ਨਗਰ ਨਿਗਮ ''ਚ ਘਪਲਾ: ਵਿਜੀਲੈਂਸ ਕੋਲ ਪੁੱਜੀ 135 ਕਰੋੜ ਦੇ ਟੈਂਡਰਾਂ ''ਚ ਫ਼ਰਜ਼ੀਵਾੜੇ ਦੀ ਸ਼ਿਕਾਇਤ
Monday, Feb 16, 2026 - 10:58 AM (IST)
ਲੁਧਿਆਣਾ (ਹਿਤੇਸ਼) : ਨਗਰ ਨਿਗਮ ਵਿਚ 135 ਕਰੋੜ ਦੀ ਲਾਗਤ ਨਾਲ ਹੋਣ ਵਾਲੇ ਵਿਕਾਸ ਕਾਰਜਾਂ ਦੇ ਟੈਂਡਰਾਂ ਦੀ ਆੜ ਵਿਚ ਹੋਏ ਫਰਜ਼ੀਵਾੜੇ ਦੀ ਸ਼ਿਕਾਇਤ ਵਿਜੀਲੈਂਸ ਕੋਲ ਪੁੱਜ ਗਈ ਹੈ। ਇਸ ਮਾਮਲੇ ਵਿਚ ਕਿੰਗਪਿਨ ਪਟਿਆਲਾ ਤੋਂ ਆ ਕੇ ਅਫਸਰਾਂ ਤੇ ਨੇਤਾਵਾਂ ਦੇ ਨਜ਼ਦੀਕੀ ਬਣੇ ਐੱਸ ਈ ਸ਼ਾਮ ਲਾਲ ਗੁਪਤਾ ਤੇ ਅੇਕਸੀਅਨ ਅਰਵਿੰਦਰ ਨੂੰ ਮੰਨਿਆ ਜਾ ਰਿਹਾ ਹੈ। ਇਨ੍ਹਾਂ ਵਲੋਂ 5 ਤੋਂ 13 ਕਰੋੜ ਦੀ ਲਾਗਤ ਵਾਲੇ ਵਿਕਾਸ ਕਾਰਜਾਂ ਲਈ ਗਰੁੱਪ ਟੈਂਡਰ ਬਣਾ ਕੇ ਇਸ ਤਰ੍ਹਾਂ ਦੀਆਂ ਸ਼ਰਤਾਂ ਲਗਾਈਆਂ ਜਿਨ੍ਹਾਂ ਨੂੰ ਚੁਨਿੰਦਾ ਠੇਕੇਦਾਰ ਹੀ ਪੂਰੀਆਂ ਕਰਦੇ ਸਨ। ਜੋ ਗੱਲ ਉਸ ਸਮੇਂ ਸਾਬਿਤ ਹੋ ਗਈ ਜਦ ਵੱਡੇ ਠੇਕੇਦਾਰਾਂ ਨੇ ਆਪਸ ਵਿਚ ਪੁਲ ਕਰ ਕੇ ਵੰਡੇ ਗਏ, ਇਨ੍ਹਾਂ ਟੈਂਡਰਾਂ ਵਿਚ ਨਾਮਾਤਰ ਲੈਸ ਪਾਇਆ ਭਾਂਵੇਕਿ ਕੁਝ ਠੇਕੇਦਾਰਾਂ ਵਲੋਂ ਬਾਗੀ ਹੋ ਕੇ ਜ਼ਿਆਦਾ ਲੈਸ ਪਾਇਆ ਗਿਆ ਪਰ ਉਨ੍ਹਾਂ ਨੂੰ ਸ਼ਰਤਾਂ ਪੂਰੀਆਂ ਨਾ ਕਰਨ ਦਾ ਹਵਾਲਾ ਦਿੰਦੇ ਆਊਟ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ : ਹਲਵਾਰਾ ਤੋਂ ਦਿੱਲੀ ਸਿੱਧੀ ਉਡਾਣਾਂ ਦੀ ਸ਼ੁਰੂਆਤ ਤਿਆਰ, ਏਅਰ ਇੰਡੀਆ ਨੂੰ ਦੋ ਰੋਜ਼ਾਨਾ ਸਲਾਟ ਮਨਜ਼ੂਰ
