ਇਨਫਲੂਆਂਸਰ ਰਵਿੰਦਰ ਭਾਰਤੀ ’ਤੇ ਸੇਬੀ ਦੀ ਪਾਬੰਦੀ, 12 ਕਰੋੜ ਰੁਪਏ ਅਦਾ ਕਰਨੇ ਹੋਣਗੇ

04/08/2024 10:33:26 AM

ਨਵੀਂ ਦਿੱਲੀ (ਇੰਟ.) - ਲੋਕਾਂ ਨੂੰ ਸ਼ੇਅਰ ਬਾਜ਼ਾਰ ਨਾਲ ਜੁੜੀ ਗੁੰਮਰਾਹਕੁੰਨ ਸਲਾਹ ਦੇਣ ਵਾਲਿਆਂ ਖ਼ਿਲਾਫ਼ ਬਾਜ਼ਾਰ ਰੈਗੂਲੇਟਰੀ ਸੇਬੀ ਦੀ ਸਖ਼ਤੀ ਜਾਰੀ ਹੈ। ਸੇਬੀ ਨੇ ਮਸ਼ਹੂਰ ਫਾਈਨਾਂਸ਼ੀਅਲ ਇਨਫਲੂਆਂਸਰ ਰਵਿੰਦਰ ਬਾਲੂ ਭਾਰਤੀ ’ਤੇ ਸਖ਼ਤ ਕਾਰਵਾਈ ਕਰਦੇ ਹੋਏ ਪਾਬੰਦੀ ਲਾ ਦਿੱਤੀ ਹੈ। ਨਾਲ ਹੀ ਉਨ੍ਹਾਂ ਨੂੰ 12 ਕਰੋੜ ਰੁਪਏ ਅਦਾ ਕਰਨ ਦੇ ਵੀ ਨਿਰਦੇਸ਼ ਦਿੱਤੇ ਗਏ ਹਨ। ਰਵਿੰਦਰ ਭਾਰਤੀ ’ਤੇ ਦੋਸ਼ ਹੈ ਕਿ ਉਨ੍ਹਾਂ ਨੇ 1000 ਫ਼ੀਸਦੀ ਤੱਕ ਰਿਟਰਨ ਦੇਣ ਦੇ ਦਾਅਵੇ ਕੀਤੇ ਸਨ। ਸੇਬੀ ਦੀ ਗਾਜ ਉਨ੍ਹਾਂ ਦੀ ਪਤਨੀ ਸ਼ੁਭਾਂਗੀ ਅਤੇ ਕੰਪਨੀ ਰਵਿੰਦਰ ਭਾਰਤੀ ਐਜੂਕੇਸ਼ਨ ਇੰਸਟੀਚਿਊਟ ’ਤੇ ਵੀ ਡਿੱਗੀ ਹੈ।

ਇਹ ਵੀ ਪੜ੍ਹੋ - ਅਮੀਰਾਂ ਦੀ ਸੂਚੀ 'ਚ ਚੌਥੇ ਸਥਾਨ ਤੋਂ ਵੀ ਖਿਸਕ ਗਏ ਐਲੋਨ ਮਸਕ, ਜਾਣੋ ਕੌਣ-ਕੌਣ ਹੈ ਹੁਣ ਅੱਗੇ

ਪਤਨੀ ਅਤੇ ਕੰਪਨੀ ’ਤੇ ਵੀ ਲਾਈ ਪਾਬੰਦੀ
ਸੇਬੀ ਨੇ ਰਵਿੰਦਰ ਭਾਰਤੀ ਨੂੰ ਆਦੇਸ਼ ਦਿੱਤਾ ਹੈ ਕਿ ਉਹ ਅਤੇ ਉਨ੍ਹਾਂ ਦੀ ਪਤਨੀ ਸਕਿਓਰਿਟੀ ਬਾਜ਼ਾਰ ਦੀ ਕਿਸੇ ਵੀ ਗਤੀਵਿਧੀ ’ਚ ਹਿੱਸਾ ਨਹੀਂ ਲੈ ਸਕਣਗੇ। ਉਨ੍ਹਾਂ ਨੂੰ ਇਹ 12 ਕਰੋੜ ਰੁਪਏ ਇਕ ਐਸਕ੍ਰੋ ਖਾਤੇ ’ਚ ਜਮ੍ਹਾ ਕਰਵਾਉਣੇ ਹੋਣਗੇ। ਸੇਬੀ ਨੇ ਕਿਹਾ ਹੈ ਕਿ ਉਸ ਨੇ ਇਹ ਪੈਸਾ ਉਨ੍ਹਾਂ ਨੇ ਗ਼ਲਤ ਤਰੀਕੇ ਨਾਲ ਕਮਾਇਆ ਹੈ। ਰਵਿੰਦਰ ਭਾਰਤੀ ਇਕ ਮਸ਼ਹੂਰ ਫਿਨਫਲੂਆਂਸਰ ਹਨ। ਉਨ੍ਹਾਂ ਦੇ 20 ਲੱਖ ਤੋਂ ਵੱਧ ਫਾਲੋਅਰਜ਼ ਹਨ। ਰਵਿੰਦਰ ਭਾਰਤੀ ਐਜੂਕੇਸ਼ਨ ਇੰਸਟੀਚਿਊਟ ਦੀ ਸਥਾਪਨਾ ਉਨ੍ਹਾਂ ਨੇ ਆਪਣੀ ਪਤਨੀ ਸ਼ੁਭਾਂਗੀ ਨਾਲ ਮਿਲ ਕੇ 2016 ’ਚ ਕੀਤੀ ਸੀ।

