ਅਡਾਨੀ ਸਮੂਹ ''ਚ ਨਿਵੇਸ਼ ਕਰਨ ਵਾਲੇ 12 ਆਫਸ਼ੋਰ ਫੰਡਾਂ ਨੇ ਖੁਲਾਸਾ ਨਿਯਮਾਂ ਦੀ ਕੀਤੀ ਉਲੰਘਣਾ

Wednesday, Apr 24, 2024 - 12:51 PM (IST)

ਬਿਜ਼ਨੈੱਸ ਡੈਸਕ : ਅਡਾਨੀ ਸਮੂਹ ਦੀਆਂ ਕੰਪਨੀਆਂ ਵਿੱਚ ਨਿਵੇਸ਼ ਕੀਤੇ ਗਏ 12 ਆਫਸ਼ੋਰ ਫੰਡਾਂ ਵਲੋਂ ਖੁਲਾਸਾ ਨਿਯਮਾਂ ਅਤੇ ਨਿਵੇਸ਼ ਸੀਮਾਵਾਂ ਦੀ ਉਲੰਘਣਾ ਕੀਤੀ ਗਈ। ਸਕਿਓਰਿਟੀਜ਼ ਐਂਡ ਐਕਸਚੇਂਜ ਬੋਰਡ ਆਫ ਇੰਡੀਆ ਯਾਨੀ ਸੇਬੀ ਨੇ ਇਸ ਗ਼ਲਤੀ ਦਾ ਜ਼ਿਕਰ ਕੀਤਾ ਹੈ। ਇਸ ਮਾਮਲੇ ਦੀ ਜਾਣਕਾਰੀ ਰੱਖਣ ਵਾਲੇ ਦੋ ਵਿਅਕਤੀਆਂ ਨੇ ਸੋਮਵਾਰ ਨੂੰ ਇਸ ਗੱਲ਼ ਨੂੰ ਲੈ ਕੇ ਖੁਲਾਸਾ ਕੀਤਾ ਹੈ। ਉਕਤ ਵਿਅਕਤੀਆਂ ਦੇ ਆਪਣੇ ਨਾਂ ਦੱਸਣ ਤੋਂ ਇਨਕਾਰ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਮੀਡੀਆ ਨਾਲ ਗੱਲ ਕਰਨ ਦਾ ਅਧਿਕਾਰ ਨਹੀਂ ਸੀ।

ਇਹ ਵੀ ਪੜ੍ਹੋ - ਮਸਾਲਾ ਵਿਵਾਦ ਨੂੰ ਲੈ ਕੇ 'Everest' ਦਾ ਵੱਡਾ ਬਿਆਨ, ਕਿਹਾ-ਚਿੰਤਾ ਦੀ ਲੋੜ ਨਹੀਂ

ਦੂਜੇ ਪਾਸੇ ਸੇਬੀ ਅਤੇ ਅਡਾਨੀ ਸਮੂਹ ਨੇ ਇਸ ਨਵੇਂ ਅਪਡੇਟ 'ਤੇ ਕਿਸੇ ਤਰ੍ਹਾਂ ਦੀ ਕੋਈ ਟਿੱਪਣੀ ਕਰਨ ਲਈ ਈਮੇਲ ਕੀਤੀਆਂ ਬੇਨਤੀਆਂ ਦਾ ਤੁਰੰਤ ਜਵਾਬ ਨਹੀਂ ਦਿੱਤਾ। ਦੱਸ ਦੇਈਏ ਕਿ ਰਾਇਟਰਸ ਨੇ ਸਭ ਤੋਂ ਪਹਿਲਾਂ ਇਹ ਰਿਪੋਰਟ ਦਿੱਤੀ ਸੀ ਕਿ ਸੇਬੀ ਨੇ ਪਿਛਲੇ ਸਾਲ ਅਗਸਤ ਵਿੱਚ ਸੂਚੀਬੱਧ ਸੰਸਥਾਵਾਂ ਦੁਆਰਾ ਖੁਲਾਸਾ ਨਿਯਮਾਂ ਦੀ ਉਲੰਘਣਾ ਅਤੇ ਆਫਸ਼ੋਰ ਫੰਡਾਂ ਦੀ ਸੀਮਾ ਰੱਖਣ ਦਾ ਖੁਲਾਸਾ ਕੀਤਾ ਸੀ। ਇਸ ਤੋਂ ਇਲਾਵਾ ਇਹ ਇਕ ਫੰਡ ਦੇ ਨਾਲ ਅਡਾਨੀ ਸਮੂਹ ਦੇ ਸਬੰਧਾਂ ਦੀ ਜਾਂਚ ਕਰ ਰਿਹਾ ਸੀ ਤਾਂਕਿ ਇਹ ਪਤਾ ਲਗਾਇਆ ਜਾ ਸਕੇ ਕਿ ਕੀ ਸਮੂਹ ਦੇ ਪ੍ਰਾਇਮਰੀ ਸ਼ੇਅਰਧਾਰਕਾਂ ਨਾਲ ਸੰਭਾਵੀ ਤਾਲਮੇਲ ਸੀ। ਇਸ ਦੋਸ਼ ਨੂੰ ਪਹਿਲਾਂ ਅਡਾਨੀ ਦੁਆਰਾ ਇਨਕਾਰ ਕੀਤਾ ਗਿਆ ਸੀ। 

