ਇੰਗਲੈਂਡ ਖਿਲਾਫ ਟੀ-20 ਸੀਰੀਜ਼ ਲਈ ਇਹ ਖਿਡਾਰੀ ਹੋਵੇਗਾ ਦੱਖਣੀ ਅਫਰੀਕਾ ਟੀਮ ਦਾ ਕਪਤਾਨ

06/13/2017 9:11:25 PM

ਜੋਹਾਨਿਸਬਰਗ— ਏ. ਬੀ. ਡਿਵਿਲਿਅਰਸ ਚੈਂਪੀਅਨਸ ਟਰਾਫੀ ਤੋਂ ਬਾਅਦ ਇੰਗਲੈਂਡ ਖਿਲਾਫ ਹੋਣ ਵਾਲੇ ਤਿੰਨ ਮੈਚਾਂ ਦੀ ਟੀ-20 ਕੌਮਾਂਤਰੀ ਸੀਰੀਜ਼ 'ਚ ਦੱਖਣੀ ਅਫਰੀਕਾ ਟੀਮ ਦੀ ਅਗੁਵਾਈ ਕਰੇਗਾ। ਕ੍ਰਿਕਟ ਦੱਖਣੀ ਅਫਰੀਕਾ ਸੀ. ਐੱਸ. ਈ. ਨੇ ਇਸ ਦੇ ਨਾਲ ਹੀ ਇਸ ਸੀਰੀਜ਼ ਲਈ ਕਈ ਨਵੇਂ ਖਿਡਾਰੀਆਂ ਨੂੰ ਵੀ ਟੀਮ 'ਚ ਸ਼ਾਮਲ ਕੀਤਾ ਹੈ। ਇਹ ਮੈਚ 21 ਜੂਨ ਨੂੰ ਸਾਊਥ ਮਪਟਨ 23 ਜੂਨ ਨੂੰ ਟਾਂਟਨ ਅਤੇ 25 ਜੂਨ ਨੂੰ ਕਾਰਡਿਫ 'ਚ ਖੇਡਿਆ ਜਾਵੇਗਾ।
ਦੱਖਣੀ ਅਫਰੀਕਾ ਦੀ ਟੀਮ ਇਸ ਤਰ੍ਹਾਂ ਹੈ—
ਏ ਬੀ. ਡਿਵਿਲਿਅਰਸ (ਕਪਤਾਨ), ਫਰਹਾਨ ਬੇਹਾਰਡੀਨ, ਰੀਜਾ ਹੈਡ੍ਰਿਕਸ, ਇਮਰਾਨ ਤਾਹਿਰ, ਡੇਵਿਡ ਮਿਲਰ, ਮੋਰਨੀ ਮੋਰਕਲ, ਕ੍ਰਿਸ ਮੌਰਿਸ, ਮੰਗਲਿਸੋ ਮੋਸੈਲ, ਵਾਇਨੇ ਪਰਨੇਲ, ਡੇਨ ਪੈਟਰਸਨ, ਐਂਡੀਲ ਫੀਲਕੁਵਾਓ, ਇਵੇਨ ਪ੍ਰੀਟੋਰਿਅਸ, ਤਬਰੇਜ ਸ਼ਾਮਸੀ ਅਤੇ ਜਾਨ ਜਾਨ ਸਮਟ੍ਰਸ।


Related News