ਇਨ੍ਹਾਂ ਵਿਚੋਂ ਇਕ ਠੇਕੇਦਾਰ ਵਲੋਂ ਜਿਥੇ ਲੀਗਲ ਨੋਟਿਸ ਦਿੱਤਾ ਗਿਆ ਹੈ ਤਾਂ ਦੂਜੇ ਠੇਕੇਦਾਰ ਵਲੋਂ ਬਕਾਇਦਾ ਐਫੀਡੇਵਿਟ ਦੇ ਰੂਪ ਵਿਚ ਵਿਜੀਲੈਂਸ ਨੂੰ ਸ਼ਿਕਾਇਤ ਦਿੱਤੀ ਗਈ ਹੈ, ਜਿਸ ਵਿਚ ਐੱਸ.ਈ. ਸ਼ਾਮ ਲਾਲ ਗੁਪਤਾ ਤੇ ਐਕਸੀਅਨ ਅਰਵਿੰਦਰ ’ਤੇ ਸ਼ਰਤਾਂ ਵਿਚ ਮਨਮਾਨੇ ਢੰਗ ਨਾਲ ਬਦਲਾਅ ਕਰਨ ਦੇ ਇਲਾਵਾ ਵੱਡੇ ਠੇਕੇਦਾਰਾਂ ਦਾ ਪੁਲ ਸਿਰੇ ਚੜ੍ਹਾਉਣ ਲਈ ਟੈਂਡਰਾਂ ਨੂੰ ਦੋ ਵਾਰ ਪੈਡਿੰਗ ਕਰਨ ਦਾ ਦੋਸ਼ ਵੀ ਲਗਾਇਆ ਗਿਆ ਹੈ।
ਫਿਰੋਜ਼ਪੁਰ ਰੋਡ ਸਥਿਤ ਹੋਟਲ 'ਚ ਹੋਈ ਕਰੋੜਾਂ ਦੇ ਘਪਲੇ ਦੀ ਸੈਟਿੰਗ
135 ਕਰੋੜ ਦੇ ਟੈਂਡਰਾਂ ਨੂੰ ਲੈ ਕੇ ਇਕ ਹੋਰ ਠੇਕੇਦਾਰ ਵਲੋਂ ਮੇਅਰ ਕਮਿਸ਼ਨਰ ਤੋਂ ਲੈ ਕੇ ਸੀ.ਐੱਮ. ਤੇ ਵਿਜੀਲੈਂਸ ਨੂੰ ਸ਼ਿਕਾਇਤ ਕੀਤੀ ਗਈ ਹੈ, ਜਿਸ ਵਿਚ ਦਾਅਵਾ ਕੀਤਾ ਗਿਆ ਹੈ ਕਿ ਵੱਡੇ ਠੇਕੇਦਾਰਾਂ ਦੇ ਟੈਂਡਰ ਦੇਣ ਦੇ ਲਈ ਗਰੁੱਪ ਬਣਾ ਕੇ ਸ਼ਰਤਾਂ ਲਗਾਉਣ ਦੀ ਸੈਟਿੰਗ ਫਿਰੋਜ਼ਪੁਰ ਰੋਡ ਸਥਿਤ ਹੋਟਲ ਵਿਚ ਹੋਈ ਹੈ, ਜਿਥੇ ਠੇਕੇਦਾਰਾਂ ਵਲੋਂ ਆਪਸ ਵਿਚ ਵੰਡੇਟੈਂਡਰ ਪਾਸ ਕਰਨ ਦੇ ਬਦਲੇ ਨਗਰ ਨਿਗਮ ਦੀ ਬੀ ਐਂਡ ਆਰ ਬਰਾਂਚ ਦੇ ਅਫਸਰ 5 ਤੋਂ 7 ਪ੍ਰਤੀਸ਼ਤ ਕਮੀਸ਼ਨ ਮੰਗ ਰਹੇ ਹਨ। ਇਸ ਤੋਂ ਇਲਾਵਾ ਸੜਕਾਂ ਬਣਾਉਣ ਦੇ ਜੋ ਕੰਮ 35 ਤੋਂ 40 ਪ੍ਰਤੀਸ਼ਤ ’ਤੇ ਹੋ ਰਹੇ ਹਨ, ਉਨ੍ਹਾਂ ਟੈਂਡਰਾਂ ਨੂੰ ਪੁਲ ਦੇ ਤਹਿਤ 5 ਪ੍ਰਤੀਸ਼ਤ ਲੈਸ ’ਤੇ ਆਊਟ ਕਰਨ ਨਾਲ ਸਰਕਾਰ ਨੂੰ ਕਰੋੜਾਂ ਦਾ ਨੁਕਸਾਨ ਹੋਵੇਗਾ ਸ਼ਿਕਾਇਤਕਰਤਾ ਵਲੋਂ ਦੋਸ਼ਾਂ ਦੀ ਪੁਸ਼ਟੀ ਲਈ ਟੀ.