ਅਗਲੇ ਪੰਜ ਸਾਲ ਲਈ ਪੇ.ਟੀ.ਐੱਮ ਕੋਲ ਫਿਰ ਆਈ ਟੀਮ ਇੰਡੀਆ ਦੀ ਟਾਈਟਲ ਸਪਾਂਸਰਸ਼ਿਪ
Wednesday, Aug 21, 2019 - 06:07 PM (IST)

ਸਪੋਰਸਟ ਡੈਸਕ— ਈ-ਕਾਮਰਸ ਪੇਮੈਂਟ ਕੰਪਨੀ ਪੇ. ਟੀ. ਐੱਮ ਨੇ ਇਕ ਵਾਰ ਫਿਰ ਤੋਂ ਭਾਰਤੀ ਕ੍ਰਿਕਟ ਟੀਮ ਦੀਟਾਈਟਲ ਸਪਾਂਸਰਸ਼ਿਪ ਜਿੱਤ ਲਈ ਹੈ। ਬੀਤੇ ਦਿਨਾਂ 'ਚ ਓਪੋ ਨੇ ਕ੍ਰਿਕਟ ਵਲਰਡ 'ਚ ਭਾਰਤੀ ਟੀਮ ਦੀ ਹਾਰ ਤੋਂ ਬਾਅਦ ਟਾਈਟਲ ਸਪਾਂਸਰਸ਼ਿਪ ਦੀ ਡੀਲ ਰੱਦ ਕਰਨ ਦਾ ਫੈਸਲਾ ਕੀਤਾ ਸੀ। ਇਸ ਕ੍ਰਮ 'ਚ ਹੁਣ ਭਾਰਤੀ ਕ੍ਰਿਕਟ ਬੋਰਡ ਨੇ ਨਵੀਆਂ ਆਰਜੀਆਂ ਮੰਗਵਾ ਕੇ ਪੇ. ਟੀ. ਐੱਮ ਨੂੰ 326.80 ਕਰੋੜ 'ਚ ਇਹ ਸਪਾਂਸਰਸ਼ਿਪ ਦਿੱਤੀ ਹੈ। ਪੀ. ਏ. ਟੀਮ ਹੁਣ 2019 ਤੋਂ ਲੈ ਕੇ 2023 ਤੱਕ ਮਤਲਬ ਅਗਲੇ ਕ੍ਰਿਕਟ ਵਰਲਡ ਕੱਪ ਤੱਕ ਇਹ ਸਪਾਂਸਰਸ਼ਿਪ ਆਪਣੇ ਕੋਲ ਰੱਖੇਗੀ।
ਟੀਮ ਇੰਡੀਆ ਇਸ ਸਮੇਂ ਵੈਸਟਇੰਡੀਜ਼ ਦੌਰੇ 'ਤੇ ਹੈ। ਵਾਪਸੀ 'ਤੇ ਦੱਖਣੀ ਅਫਰੀਕਾ ਖਿਲਾਫ 15 ਸਤੰਬਰ ਤੋਂ ਸ਼ੁਰੂ ਹੋ ਰਹੀ ਟੀ-20 ਅਤੇ ਟੈਸਟ ਸੀਰੀਜ਼ 'ਚ ਟੀਮ ਇੰਡੀਆ ਪੇ. ਟੀ.ਐੱਮ ਦੀ ਸਪਾਂਸਰ ਵਾਲੀ ਨਵੀਂ ਜਰਸੀ ਪਾਵੇਗੀ। ਦੱਸ ਦੇਈਏ ਕਿ 2015 'ਚ ਵੀ ਪੇ. ਟੀ. ਐੱਮ ਨੇ 203.28 ਕਰੋੜ ਰੁਪਏ ਨਾਲ ਟੀਮ ਇੰਡੀਆ ਦੀ ਸਪਾਂਸਰਸ਼ਿਪ ਲਈ ਸੀ। ਉਥੇ ਹੀ, ਪੇ. ਟੀ. ਐੱਮ.ਨੂੰ ਟਾਇਟਲ ਸਪਾਂਸਰ ਐਲਾਨ ਕਰਦੇ ਹੋਏ ਬੀ. ਸੀ. ਸੀ. ਆਈ ਦੇ ਇਕ ਪ੍ਰਵਕਤਾ ਨੇ ਕਿਹਾ ਕਿ ਉਹ ਇਸ ਡੀਲ ਦਾ ਐਲਾਨ ਕਰਦੇ ਹੋਏ ਬੇਹੱਦ ਉਤਸ਼ਾਹਿਤ ਹੈ।
ਬੀ. ਸੀ. ਸੀ. ਆਈ. ਸੀ. ਈ. ਓ. ਰਾਹੁਲ ਰੋਹਿਰੀ ਨੇ ਕਿਹਾ ਕਿ ਪੀ. ਟੀ. ਐੱਮ ਭਾਰਤ ਦੀ ਨਵੀਂ ਜਨਰੇਸ਼ਨ ਵਾਲੀ ਕੰਪਨੀ ਹੈ। ਬੀ. ਸੀ. ਸੀ. ਆਈ ਮਾਣ ਮਹਿਸੂਸ ਕਰ ਰਹੀ ਹੈ ਕਿ ਉਉਹ ਪੇ. ਟੀ. ਐੱਮ ਦੇ ਨਾਲ ਜੁੜੀ ਹੈ। ਉਮੀਦ ਹੈ ਕਿ ਇਹ ਡੀਲ ਲੰਬੇ ਸਮੇਂ ਤੱਕ ਚੱਲੇਗੀ।