ਇਹ ਵੀ ਪੜ੍ਹੋ - Gold Silver Price: ਅਚਾਨਕ ਡਿੱਗੀਆਂ ਸੋਨੇ-ਚਾਂਦੀ ਦੀਆਂ ਕੀਮਤਾਂ, ਜਾਣੋ ਕਿੰਨਾ ਸਸਤਾ ਹੋਇਆ ਸੋਨਾ

ਸੂਤਰਾਂ ਅਨੁਸਾਰ ਰੈਗੂਲੇਟਰ ਨੇ ਇਸ ਸਾਲ ਦੇ ਸ਼ੁਰੂ ਵਿਚ ਅਡਾਨੀ ਸਮੂਹ ਦੇ ਇਕ ਦਰਜਨ ਆਫਸ਼ੋਰ ਨਿਵੇਸ਼ਕਾਂ ਨੂੰ ਦੋਸ਼ਾਂ ਦੀ ਰੂਪਰੇਖਾ ਦਿੰਦੇ ਹੋਏ ਨੋਟਿਸ ਭੇਜੇ ਸਨ। ਉਸ ਨੂੰ ਖੁਲਾਸੇ ਦੀ ਉਲੰਘਣਾ ਅਤੇ ਨਿਵੇਸ਼ ਸੀਮਾਵਾਂ ਦੀ ਉਲੰਘਣਾ 'ਤੇ ਆਪਣੀ ਸਥਿਤੀ ਸਪੱਸ਼ਟ ਕਰਨ ਲਈ ਕਿਹਾ ਗਿਆ ਸੀ। ਸੂਤਰਾਂ ਅਨੁਸਾਰ ਇਨ੍ਹਾਂ ਵਿੱਚੋਂ ਅੱਠ ਆਫਸ਼ੋਰ ਫੰਡਾਂ ਨੇ ਦੋਸ਼ ਸਵੀਕਾਰ ਕੀਤੇ ਬਿਨਾਂ ਜੁਰਮਾਨਾ ਅਦਾ ਕਰਕੇ ਦੋਸ਼ਾਂ ਦਾ ਨਿਪਟਾਰਾ ਕਰਨ ਦੀ ਬੇਨਤੀ ਕੀਤੀ ਹੈ।

ਇਹ ਵੀ ਪੜ੍ਹੋ - ਕੁੜੀਆਂ 'ਤੇ ਰੱਖਦੇ ਸੀ ਬੁਰੀ ਨਜ਼ਰ, ਰੋਕਣ 'ਤੇ ਗੁੱਸੇ 'ਚ ਪਰਿਵਾਰ 'ਤੇ ਵਰ੍ਹਾਏ ਇੱਟਾਂ-ਰੋੜੇ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


rajwinder kaur

Content Editor

Related News