ਆਈ.ਸੀ. ਦੇ ਅਫਸਰਾਂ ਤੇ ਟੈਂਡਰਾਂ ਵਿਚ ਹਿੱਸਾ ਲੈਣ ਵਾਲੇ ਠੇਕੇਦਾਰਾਂ ਦੀ ਕਾਲ ਡਿਟੇਲ ਤੇ ਲੋਕੇਸ਼ਨ ਚੈੱਕ ਕਰਵਾਉਣ ਦੀ ਮੰਗ ਕੀਤੀ ਗਈ ਹੈ।
ਇਹ ਵੀ ਪੜ੍ਹੋ : 'ਰੱਖਿਆ ਫੌਜਾਂ ਨਾਲ ਮਜ਼ਬੂਤੀ ਨਾਲ ਖੜ੍ਹੀ ਹੈ ਸਰਕਾਰ, ਆਧੁਨਿਕੀਕਰਨ ਲਈ ਚੁੱਕਾਂਗੇ ਹਰ ਜ਼ਰੂਰੀ ਕਦਮ' : PM ਮੋਦੀ
ਪਹਿਲਾਂ ਐੱਸ. ਈ. ’ਤੇ ਹੋ ਚੁੱਕੀ ਹੈ ਗ੍ਰਿਫਤਾਰੀ ਦੀ ਕਾਰਵਾਈ
ਇਹ ਮਾਮਲਾ ਨਹੀਂ ਹੈ ਜਦ ਨਗਰ ਨਿਗਮ ਦੀ ਬੀ ਐਂਡ ਆਰ ਬਰਾਂਚ ਦੇ ਅਫਸਰਾਂ ’ਤੇ ਟੈਂਡਰਾਂ ਦੀ ਅਲਾਟਮੈਂਟ ਦੀ ਆੜ ਵਿਚ ਕਰੋੜਾਂ ਦਾ ਖੇਡ ਕਰਨ ਦੇ ਦੋਸ਼ ਲੱਗੇ ਹਨ, ਜਿਸ ਤਹਿਤ ਕੁਝ ਸਮਾਂ ਪਹਿਲਾ ਐੱਸ ਈ ਸੰਜੇ ਕੰਵਰ ਨੂੰ ਰੋਜ ਗਾਰਡਨ ਦੀ ਕਾਇਆਕਲਪ ਟੈਂਡਰ ਵਿਚ 10 ਪ੍ਰਤੀਸਤ ਕਮਿਸ਼ਨ ਮੰਗਣ ਦੇ ਦੋਸ਼ ਵਿਚ ਵਿਜੀਲੈਂਸ ਵਲੋਂ ਕਾਬੂ ਕੀਤਾ ਗਿਆ ਸੀ ਪਰ ਇਸ ਕਾਰਵਾਈ ਦਾ ਨਗਰ ਨਿਗਮ ਦੀ ਬੀ ਐਂਡ ਆਰ ਬਰਾਂਚ ਦੇ ਅਫਸਰਾਂ ’ਤੇ ਕੋਈ ਅਸਰ ਨਹੀਂ ਆਇਆ। ਸੰਜੇ ਕੰਵਰ ਦੀ ਜ਼ਮਾਨਤ ’ਤੇ ਬਹਾਲੀ ਹੋਣ ਤੋਂ ਪਹਿਲਾ ਹੀ ਪੁਰਾਣੀ ਸੈਟਿੰਗ ਨੂੰ ਸਿਰੇ ਚੜ੍ਹਾਉਣ ਲਈ ਰੋਜ ਗਾਰਡਨ ਦੀ ਕਾਇਆਕਲਪ ਦੇ ਟੈਂਡਰ ਨੂੰ ਸੀਨੀਅਰ ਡਿਪਟੀ ਮੇਅਰ ਮੇਅਰ ਦੇ ਇਤਰਾਜ ਦੇ ਬਾਵਜੂਦ ਦੋਬਾਰਾ ਕਰ ਦਿੱਤਾ ਗਿਆ ਹੈ।
