇੰਗਲੈਂਡ ਦੀ ਪ੍ਰਤੀਨਿਧਤਾ ਕਰਨ ਵਾਲੇ ਬੈਂਕਸ ਦਾ ਦਿਹਾਂਤ ਹੋ ਗਿਆ ਹੈ।

ਭਾਰਤ ਦੀ ਹਰਿਕਾ ਨੇ ਖੇਡੇ ਲਗਾਤਾਰ 5 ਡਰਾਅ

PunjabKesari
ਕੈਰੰਸ ਕੱਪ ਇੰਟਰਨੈਸ਼ਨਲ ਸ਼ਤਰੰਜ ਟੂਰਨਾਮੈਂਟ-2019 'ਚ ਵਿਸ਼ਵ ਦੀਆਂ ਚੋਟੀ ਦੀਆਂ ਖਿਡਾਰਨਾਂ ਦੇ ਮੁਕਾਬਲੇ 'ਚ ਭਾਰਤ ਦੀ ਗ੍ਰੈਂਡ ਮਾਸਟਰ ਤੇ 2 ਵਾਰ ਦੀ ਵਿਸ਼ਵ ਕਾਂਸੀ ਤਮਗਾ ਜੇਤੂ ਹਰਿਕਾ ਦ੍ਰੋਣਾਵਲੀ ਨੇ ਹੁਣ ਤਕ ਸਾਰੇ 5 ਮੁਕਾਬਲਿਆਂ 'ਚ ਡਰਾਅ ਖੇਡੇ ਹਨ। ਵਿਸ਼ਵ ਦੀਆਂ 10 ਧਾਕੜ ਖਿਡਾਰਨਾਂ ਵਿਚਾਲੇ ਚੱਲ ਰਹੇ ਇਸ ਟੂਰਨਾਮੈਂਟ 'ਚ ਹਰਿਕਾ (2471) ਨੂੰ 7ਵਾਂ ਦਰਜਾ ਦਿੱਤਾ ਗਿਆ ਹੈ।

ਚਿਕਾ 104 ਸਥਾਨਾਂ ਦੀ ਛਲਾਂਗ ਨਾਲ 357ਵੇਂ ਸਥਾਨ 'ਤੇ 

PunjabKesari
ਕੋਲਕੁੰਡਾ ਮਾਸਟਰਸ 2019 ਦੇ ਜੇਤੂ ਚਿਕਾਰੰਗੱਪਾ ਐੱਸ. ਨੇ ਆਪਣੀ ਖਿਤਾਬੀ ਸਫਲਤਾ ਤੋਂ 104 ਸਥਾਨਾਂ ਦੀ ਲੰਬੀ ਛਲਾਂਗ ਲਾਉਂਦਿਆਂ ਮੰਗਲਵਾਰ ਜਾਰੀ ਤਾਜ਼ਾ ਵਿਸ਼ਵ ਗੋਲਫ ਰੈਂਕਿੰਗ ਵਿਚ 461 ਤੋਂ 357ਵਾਂ ਸਥਾਨ ਹਾਸਲ ਕਰ ਲਿਆ ਹੈ।

ਭਾਰਤ-ਏ ਦੀ ਫਰਾਂਸ-ਏ 'ਤੇ ਲਗਾਤਾਰ ਦੂਜੀ ਜਿੱਤ

PunjabKesari
ਮੁਮਤਾਜ ਖਾਨ ਤੇ ਸ਼ਰਮੀਲਾ ਦੇਵੀ ਦੇ ਗੋਲਾਂ ਨਾਲ ਭਾਰਤੀ-ਏ ਮਹਿਲਾ ਹਾਕੀ ਟੀਮ ਨੇ ਫਰਾਂਸ-ਏ ਟੀਮ ਨੂੰ ਮੰਗਲਵਾਰ 2-0 ਨਾਲ ਹਰਾ ਕੇ ਚਾਰ ਮੈਚਾਂ ਦੀ ਸੀਰੀਜ਼ ਵਿਚ 2-1 ਦੀ ਬੜ੍ਹਤ ਬਣਾ ਲਈ ਹੈ। ਭਾਰਤੀ ਟੀਮ ਨੇ ਦੂਸਰੇ ਮੈਚ 'ਚ ਫਰਾਂਸ ਨੂੰ ਉੱਤਰ ਪ੍ਰਦੇਸ਼ ਦੇ ਗੋਰਖਪੁਰ ਸਥਿਤ ਵੀਰ ਬਹਾਦੁਰ ਸਿੰਘ ਸਪੋਰਟਸ ਕਾਲਜ 'ਚ 3-2 ਨਾਲ ਹਰਾਇਆ ਸੀ।


Gurdeep Singh

Content Editor

Related News