ਇਹ ਵੀ ਪੜ੍ਹੋ - ਅਪ੍ਰੈਲ ਮਹੀਨੇ ਦੇ ਪਹਿਲੇ ਦਿਨ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਹੋਇਆ ਬਦਲਾਅ, ਜਾਣੋ ਨਵੇਂ ਰੇਟ

ਵੈੱਬਸਾਈਟ ਅਤੇ ਯੂਟਿਊਬ ਚੈਨਲਾਂ ’ਤੇ ਵੀ ਹੋਇਆ ਐਕਸ਼ਨ
ਉਨ੍ਹਾਂ ਦੀ ਕੰਪਨੀ ਸਟਾਕ ਮਾਰਕੀਟ ਟਰੇਡਿੰਗ ਨਾਲ ਸਬੰਧਤ ਵਿਦਿਅਕ ਗਤੀਵਿਧੀਆਂ ਕਰਦੀ ਸੀ। ਇਸ ਤੋਂ ਇਲਾਵਾ ਉਹ ਭਾਰਤੀ ਸ਼ੇਅਰ ਮਾਰਕੀਟ ਨਾਂ ਨਾਲ ਵੈੱਬਸਾਈਟ ਵੀ ਚਲਾਉਂਦਾ ਹੈ। ਇਸ ਤੋਂ ਇਲਾਵਾ ਉਹ ਭਾਰਤੀ ਸ਼ੇਅਰ ਮਾਰਕੀਟ ਮਰਾਠੀ ਅਤੇ ਭਾਰਤੀ ਸ਼ੇਅਰ ਮਾਰਕੀਟ ਹਿੰਦੀ ਨਾਮ ਦੇ 2 ਯੂਟਿਊਬ ਚੈਨਲ ਵੀ ਚਲਾਉਂਦੇ ਹਨ। ਉਸ ਦੇ ਕਰੀਬ 18.22 ਲੱਖ ਸਬਸਕ੍ਰਾਈਬਰ ਹਨ। ਇਹ ਵੀ ਕਾਰਵਾਈ ਦੇ ਘੇਰੇ ’ਚ ਆ ਗਏ ਹਨ।

ਇਹ ਵੀ ਪੜ੍ਹੋ - ਰਿਕਾਰਡ ਤੇਜ਼ੀ ਤੋਂ ਬਾਅਦ ਹੇਠਾਂ ਡਿੱਗੀਆਂ ਸੋਨੇ-ਚਾਂਦੀ ਦੀਆਂ ਕੀਮਤਾਂ, ਜਾਣੋ ਅੱਜ ਦਾ ਨਵਾਂ ਰੇਟ

ਨਿਵੇਸ਼ਕਾਂ ਨੂੰ ਸੁਰੱਖਿਅਤ ਰੱਖਣ ਲਈ ਕੀਤੀ ਗਈ ਕਾਰਵਾਈ
ਸੇਬੀ ਮੁਤਾਬਕ ਇਹ ਸੰਸਥਾ ਗਲਤ ਸਲਾਹ ਜਾਰੀ ਕਰ ਰਹੀ ਹੈ। ਨਾਲ ਹੀ ਇਸ ਨੂੰ ਚਲਾਉਣ ਵਾਲੇ ਟਰੇਡ ਕਰਨ ਲਈ ਅਧਿਕਾਰਤ ਵਿਅਕਤੀ ਨਹੀਂ ਹਨ। ਸੇਬੀ ਨੇ ਕਿਹਾ ਕਿ ਇਹ ਕਾਰਵਾਈ ਨਿਵੇਸ਼ਕਾਂ ਨੂੰ ਸੁਰੱਖਿਅਤ ਰੱਖਣ ਲਈ ਇਹ ਕੀਤੀ ਗਈ ਹੈ। ਨਾਲ ਹੀ ਸ਼ੇਅਰ ਬਾਜ਼ਾਰ ਨੂੰ ਲੈ ਕੇ ਗਲਤ ਦਾਅਵੇ ਕਰਨ ਵਾਲਿਆਂ ’ਤੇ ਵੀ ਸ਼ਿਕੰਜਾ ਕੱਸਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ - ਦਾਦੇ ਨੇ 1994 'ਚ ਖਰੀਦੇ ਸੀ SBI ਦੇ 500 ਰੁਪਏ ਦੇ ਸ਼ੇਅਰ, ਹੁਣ ਕੀਮਤ ਜਾਣ ਪੋਤੇ ਦੇ ਉੱਡ ਗਏ ਹੋਸ਼

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


rajwinder kaur

Content Editor

Related News