ਨਸ਼ੀਲੇ ਪਦਾਰਥ ਬਰਾਮਦਗੀ ਦੇ ਦੋਸ਼ੀ ਨੂੰ 12 ਸਾਲ ਦੀ ਕੈਦ
Wednesday, Apr 03, 2024 - 02:59 PM (IST)
ਲੁਧਿਆਣਾ (ਮਹਿਰਾ) : ਵਧੀਕ ਸੈਸ਼ਨ ਜੱਜ ਸ਼ਿਵ ਮੋਹਨ ਗਰਗ ਦੀ ਅਦਾਲਤ ਨੇ ਵੱਡੀ ਮਾਤਰਾ ’ਚ ਨਸ਼ੀਲੇ ਪਦਾਰਥ ਫੜ੍ਹੇ ਜਾਣ ਦੇ ਦੋਸ਼ ’ਚ ਮੁਲਜ਼ਮ ਮੁਦਾਸਿਰ ਬਸ਼ੀਰ ਤਨਤ੍ਰੇ ਨਿਵਾਸੀ ਬਾਰਾਮੁੱਲਾ, ਜੰਮੂ-ਕਸ਼ਮੀਰ ਨੂੰ 12 ਸਾਲ ਦੀ ਕੈਦ ਅਤੇ 1 ਲੱਖ 50 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ।
ਪੁਲਸ ਨੂੰ ਸੂਚਨਾ ਮਿਲੀ ਸੀ ਕਿ ਮੁਲਜ਼ਮ ਆਪਣੇ ਟਰੱਕ ’ਚ ਸੇਬ ਦੀਆਂ ਪੇਟੀਆਂ ਦੀ ਆੜ ’ਚ ਜੰਮੂ-ਕਸ਼ਮੀਰ ਤੋਂ ਭਾਰੀ ਮਾਤਰਾ ਵਿਚ ਚੂਰਾ ਪੋਸਤ ਦੇਸ਼ ਦੇ ਵੱਖ-ਵੱਖ ਹਿੱਸਿਆਂ ’ਚ ਤਸਕਰੀ ਕਰਨ ਦਾ ਕੰਮ ਕਰਦਾ ਹੈ। ਸੂਚਨਾ ਮਿਲਣ ਤੋਂ ਬਾਅਦ ਸਿੱਧਵਾਂ ਬੇਟ ਦੀ ਪੁਲਸ ਨੇ ਨਾਕਾ ਲਗਾ ਕੇ 27 ਜੁਲਾਈ, 2020 ਨੂੰ ਮੁਲਜ਼ਮ ਨੂੰ ਵੱਡੀ ਮਾਤਰਾ ’ਚ ਚੂਰਾ-ਪੋਸਤ ਦੇ ਨਾਲ ਕਾਬੂ ਕੀਤਾ ਸੀ।