20 ਸ਼ਰਾਬ ਪੀ ਕੇ ਹੰਗਾਮਾ ਕਰਨ ਵਾਲੇ 12 ਲੋਕ ਗ੍ਰਿਫ਼ਤਾਰ

Sunday, Apr 07, 2024 - 01:24 PM (IST)

20 ਸ਼ਰਾਬ ਪੀ ਕੇ ਹੰਗਾਮਾ ਕਰਨ ਵਾਲੇ 12 ਲੋਕ ਗ੍ਰਿਫ਼ਤਾਰ

ਚੰਡੀਗੜ੍ਹ (ਸੁਸ਼ੀਲ) : ਸ਼ਰਾਬ ਪੀ ਕੇ ਹੰਗਾਮਾ ਕਰਨ ਵਾਲੇ 12 ਲੋਕਾਂ ਨੂੰ ਪੁਲਸ ਨੇ ਵੱਖ-ਵੱਖ ਥਾਵਾਂ ਤੋਂ ਕਾਬੂ ਕੀਤਾ ਹੈ। ਸੈਕਟਰ-17 ਥਾਣਾ ਪੁਲਸ ਨੇ 11 ਅਤੇ ਸੈਕਟਰ-31 ਥਾਣਾ ਪੁਲਸ ਨੇ ਇਕ ਸ਼ਰਾਬੀ ਨੂੰ ਕਾਬੂ ਕਰਕੇ ਮਾਮਲਾ ਦਰਜ ਕੀਤਾ। ਬਾਅਦ ਵਿਚ ਪੁਲਸ ਨੇ ਮੁਲਜ਼ਮਾਂ ਨੂੰ ਜ਼ਮਾਨਤ ਤੇ ਰਿਹਾਅ ਕਰ ਦਿੱਤਾ। ਸ਼ਰਾਬ ਪੀ ਕੇ ਹੰਗਾਮਾ ਕਰ ਰਹੇ ਖੁੱਲ੍ਹਾ ਲਾਹੌਰਾ ਨਿਵਾਸੀ ਮੋਹਨ ਸਿੰਘ, ਮਨੀਮਾਜਰਾ ਨਿਵਾਸੀ ਮੁਨੀਸ਼ ਨੂੰ ਸੈਕਟਰ-17 ਸ਼ਰਾਬ ਠੇਕੇ ਦੇ ਕੋਲ ਕਾਬੂ ਕੀਤਾ।

ਇਸ ਤੋਂ ਇਲਾਵਾ ਸੈਕਟਰ-17 ਸਥਿਤ ਬ੍ਰਿਜ ਦੇ ਕੋਲ ਅੰਮ੍ਰਿਤਸਰ ਨਿਵਾਸੀ ਵਿਸ਼ਨੂੰ ਪ੍ਰਸ਼ਾਦ ਨੂੰ, ਸੈਕਟਰ-17 ਸ਼ਰਾਬ ਠੇਕੇ ਦੇ ਕੋਲ ਨਵੀਂ ਦਿੱਲੀ ਨਿਵਾਸੀ ਸਾਗਰ ਸੁਮਨ, ਡੇਰਾਬੱਸੀ ਨਿਵਾਸੀ ਚੰਦਨ, ਹਮੀਰਪੁਰ ਨਿਵਾਸੀ ਅਸ਼ੋਕ ਨੂੰ, ਸੈਕਟਰ-22 ਸਥਿਤ ਸ਼ੋਅਰੂਮ ਦੇ ਪਿੱਛੇ ਮੋਹਾਲੀ ਸੈਕਟਰ-70 ਨਿਵਾਸੀ ਆਯੂਬ, ਸੈਕਟਰ-21 ਨਿਵਾਸੀ ਦਿਨੇਸ਼, ਸੈਕਟਰ-17 ਬੱਸ ਸਟੈਂਡ ਕੇ ਕੋਲ ਸੈਕਟਰ-29 ਨਿਵਾਸੀ ਰਵੀ ਕੁਮਾਰ, ਸੈਕਟਰ-22 ਦੇ ਸ਼ੋਅਰੂਮ ਨੰਬਰ-1064 ਦੇ ਪਿੱਛੇ ਗੋਬਿੰਦਗੜ੍ਹ ਨਿਵਾਸੀ ਕਮਲ ਖੁਰਾਨਾ, ਅਤੇ ਰਾਮ ਦਰਬਾਰ ਤੋਂ ਰੋਹਿਤ ਨੂੰ ਸ਼ਰਾਬ ਪੀ ਕੇ ਹੰਗਾਮਾ ਕਰਦੇ ਹੋਏ ਕਾਬੂ ਕੀਤਾ ਹੈ।


author

Babita

Content Editor

Related News